B''Day: ਬੈੱਡਰੂਮ ਤੋਂ ਬਾਲਕਨੀ ਤੱਕ ਅਜਿਹਾ ਹੈ ਜੌਨ ਅਬ੍ਰਾਹਮ ਦਾ ਆਲੀਸ਼ਾਨ ਘਰ

12/17/2019 11:17:39 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਜੌਨ ਅਬ੍ਰਾਹਮ ਅੱਜ 47 ਸਾਲ ਦੇ ਹੋ ਗਏ ਹਨ। 17 ਦਸੰਬਰ, 1972 ਨੂੰ ਕੋਚੀ 'ਚ ਜਨਮੇ ਜੌਨ ਅਬ੍ਰਾਹਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲਿੰਗ ਸ਼ੁਰੂ ਕੀਤੀ ਸੀ। ਮਾਡਲਿੰਗ 'ਚ ਕਿਸਮਤ ਅਜ਼ਮਾਉਣ ਤੋਂ ਬਾਅਦ 2003 'ਚ ਆਈ ਫਿਲਮ 'ਜਿਸਮ' ਨਾਲ ਉਨ੍ਹਾਂ ਬਾਲੀਵੁੱਡ 'ਚ ਐਂਟਰੀ ਕੀਤੀ।
PunjabKesari
ਫਿਲਮਾਂ 'ਚ ਜੌਨ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਬਾਲੀਵੁੱਡ 'ਚ ਜੌਨ ਕਰੀਬ 5000 Sqft 'ਚ ਫੈਲੇ ਆਪਣੇ ਲੈਵਿਸ਼ ਡੁਪਲੈਕਸ 'Villa In The Sky' ਨੂੰ ਲੈ ਕੇ ਸੁਰਖੀਆਂ 'ਚ ਹਨ।
PunjabKesari
ਮੁੰਬਈ 'ਚ ਬਾਂਦਰਾ ਸਥਿਤ ਜੌਨ ਦੇ ਘਰ ਦਾ ਇੰਟੀਰੀਅਰ ਪਹਿਲੀ ਨਜ਼ਰ ਨਾਲ ਹੀ ਹਰ ਕਿਸੇ ਨੂੰ ਦੀਵਾਨਾ ਬਣਾ ਸਕਦਾ ਹੈ। ਇਸ ਘਰ ਨੂੰ ਜੌਨ ਦੇ ਪਿਤਾ ਅਬ੍ਰਾਹਮ ਜੌਨ ਦੀ ਫਰਮ ਅਤੇ ਭਰਾ ਏਲਨ ਨੇ ਡਿਜ਼ਾਈਨ ਕੀਤਾ ਹੈ।
PunjabKesari
ਕਰੀਬ 5000 Sqft 'ਚ ਫੈਲੇ ਇਸ ਘਰ 'ਚ 2 ਫਲੋਰ ਹਨ। ਘਰ ਦਾ ਬੈਡਰੂਮ, ਕਿਚਨ, ਡ੍ਰਾਇੰਗ ਰੂਮ, ਹਾਲ ਦੀਆਂ ਤਸਵੀਰਾਂ ਦੇਖ ਕੇ ਘਰ ਦੀ ਖੂਬਸੂਰਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
PunjabKesari
Sea-ਫੇਸਿੰਗ ਇਸ ਲੈਵਿਸ਼ ਡੁਪਲੈਕਸ ਦਾ ਨਾਂ 'Villa In The Sky' ਹੈ। ਇਸ ਘਰ ਡਿਜ਼ਾਈਨ ਕਰਨ 'ਚ ਕਰੀਬ 14 ਮਹੀਨੇ ਦਾ ਸਮਾਂ ਲੱਗਿਆ ਸੀ।
PunjabKesari

PunjabKesariPunjabKesari


 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News