ਜਾਨ ਅਬ੍ਰਾਹਿਮ ਨੇ ਇਸ ਐਕਟਰ ਨੂੰ ਤੋਹਫੇ ''ਚ ਦਿੱਤੀ ਲੱਖਾਂ ਦੀ ਸੁਪਰ ਬਾਈਕ

1/14/2020 10:45:03 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਜਾਨ ਅਬ੍ਰਾਹਿਮ ਫਿਲਮਾਂ 'ਚ ਆਪਣੇ ਅਭਿਨੈ ਤੋਂ ਇਲਾਵਾ ਬਾਈਕ ਲਵਰਸ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਜਾਨ ਮੋਟਰਸਾਈਕਲਸ ਦਾ ਕਾਫੀ ਸ਼ੌਂਕ ਰੱਖਦੇ ਹਨ। ਉਸ ਕੋਲ ਇਕ ਤੋਂ ਇਕ ਮਹਿੰਗੀ ਬਾਈਕ ਹੈ। ਉਸੇ ਵਾਂਗ ਅਭਿਨੇਤਾ ਅਰਸ਼ਦ ਵਾਰਸੀ ਵੀ ਮੋਟਰਸਾਈਕਲ ਦਾ ਖਾਸ ਸ਼ੌਂਕ ਰੱਖਦੇ ਹਨ। ਇਹ ਦੋਵੇਂ ਐਕਟਰ ਅਕਸਰ ਆਪਣੀ ਬਾਈਕਸ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਅਜਿਹੇ 'ਚ ਖਬਰ ਹੈ ਕਿ ਜਾਨ ਅਬ੍ਰਾਹਿਮ ਨੇ ਅਰਸ਼ਦ ਵਾਰਸੀ ਨੂੰ ਕਾਫੀ ਮਹਿੰਗੀ ਬਾਈਕ ਤੋਹਫੇ 'ਚ ਦਿੱਤੀ ਹੈ। ਜਾਨ ਤੇ ਅਰਸ਼ਦ ਬਾਲੀਵੁੱਡ ਦੇ ਚੰਗੇ ਦੋਸਤਾਂ 'ਚੋਂ ਇਕ ਹਨ। ਦੋਵਾਂ ਨੇ ਇਕੱਠੇ ਕਾਫੀ ਕੰਮ ਵੀ ਕੀਤਾ। ਅੰਗਰੇਜ਼ੀ ਵੈੱਬਸਾਈਟ ਆਰ ਰਿਪਬਲਿਕ ਦੀ ਖਬਰ ਮੁਤਾਬਕ, ਜਾਨ ਨੇ ਅਰਸ਼ਦ ਨੂੰ ਬੀ. ਐੱਮ. ਡਬਲਯੂ F750 GS ਬਾਈਕ ਤੋਹਫੇ 'ਚ ਦਿੱਤੀ ਹੈ। ਇਸ ਬਾਈਕ ਦੀ ਕੀਮਤ ਕਰੀਬ 12 ਲੱਖ ਰੁਪਏ ਹੈ। ਤੋਹਫੇ 'ਚ ਮਿਲੀ ਬਾਈਕ ਬਾਰੇ ਖੁਦ ਅਰਸ਼ਦ ਵਾਰਸੀ ਨੇ ਵੀ ਦੱਸਿਆ ਹੈ।

ਇਕ ਇੰਟਰਵਿਊ 'ਚ ਅਰਸ਼ਦ ਵਾਰਸੀ ਨੇ ਤੋਹਫੇ 'ਚ ਮਿਲੀ ਬਾਈਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਾਨ ਉਸ ਨੂੰ ਇਕ ਬਾਈਕ ਖਰੀਦਣ ਲਈ ਬੋਲ ਰਹੇ ਸਨ। ਫਿਰ ਇਕ ਦਿਨ ਉਸ ਨੇ  BMW F750 GS ਬਾਈਕ ਦੀਆਂ ਤਸਵੀਰਾਂ ਭੇਜੀਆਂ ਤੇ ਮੇਰੇ ਤੋਂ ਪਸੰਦੀਦਾ ਬਾਈਕ ਬਾਰੇ ਪੁੱਛਿਆ। ਪਹਿਲਾ ਤਾਂ ਮੈਂ ਸੋਚਿਆ ਕਿ ਸ਼ਾਇਦ ਜਾਨ ਆਪਣੀ ਬਾਈਕ ਕਲੈਕਸ਼ਨ 'ਚ ਸ਼ਾਮਲ ਕਰਨ ਲਈ ਸਲਾਹ ਦੇ ਤੌਰ 'ਤੇ ਇਹ ਸਭ ਪੁੱਛ ਰਹੇ ਹਨ ਪਰ ਬਾਅਦ 'ਚ ਪਤਾ ਲੱਗਾ ਕਿ ਜਾਨ ਮੈਨੂੰ ਇਹ ਬਾਈਕ ਤੋਹਫੇ 'ਚ ਦੇਣ ਲਈ ਪੁੱਛ ਰਹੇ ਸਨ। ਅਰਸ਼ਦ ਵਾਰਸੀ ਨੇ ਇਹ ਵੀ ਦੱਸਿਆ ਹੈ ਕਿ ਜਾਨ ਮੈਨੂੰ ਇਹ ਬਾਈਕ ਤੋਹਫੇ 'ਚ ਦੇ ਰਹੇ ਸਨ ਤੇ ਮੈਂ ਉਸ ਨੂੰ ਮਨ੍ਹਾ ਵੀ ਕੀਤਾ ਸੀ ਪਰ ਉਸ ਨੇ ਇਹ ਬਾਈਕ ਮੇਰੇ ਘਰ ਭੇਜ ਦਿੱਤੀ। ਅਰਸ਼ਦ ਨੇ ਦੱਸਿਆ ਜਾਨ ਅਬ੍ਰਾਹਿਮ ਆਪਣੇ ਦੋਸਤਾਂ ਤੇ ਕਰੀਬੀਆਂ 'ਤੇ ਹਮੇਸ਼ਾ ਮਿਹਰਬਾਨ ਰਹਿੰਦੇ ਹਨ ਤੇ ਅਜਿਹੇ ਤੋਹਫੇ ਦਿੰਦੇ ਰਹਿੰਦੇ ਹਨ ਭਾਵੇਂ ਉਹ ਆਪਣੇ 'ਤੇ ਇਕ ਰੁਪਇਆ ਵੀ ਖਰਚ ਨਾ ਕਰਨ।

ਦੱਸਣਯੋਗ ਹੈ ਕਿ ਅਰਸ਼ਦ ਵਾਰਸੀ ਤੇ ਜਾਨ ਅਬ੍ਰਾਹਿਮ ਆਖਰੀ ਵਾਰ ਫਿਲਮ 'ਪਾਗਲਪੰਤੀ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਇਨ੍ਹਾਂ ਦੋਵਾਂ ਕਲਾਕਾਰਾਂ ਤੋਂ ਇਲਾਵਾ ਅਨਿਲ ਕਪੂਰ, ਸੌਰਭ ਸ਼ੁਕਲਾ, ਪੁਲਕਿਤ ਸਮਰਾਟ ਤੇ ਇਲਿਆਨਾ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਸਨ। ਚੰਗੀ ਸਟਾਰਕਾਸਟ ਹੋਣ ਦੇ ਬਾਵਜੂਦ ਫਿਲਮ 'ਪਾਗਲਪੰਤੀ' ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News