ਵੱਡਾ ਧਮਾਕਾ ਕਰੇਗੀ ਜੌਰਡਨ ਸੰਧੂ ਤੇ ਸਰਗੁਣ ਮਹਿਤਾ ਦੀ ਜੋੜੀ

12/11/2018 4:56:22 PM

ਜਲੰਧਰ (ਬਿਊਰੋ)— ਪੰਜਾਬੀ ਇੰਡਸਟਰੀ 'ਚ ਨਵੇਂ-ਨਵੇਂ ਮੁੱਦਿਆਂ 'ਤੇ ਬਣ ਰਹੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਪੱਧਰ ਹੋਰ ਮਜ਼ਬੂਤ ਹੋ ਰਿਹਾ ਹੈ। ਇਸੇ ਲਿਸਟ 'ਚ ਆਉਣ ਵਾਲੀ ਫਿਲਮ 'ਕਾਲਾ ਸ਼ਾਹ ਕਾਲਾ' ਦਾ ਵੀ ਨਾਂ ਹੈ, ਜਿਸ 'ਚ ਮੁੱਖ ਕਿਰਦਾਰ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਨਿਭਾ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਪੰਜਾਬੀ ਗਾਇਕ ਜੌਰਡਨ ਸੰਧੂ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਜੌਰਡਨ ਸੰਧੂ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਾਲ ਹੀ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, ''ਜੱਗੀ ਤੇ ਪੰਮੀ ਦੀ ਜੋੜੀ ਨੂੰ 10 ਚੋ ਕਿੰਨੇ ਨੰਬਰ?

PunjabKesari
ਦੱਸ ਦੇਈਏ ਤਸਵੀਰ 'ਚ ਦੋਵਾਂ ਦੀ ਜੋੜੀ ਬਹੁਤ ਸੋਹਣੀ ਨਜ਼ਰ ਆ ਰਹੀ ਹੈ। ਜੌਰਡਨ ਸੰਧੂ ਦੀ ਕੈਪਸ਼ਨ ਤੋਂ ਲੱਗਦਾ ਹੈ ਕਿ ਫਿਲਮ 'ਚ ਜੌਰਡਨ ਦਾ ਨਾਂ ਜੱਗੀ ਹੈ ਤੇ ਦਿਲਕਸ਼ ਅਦਾਕਾਰਾ ਸਰਗੁਣ ਮਹਿਤਾ ਦੇ ਕਿਰਦਾਰ ਦਾ ਨਾਂ ਪੰਮੀ ਹੈ। ਬਿੰਨੂ ਢਿੱਲੋਂ ਜਿਨ੍ਹਾਂ ਨੇ ਅਪਣੀ ਅਦਾਕਾਰੀ ਨਾਲ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਬਿੰਨੂ ਢਿੱਲੋਂ ਨੇ ਸਰਗੁਣ ਨਾਲ ਪਹਿਲਾਂ ਵੀ 'ਲਵ ਪੰਜਾਬ' ਤੇ 'ਅੰਗਰੇਜ਼' ਵਰਗੀਆਂ ਫਿਲਮਾਂ ਇੱਕਠੀਆਂ ਕਰ ਚੁੱਕੇ ਹਨ। ਇਸ ਫਿਲਮ ਨੂੰ ਲੇਖਕ ਤੇ ਨਿਰਦੇਸ਼ਕ ਅਮਰਜੀਤ ਸਿੰਘ ਜੀ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News