''ਪਲਟਨ'' ਦੇ ਨਿਰਮਾਤਾਵਾਂ ਨੇ ਲੱਦਾਖ ''ਚ ਨਾਥੂ ਲਾ ਪਾਸ ਨੂੰ ਕੀਤਾ ਰੀਕ੍ਰਿਏਟ!

7/31/2018 4:16:19 PM

ਜਲੰਧਰ (ਬਿਊਰੋ)— ਯੁੱਧ ਨਾਟਕ ਫਿਲਮ ਬਣਾਉਣ ਲਈ ਪ੍ਰਸਿੱਧ ਜੇ. ਪੀ. ਦੱਤਾ ਸਤੰਬਰ 'ਚ ਰਿਲੀਜ਼ ਹੋਣ ਵਾਲੀ 'ਪਲਟਨ' ਨਾਲ ਯੁੱਧ ਤਿੱਕੜੀ ਨੂੰ ਪੂਰਾ ਕਰਨ ਲਈ ਤਿਆਰ ਹਨ, ਜਿਸ ਦੀ ਸ਼ੁਰੂਆਤ ਫਿਲਮ ਨਿਰਮਾਤਾ ਨੇ 'ਬਾਰਡਰ' ਤੇ 'ਐੱਲ. ਓ. ਸੀ. ਕਾਰਗਿਲ' ਨਾਲ ਕੀਤੀ ਸੀ। ਸਿੱਕਿਮ ਸਰਹੱਦ ਦੇ ਨਾਲ 1967 ਦੇ ਨਥੂ ਲਾ ਮਿਲਟਰੀ ਦੇ ਸੰਘਰਸ਼ਾਂ 'ਤੇ ਆਧਾਰਿਤ 'ਪਲਟਨ' 'ਚ ਚੀਨੀ ਘੁਸਪੈਠ ਨੂੰ ਰੋਕਣ ਲਈ ਇਕ ਤੀਬਰ ਲੜਾਈ ਦਾ ਸਾਹਮਣਾ ਕਰਨ ਵਾਲੀ ਭਾਰਤੀ ਫੌਜ ਦੀ ਇਕ ਅਣਕਹੀ ਕਹਾਣੀ ਨੂੰ ਦਿਖਾਇਆ ਜਾਵੇਗਾ।
ਹੁਣ ਤਕ ਦੀਆਂ ਸਭ ਤੋਂ ਵੱਡੀਆਂ ਯੁੱਧ ਫਿਲਮਾਂ 'ਚੋਂ ਇਕ 'ਪਲਟਨ' ਲਈ ਫਿਲਮ ਨਿਰਦੇਸ਼ਕ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਸਨ। ਜੇ. ਪੀ. ਦੱਤਾ ਹਮੇਸ਼ਾ ਅਸਲ ਲੋਕੇਸ਼ਨਾਂ 'ਤੇ ਆਪਣੀ ਫਿਲਮ ਦੀ ਸ਼ੂਟਿੰਗ ਨੂੰ ਅੰਜਾਮ ਦਿੰਦੇ ਹਨ ਪਰ ਦੁੱਖ ਵਾਲੀ ਗੱਲ ਹੈ ਕਿ ਉਹ ਪੂਰਬੀ ਸਿੱਕਿਮ ਜ਼ਿਲੇ 'ਚ ਸਥਿਤ ਨਾਥੂ ਲਾ ਪਾਸ 'ਤੇ 'ਪਲਟਨ' ਦੀ ਸ਼ੂਟਿੰਗ ਕਰਨ 'ਚ ਅਸਮਰੱਥ ਰਹੇ।
PunjabKesari
ਇਸ ਦੀ ਪੁਸ਼ਟੀ ਕਰਦਿਆਂ ਜੇ. ਪੀ. ਦੱਤਾ ਨੇ ਕਿਹਾ, 'ਮੇਰੀਆਂ ਫਿਲਮਾਂ ਅਕਸਰ ਸਾਡੇ ਦੇਸ਼ 'ਚ ਹੋਣ ਵਾਲੀਆਂ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਯੁੱਧ ਨਾਟਕ ਫਿਲਮਾਂ ਹੁੰਦੀਆਂ ਹਨ, ਇਸ ਲਈ ਮੇਰੀ ਕੋਸ਼ਿਸ਼ ਹਮੇਸ਼ਾ ਪ੍ਰਮਾਣਿਕਤਾ ਨੂੰ ਬਣਾਈ ਰੱਖਣ ਦੀ ਹੁੰਦੀ ਹੈ। ਇਹ ਸਾਰੀਆਂ ਘਟਨਾਵਾਂ ਬਹੁਤ ਮਹੱਤਵਪੂਰਨ ਹਨ ਤੇ ਸਾਡੇ ਇਤਿਹਾਸ 'ਚ ਇਸ ਬਾਰੇ ਵਿਸਥਾਰ ਨਾਲ ਗੱਲ ਕੀਤੀ ਗਈ ਹੈ। ਇਸ ਲਈ ਮੈਂ ਹਮੇਸ਼ਾ ਅਸਲ ਲੋਕੇਸ਼ਨਾਂ 'ਤੇ ਸ਼ੂਟਿੰਗ ਕਰਦਾ ਹਾਂ, ਜਿਥੇ ਇਨ੍ਹਾਂ ਘਟਨਾਵਾਂ ਨੂੰ ਅਸੀਂ ਅਸਲੀ ਵਾਂਗ ਦਿਖਾ ਸਕੀਏ। ਦੁੱਖ ਦੀ ਗੱਲ ਹੈ ਕਿ ਨਾਥੂ ਲਾ ਪਾਸ ਹੁਣ ਉਸ ਤਰ੍ਹਾਂ ਦਾ ਨਹੀਂ ਦਿਖਦਾ, ਜਦੋਂ ਉਥੇ ਅਸਲ ਯੁੱਧ ਹੋਇਆ ਸੀ। ਇਸ ਲਈ ਅਸੀਂ ਇਸ ਨੂੰ ਅਸਲੀ ਵਾਂਗ ਦਿਖਾਉਣ ਲਈ ਇਸ ਨੂੰ ਲੱਦਾਖ 'ਚ ਸ਼ੂਟ ਕਰਨ ਦਾ ਫੈਸਲਾ ਕੀਤਾ।'
ਫਿਲਮ 'ਚ ਅਰਜੁਨ ਰਾਮਪਾਲ, ਸੋਨੂੰ ਸੂਦ, ਗੁਰਮੀਤ ਚੌਧਰੀ, ਹਰਸ਼ਵਰਧਨ ਰਾਣੇ ਤੇ ਸਿਧਾਂਤ ਕਪੂਰ ਵਰਗੇ ਦਮਦਾਰ ਕਲਾਕਾਰ ਆਪਣੇ ਅਭਿਨੈ ਦਾ ਦਬਦਬਾ ਦਿਖਾਉਂਦੇ ਨਜ਼ਰ ਆਉਣਗੇ। ਜ਼ਬਰਦਸਤ ਪ੍ਰਦਰਸ਼ਨ ਦੇ ਨਾਲ ਇਹ ਫਿਲਮ ਭਾਰਤੀ ਫੌਜੀਆਂ ਦੀ ਸਭ ਤੋਂ ਵੱਡੀ ਤੇ ਅਣਜਾਣ ਕਹਾਣੀ ਦੱਸਣ ਦਾ ਵਾਅਦਾ ਕਰਦੀ ਹੈ, ਜਿਨ੍ਹਾਂ ਨੇ ਅਖੀਰ ਤਕ ਆਪਣੇ ਭਰਾਵਾਂ ਨਾਲ ਇਹ ਜੰਗ ਲੜੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News