ਬਾਕਸ ਆਫਿਸ ''ਤੇ ਪਹਿਲੇ ਦਿਨ ''ਜਜਮੈਂਟਲ ਹੈ ਕਿਆ'' ਤੇ ''ਅਰਜੁਨ ਪਟਿਆਲਾ'' ਨੇ ਕੀਤੀ ਇੰਨੀ ਕਮਾਈ

7/28/2019 11:08:10 AM

ਮੁੰਬਈ(ਬਿਊਰੋ)— ਸ਼ੁੱਕਰਵਾਰ ਨੂੰ ਦੋ ਫਿਲਮਾਂ ਰਿਲੀਜ਼ ਹੋਈਆਂ। ਇਕ ਹੈ ਕੰਗਨਾ ਰਣੌਤ ਤੇ ਰਾਜਕੁਮਾਰ ਰਾਓ ਸਟਾਰਰ 'ਜਜਮੈਂਟਰ ਹੈ ਕਿਆ' ਤੇ ਦੂਜੀ ਕ੍ਰਿਤੀ ਸੇਨਨ ਤੇ ਦਿਲਜੀਤ ਦੋਸਾਂਝ ਦੀ 'ਅਰਜੁਨ ਪਟਿਆਲਾ'। ਗੱਲ ਕਰੀਏ ਕੰਗਨਾ ਦੀ ਫਿਲਮ ਦੀ ਤਾਂ ਇਹ ਕਾਫੀ ਵਿਵਾਦਾਂ 'ਚ ਰਹੀ। ਬਾਕਸ ਆਫਿਸ ਇੰਡੀਆ ਮੁਤਾਬਕ 'ਜਜਮੈਂਟਲ ਹੈ ਕਿਆ' ਨੇ ਪਹਿਲੇ ਦਿਨ 4.5 ਕਰੋੜ ਦੀ ਕਮਾਈ ਕੀਤੀ। ਕੰਗਨਾ ਦੀ ਫਿਲਮ ਨਾਲ ਟੱਕਰ ਨਾ ਹੋਵੇ ਇਸ ਲਈ ਰਿਤੀਕ ਰੌਸ਼ਨ ਦੀ 'ਸੁਪਰ 30' ਦੀ ਡੇਟ ਬਦਲ ਦਿੱਤੀ ਗਈ ਸੀ ਪਰ 'ਅਰਜੁਨ ਪਟਿਆਲੇ' ਦੇ ਮੇਕਰਸ ਨੇ ਅਜਿਹਾ ਨਾ ਕੀਤਾ ਅਤੇ ਇਸ ਦਾ ਹਰਜ਼ਾਨਾ ਉਨ੍ਹਾਂ ਨੂੰ ਪਹਿਲੇ ਦਿਨ ਹੀ ਚੁੱਕਣਾ ਪੈ ਗਿਆ। ਸ਼ਨੀਵਾਰ ਨੂੰ ਇਹ ਸਿਰਫ 1.35 ਕਰੋੜ ਦੀ ਕਮਾਈ ਕੀਤੀ। ਕੁਲ ਮਿਲਾ ਕੇ ਦੋਵੇਂ ਫਿਲਮਾਂ 5 ਕਰੋੜ ਦੀ ਕਮਾਈ ਵੀ ਨਹੀਂ ਕਰ ਸਕੀਆਂ।


ਕੰਗਨਾ ਤੇ ਰਾਜਕੁਮਾਰ ਕੋਲੋਂ ਉਮੀਦ

ਹਾਲਾਂਕਿ ਦੋਵਾਂ ਦੀਆਂ ਫਿਲਮਾਂ ਨੇ ਉਮੀਦ ਤੋਂ ਘੱਟ ਕਮਾਈ ਕੀਤੀ ਹੈ। 'ਜਜਮੈਂਟਲ ਹੈ ਕਿਆ' ਨੇ ਕੰਗਨਾ ਦੀ ਪਿੱਛਲੀ ਫਿਲਮ 'ਮਣਿਕਰਨਿਕਾ' ਤੋਂ ਵੀ ਘੱਟ ਕਮਾਈ ਕੀਤੀ ਹੈ। ਸਸਪੈਂਸ ਥਰਿਲਰ ਫਿਲਮ ਏਕਤਾ ਕਪੂਰ ਦੇ ਪ੍ਰੋਡਕਸ਼ਨ ਹਾਊਸ ਬਾਲਾਜੀ ਟੈਲੀਫਿਲਮਸ ਨੇ ਕੀਤਾ ਹੈ। ਉਥੇ ਹੀ ਇਸ ਦਾ ਨਿਰਦੇਸ਼ਨ ਪ੍ਰਕਾਸ਼ ਕੋਵੇਲਾਮੁਡੀ ਨੇ ਕੀਤਾ ਹੈ ਅਤੇ ਕਹਾਣੀ ਕਨਿਕਾ ਢਿੱਲੋਂ ਨੇ ਲਿਖੀ ਹੈ। ਇਸ ਨੂੰ ਬਣਾਉਣ 'ਚ ਕੁਲ 32 ਕਰੋੜ ਖਰਚ ਹੋਏ ਹਨ। ਕੰਗਨਾ ਤੇ ਰਾਜਕੁਮਾਰ ਜੋ ਸਫਲ ਫਿਲਮਾਂ ਲਈ ਜਾਣੇ ਜਾਂਦੇ ਹਨ। ਹੁਣ ਵੀਕਐਂਡ 'ਚ ਆਂਕੜਾ ਵਧਣ ਦੀ ਉਮੀਦ ਇਨ੍ਹਾਂ ਸਟਾਰਸ ਦੇ ਭਰੋਸੇ ਕੀਤੀ ਜਾ ਰਹੀ ਹੈ।


'ਸੁਪਰ 30' ਤੇ 'ਦਿ ਲਾਇਨ ਕਿੰਗ' ਕਾਰਨ ਕਮਾਈ 'ਤੇ ਅਸਰ

ਉਥੇ ਹੀ 'ਅਰਜੁਨ ਪਟਿਆਲਾ' ਦੀ ਗੱਲ ਕਰੀਏ ਤਾਂ ਇਹ ਕਾਮੇਡੀ ਜਾਨਰ ਦੀ ਫਿਲਮ ਹੈ ਪਰ ਫਿਲਮ ਦੀ ਕਹਾਣੀ ਅਤੇ ਜੋਕਸ ਦੋਵੇਂ ਹੀ ਦਰਸ਼ਕਾਂ ਨੂੰ ਲੁਭਾਣ 'ਚ ਸਫਲ ਨਹੀਂ ਹੋ ਸਕੀ। ਪਹਿਲਾਂ ਦਿਨ ਡੇਢ ਕਰੋੜ ਤੋਂ ਵੀ ਘੱਟ ਕੁਲੈਕਸ਼ਨ ਕਰ ਪਾਈ। ਇਸ ਦੇ ਨਿਰਮਾਤਾ ਦਿਨੇਸ਼ ਨਿਰਜਨ ਅਤੇ ਭੂਸ਼ਣ ਕੁਮਾਰ ਹਨ। ਰੋਹਿਤ ਜੁਗਰਾਜ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਦੋਵਾਂ ਦੀ ਘੱਟ ਕਮਾਈ ਕਾਰਨ 'ਸੁਪਰ 30' ਤੇ ਹਾਲੀਵੁੱਡ ਐਨੀਮੇਟੇਡ ਫਿਲਮ 'ਦਿ ਲਾਇਨ ਕਿੰਗ' ਹਨ। ਇਹ ਦੋਵੇਂ ਹੀ ਫਿਲਮਾਂ ਹੁਣ ਤੱਕ ਵਧੀਆ ਕਮਾਈ ਕਰ ਰਹੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News