ਬਾਕਸ ਆਫਿਸ ''ਤੇ ''ਜੁੜਵਾ 2'' ਨੇ ਸਲਮਾਨ ਦੀ ''ਟਿਊਬਲਾਈਟ'' ਨੂੰ ਪਿੱਛੇ ਛੱਡਿਆ, ਜਾਣੋ ਕਲੈਕਸ਼ਨ

10/14/2017 7:39:36 PM

ਮੁੰਬਈ (ਬਿਊਰੋ)—  ਵਰੁਣ ਧਵਨ, ਜੈਕਲੀਨ ਫਰਨਾਂਡੀਜ਼ ਅਤੇ ਤਾਪਸੀ ਪੰਨੂ ਸਟਾਰਰ ਫਿਲਮ 'ਜੁੜਵਾ 2' ਨੂੰ ਅੱਜ ਸਿਨੇਮਾਘਰਾਂ 'ਚ 2 ਹਫਤੇ ਪੂਰੇ ਹੋ ਚੁੱਕੇ ਹਨ। ਪਹਿਲੇ ਦੋ ਹਫਤਿਆਂ 'ਚ ਡੇਵਿਡ ਧਵਨ ਦੇ ਨਿਰਦੇਸ਼ਨ 'ਚ ਬਣੀ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋ ਰਹੀ ਹੈ। ਫਿਲਮ ਨੇ ਕਮਾਈ ਦੇ ਮਾਮਲੇ 'ਚ ਇਸ ਸਾਲ ਰਿਲੀਜ਼ ਹੋਈ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' ਨੂੰ ਪਿੱਛੇ ਛੱਡ ਦਿੱਤਾ ਹੈ।


ਤਰਣ ਆਦਰਸ਼ ਟਰੇਡ ਐਨਾਲਿਸਟ ਦੇ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ। 'ਜੁੜਵਾ 2' ਨੇ 2 ਹਫਤਿਆਂ 'ਚ ਬਾਕਸ ਆਫਿਸ 'ਤੇ 127.56 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਖਾਸ ਗੱਲ ਇਹ ਹੈ ਕਿ 'ਜੁੜਵਾ 2' ਸਲਮਾਨ ਖਾਨ ਦੀ 'ਟਿਊਬਲਾਈਟ' ਤੋਂ ਅੱਗੇ ਨਿਕਲ ਗਈ ਹੈ। ਤੁਹਾਨੂੰ ਦੱਸ ਦੇਈਏ ਬਾਕਸ ਆਫਿਸ 'ਤੇ 'ਟਿਊਬਲਾਈਟ' ਨੇ 121.65 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਹਿਸਾਬ ਨਾਲ 'ਜੁੜਵਾ 2' ਨੇ 'ਟਿਊਲਾਈਟ' ਨੂੰ ਕਮਾਈ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਹੈ। ਜਾਣਕਾਰੀ ਮੁਤਾਬਕ 'ਜੁੜਵਾ 2' ਇਸ ਸਾਲ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਲਿਸਟ 'ਚ 5ਵੇਂ ਨੰਬਰ 'ਤੇ ਆ ਚੁੱਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News