ਪਹਿਲੀ ਫਿਲਮ ਨਾਲ ਹੀ ਜੂਹੀ ਚਾਵਲਾ ਨੂੰ ਮਿਲਿਆ ਸੀ ਬੈਸਟ ਡੈਬਿਊ ਫੀਮੇਲ ਐਵਾਰਡ

11/13/2019 11:37:08 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਜੂਹੀ ਚਾਵਲਾ ਅੱਜ ਆਪਣਾ 52ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਹ 'ਕਯਾਮਤ ਸੇ ਕਯਾਮਤ ਤੱਕ', 'ਬੋਲ ਰਾਧਾ ਬੋਲ', 'ਰਾਜੂ ਬਣ ਗਿਆ ਜੈਂਟਲਮੈਨ', 'ਹਮ ਹੈਂ ਰਾਹੀਂ ਪਿਆਰ ਕੇ', 'ਡਰ' ਵਰਗੀਆਂ ਬਿਹਤਰੀਨ ਫਿਲਮਾਂ ਕਰ ਚੁੱਕੀ ਹੈ। 13 ਨਵੰਬਰ, 1967 ਨੂੰ ਪੰਜਾਬ 'ਚ ਜਨਮੀ ਜੂਹੀ ਦੇ ਫੈਨਜ਼ ਹਮੇਸ਼ਾ ਉਨ੍ਹਾਂ ਨੂੰ ਪਰਦੇ 'ਤੇ ਦੇਖਣ ਲਈ ਉਤਸ਼ਾਹਿਤ ਰਹਿੰਦੇ ਹਨ। ਅੱਜ ਜਨਮਦਿਨ ਮੌਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਖਾਸ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

Image result for juhi chawla

ਜੂਹੀ ਚਾਵਲਾ ਦੇ ਪਿਤਾ ਪੰਜਾਬੀ ਤੇ ਮਾਂ ਗੁਜਰਾਤੀ ਸੀ। ਪੂਜਨਾਬ 'ਚ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਜੂਹੀ ਦਾ ਪੂਰਾ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ। ਮੁੰਬਈ 'ਚ ਜੂਹੀ ਨੇ ਮਿਸ ਇੰਡੀਆ ਦੇ ਮੁਕਾਬਲੇ 'ਚ ਹਿੱਸਾ ਲਿਆ ਅਤੇ ਸਾਲ 1984 'ਚ 'ਮਿਸ ਇੰਡੀਆ' ਬਣ ਗਈ।

Related image

ਜੂਹੀ ਨੇ 1986 'ਚ ਫਿਲਮ 'ਸਲਤਨਤ' 'ਚ ਜ਼ਰੀਨਾ ਦੇ ਕਿਰਦਾਰ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਫਲਾਪ ਰਹੀ। ਫਿਰ ਸਾਊਥ ਜਾ ਕੇ 1987 'ਚ ਮਸ਼ਹੂਰ ਨਿਰਦੇਸ਼ਕ 'ਰਵੀਚੰਦਰਨ' ਦੀ ਫਿਲਮ 'ਪ੍ਰੇਮਲੋਕਾ' 'ਚ ਜੂਹੀ ਨੇ ਕੰਮ ਕੀਤਾ ਜੋ ਉਸ ਸਮੇਂ ਬਲਾਕਬਸਟਰ ਸਾਬਤ ਹੋਈ।

Related image
ਸਾਲ 1988 'ਚ ਜੂਹੀ ਦੇ ਕਰੀਅਰ ਦੀ ਪਹਿਲੀ ਹਿੱਟ ਫਿਲਮ 'ਕਯਾਮਤ ਸੇ ਕਯਾਮਤ ਤੱਕ' 'ਚ ਕੰਮ ਕੀਤਾ ਜਿਸ 'ਚ ਉਨ੍ਹਾਂ ਨਾਲ ਲੀਡ ਅਭਿਨੇਤਾ ਆਮਿਰ ਖਾਨ ਹਨ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਰਹੀ। ਇਸ ਫਿਲਮ ਲਈ ਜੂਹੀ ਨੂੰ 'ਬੈਸਟ ਡੈਬਿਊ ਫੀਮੇਲ' ਦਾ ਐਵਾਰਡ ਵੀ ਦਿੱਤਾ ਗਿਆ।

Related image

ਫਿਲਮਾਂ ਤੋਂ ਇਲਾਵਾ ਜੂਹੀ ਟੀ. ਵੀ. 'ਤੇ ਸ਼ੋਅ 'ਝਲਕ ਦਿਖਲਾ ਜਾ' ਦੇ ਸੀਜ਼ਨ 3 ਨੂੰ ਜੱਜ ਕਰ ਚੁੱਕੀ ਹੈ ਅਤੇ ਸ਼ਾਹਰੁਖ ਨਾਲ ਮਿਲ ਕੇ ਫਿਲਮ ਪ੍ਰੋਡਕਸ਼ਨ 'ਚ ਕਦਮ ਰੱਖ ਕੇ 'ਫਿਰ ਭੀ ਦਿਲ ਹੈ ਹਿੰਦੋਸਤਾਨੀ', 'ਅਸ਼ੋਕਾ' ਅਤੇ 'ਚਲਤੇ ਚਲਤੇ' ਫਿਲਮਾਂ ਪ੍ਰੋਡਿਊਸ ਕੀਤੀਆਂ ਸਨ।ਸਾਲ 1998 'ਚ ਜੂਹੀ ਚਾਵਲਾ ਨੇ ਬਿਜ਼ਨੈੱਸਮੈਨ ਜੈ ਮਹਿਤਾ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇਕ ਬੇਟੀ ਜਾਨਹਵੀ ਤੇ ਬੇਟਾ ਅਰਜੁਨ ਹੈ।

Image result for juhi chawla



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News