ਹੋਲੀ ਦੇ ਦਿਨ ਜੂਹੀ ਪਰਮਾਰ ਦਾ ਹੋਇਆ ਮੌਤ ਨਾਲ ਸਾਹਮਣਾ, ਪੋਸਟ ''ਚ ਕੀਤਾ ਖੁਲਾਸਾ

3/30/2019 12:26:45 PM

ਮੁੰਬਈ (ਬਿਊਰੋ) — ਟੀ. ਵੀ. ਅਦਾਕਾਰਾ ਜੂਹੀ ਪਰਮਾਰ ਨੇ ਸੋਸ਼ਲ ਮੀਡੀਆ 'ਤੇ ਇਕ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਹੋਲੀ ਦੇ ਦਿਨ ਜੂਹੀ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀ, ਜਿਸ ਲਈ ਉਸ ਨੂੰ ਸਾਹ ਲੈਣ 'ਚ ਵੀ ਔਖ ਹੋ ਰਹੀ ਸੀ। ਜੂਹੀ ਦੀ ਮੰਨੀਏ ਤਾਂ ਉਹ ਕਿਸੇ ਤਰ੍ਹਾਂ ਮੌਤ ਦੇ ਮੂੰਹ 'ਚੋਂ ਬਾਹਰ ਨਿਕਲੀ ਹੈ। ਜੂਹੀ ਨੇ ਇੰਸਟਾਗ੍ਰਾਮ 'ਤੇ ਦੱਸਿਆ ਹੈ ਕਿ ਨੱਕ ਦੀ ਸਾਹ ਨਲੀ ਬੰਦ ਹੋ ਗਈ ਸੀ, ਜਿਸ ਕਾਰਨ ਮੈਨੂੰ ਸਾਹ ਲੈਣ 'ਚ ਔਖ ਹੋ ਰਹੀ ਸੀ। ਜਦੋਂ ਅਜਿਹਾ ਹੋਇਆ ਤਾਂ ਮੈਨੂੰ ਲੱਗਾ ਕਿ ਮੈਂ ਜ਼ਿੰਦਾ ਨਹੀਂ ਬਚਾਗੇ। ਇਥੋਂ ਤੱਕ ਕਿ ਮੈਂ ਆਪਣੀ ਕਰੀਬੀ ਦੋਸਤ ਆਸ਼ਕਾ ਗੋਰਡੀਆ ਨੂੰ ਆਪਣੀ ਧੀ ਸਮਾਇਰਾ ਦਾ ਧਿਆਨ ਰੱਖਣ ਨੂੰ ਆਖ ਦਿੱਤਾ ਸੀ।''

ਜੂਹੀ ਨੇ ਪੋਸਟ 'ਚ ਲਿਖਿਆ, ''ਮੈਂ ਆਸ਼ਕਾ ਗੋਰਡੀਆ ਦੇ ਘਰ 'ਚ ਸੀ। ਜਿਥੇ ਰਾਤ 10.30-11 ਵਜੇ ਵਿਚਕਾਰ ਮੈਨੂੰ ਹਸਪਤਾਲ ਲਿਜਾਇਆ ਗਿਆ। ਮੈਨੂੰ ਸਾਹ ਨਹੀਂ ਆ ਰਿਹਾ ਸੀ ਪਰ ਹੈਰਾਨੀਜਨਕ ਇਹ ਸੀ ਕਿ ਮੇਰੀ ਮੈਡੀਕਲ ਰਿਪੋਰਟ ਠੀਕ ਸੀ। ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੈਂ 5 ਮਿੰਟ ਵੀ ਨਹੀਂ ਬਚ ਸਕਾਂਗੀ। ਮੈਂ ਆਸ਼ਕਾ ਨੂੰ ਕਿਹਾ ਕਿ ਉਹ ਮੇਰੇ ਤੋਂ ਬਾਅਦ ਮੇਰੀ ਧੀ ਦਾ ਖਿਆਲ ਰੱਖੇ। ਉਸ ਸਮੇਂ ਮੈਂ ਸਾਰਿਆਂ ਨੂੰ ਮੁਆਫ ਕਰ ਦਿੱਤਾ ਸੀ, ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ ਸੀ। ਮੇਰੇ ਦਿਲ 'ਚ ਕਿਸੇ ਲਈ ਕੋਈ ਗਿਲਾ ਸ਼ਿਕਵਾ ਨਹੀਂ ਸੀ। ਕੋਈ ਵੀ ਨੇਗੇਟਿਵ ਫੀਲਿੰਗਸ ਨਹੀਂ ਸੀ।''
 

 
 
 
 
 
 
 
 
 
 
 
 
 
 

Dear Life, I Am Here To Live!!!!

A post shared by Juhi Parmar (@juhiparmar14) on Mar 28, 2019 at 8:17am PDT

ਜੂਹੀ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਲਿਖਿਆ ''ਪੂਰੀ ਦੁਨੀਆ ਸੋਚਦੀ ਹੈ ਕਿ ਮੈਂ ਬਹੁਤ ਬਹਾਦਰ ਮਹਿਲਾ ਹਾਂ ਪਰ ਇਸ ਬਹਾਦਰ ਮਹਿਲਾ ਕੋਲ ਦਿਲ ਹੁੰਦਾ ਹੈ, ਜੋ ਕਈ ਵਾਰ ਦੁੱਖਦਾ ਹੈ। ਮੇਰਾ ਕਈ ਵਾਰ ਦਿਲ ਦੁੱਖਿਆ ਹੈ ਪਰ ਉਸ ਸਮੇਂ ਮੈਨੂੰ ਨਾ ਆਪਣੇ ਤਲਾਕ ਦਾ ਖਿਆਲ ਆਇਆ ਨਾ ਹੀ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਬਾਰੇ ਕੋਈ ਖਿਆਲ ਆਇਆ। ਮੈਂ ਉਸ ਸਮੇਂ ਜੋ ਕੁਝ ਵੀ ਦੇਖ ਸਕਦੀ ਸੀ ਉਹ ਸੀ ਮੇਰੀ ਧੀ ਦਾ ਚਿਹਰਾ ਤੇ ਜ਼ਿੰਦਾ ਰਹਿਣ ਦੀ ਇੱਛਾ। ਉਹ ਪਲ ਅਹਿਸਾਸ ਦਾ ਸੀ। ਉਸ ਸਮੇਂ ਅਹਿਸਾਸ ਹੋਇਆ ਕਿ ਅਸੀਂ ਕਿੰਨੇ ਛੋਟੇ ਹਾਂ ਅਤੇ ਪਰੇਸ਼ਾਨੀਆਂ ਨੂੰ ਕਿੰਨਾ ਵੱਡਾ ਬਣਾ ਦਿੰਦੇ ਹਾਂ। ਦੁਨੀਆ ਇੰਨੀ ਵੱਡੀ ਹੈ ਅਤੇ ਅਸੀਂ ਖੁਦ ਨੂੰ ਇਸ ਦਾ ਕੇਂਦਰ ਸਮਝ ਲੈਂਦੇ ਹਾਂ ਅਤੇ ਇਸ ਦਾ ਰਿਮੋਟ ਸਾਡੇ ਹੱਥ 'ਚ ਨਹੀਂ ਹੈ। ਜੂਹੀ ਨੇ ਲਿਖਿਆ ਕਿ ਮੈਂ ਉਥੇ ਹਾਂ ਪਰ ਮੇਰੀ ਆਤਮਾ ਹੁਣ ਬਦਲ ਚੁੱਕੀ ਹੈ, ਜੋ ਵੀ ਮੇਰੇ ਕੋਲ ਹੈ ਮੈਂ ਉਸੇ 'ਚ ਖੁਸ਼ ਹਾਂ ਅਤੇ ਆਭਾਰੀ ਹਾਂ।''

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News