ਫਿਲਮ ''ਜੰਗਲੀ'' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼

3/26/2019 9:40:10 AM

ਜਲੰਧਰ(ਬਿਊਰੋ)— ਵਿਧੁੱਤ ਜੰਮਵਾਲ ਦੀ ਫਿਲਮ 'ਜੰਗਲੀ' ਦੇ ਰਿਲੀਜ਼ ਹੋਣ 'ਚ ਹੁਣ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਹੈ। ਇਸ ਫਿਲਮ ਨੂੰ ਵਿਧੁੱਤ ਲਗਾਤਾਰ ਪ੍ਰਮੋਟ ਕਰਨ 'ਚ ਲੱਗੇ ਹੋਏ ਹਨ। ਅਜਿਹੇ 'ਚ ਹੁਣ ਫਿਲਮ ਦਾ ਇਕ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਦਾ ਇਕ ਮੋਸ਼ਨ ਪੋਸਟਰ ਵਿਧੁੱਤ ਜੰਮਵਾਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਜ਼ਾਰੀ ਕੀਤਾ ਹੈ। ਇਸ ਪੋਸਟਰ 'ਚ ਵਿਧੁੱਤ ਨੇ ਆਪਣੇ ਹੱਥਾਂ 'ਚ ਮਸ਼ਾਲ ਲਿਆ ਹੋਇਆ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਵਿਧੁੱਤ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਫਿਲਮ ਦੀ ਰਿਲੀਜ਼ 'ਚ ਹੁਣ 4 ਹੀ ਦਿਨ ਬਚੇ ਹੋਏ ਹਨ।

29 ਮਾਰਚ ਨੂੰ ਰਿਲੀਜ਼ ਹੋਵੇਗੀ ਫਿਲਮ

ਜਾਣਕਾਰੀ ਲਈ ਦੱਸ ਦੇਈਏ ਕਿ ਵਿਧੁੱਤ ਜੰਮਵਾਲ ਦੀ ਇਹ ਫਿਲਮ 29 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ ਹਾਥੀਆਂ ਦੀ ਤਸਕਰੀ 'ਤੇ ਬਣਾਈ ਗਈ ਹੈ। ਇਸ ਫਿਲਮ 'ਚ ਵਿਧੁੱਤ, ਭੋਲਾ ਦੇ ਕਿਰਦਾਰ 'ਚ ਨਜ਼ਰ ਆਉਣਗੇ ਜੋ ਹਾਥੀਆਂ ਦੇ ਤਸਕਰਾਂ ਨੂੰ ਰੋਕਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News