ਜਸਟਿਨ ਬੀਬਰ ਨੇ ਕੀਤਾ ਆਪਣੀ ਗੰਭੀਰ ਬੀਮਾਰੀ ਦਾ ਖੁਲਾਸਾ

1/10/2020 9:10:58 AM

ਨਵੀਂ ਦਿੱਲੀ (ਬਿਊਰੋ) : ਫੇਮਸ ਸਿੰਗਰ ਜਸਟਿਨ ਬੀਬਰ ਹਮੇਸ਼ਾ ਤੋਂ ਹੀ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਪਰਸਨਲ ਲਾਈਫ ਲਈ ਵੀ ਕਾਫੀ ਚਰਚਾ 'ਚ ਰਹਿੰਦੇ ਹਨ। ਜਸਟਿਨ ਦੀ ਪੂਰੀ ਦੂਨੀਆ 'ਚ ਕਾਫੀ ਵੱਡੀ ਫੈਨ ਫਾਲੋਵਿੰਗ ਹੈ। ਜਸਟਿਨ ਨੇ ਹਾਲ ਹੀ 'ਚ ਆਪਣੀ ਬੀਮਾਰੀ 'ਤੇ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੀ ਖਬਰ ਦਿੱਤੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫੈਨਜ਼ ਨੂੰ ਜ਼ੋਰਦਾਰ ਝਟਕਾ ਲੱਗਣ ਵਾਲਾ ਹੈ। ਜਸਟਿਨ ਬੀਬਰ ਨੇ ਬੀਤੇ ਦਿਨ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਵੱਖਰੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਜਸਟਿਨ ਲਿਖਦੇ ਹਨ, ''ਜਦੋਂ ਕਈ ਸਾਰੇ ਲੋਕ ਕਹਿ ਰਹੇ ਹਨ ਕਿ ਜਸਟਿਨ ਬੀਬਰ ਕਾਫੀ ਬੁਰੇ ਲੱਗਦੇ ਹਨ, ਉਹ ਇਹ ਸਮਝਾਉਣ 'ਚ ਅਸਫਲ ਹੋ ਗਏ ਹਨ ਕਿ ਹਾਲ ਹੀ 'ਚ ਮੈਨੂੰ ਲਾਈਮ ਡਿਸੀਜ਼ ਹੋਇਆ ਹੈ, ਸਿਰਫ ਇਹੀ ਨਹੀਂ ਸਗੋ ਮੇਰਾ ਕ੍ਰੋਨਿਕ ਮੋਨੋ ਦਾ ਵੀ ਸੀਰੀਅਸ ਕੇਸ ਸੀ, ਜਿਸ ਨਾਲ ਮੇਰੀ ਸਕਿਨ, ਐਨਰਜੀ ਤੇ ਬ੍ਰੇਨ ਇਨਫੈਕਸ਼ਨ ਤੇ ਪੂਰੀ ਹੈਲਥ 'ਤੇ ਅਸਰ ਹੋਇਆ ਹੈ।''
PunjabKesari
ਅੱਗੇ ਬੀਬਰ ਕਹਿੰਦੇ ਹਨ, ''ਇਹ ਸਾਰੀਆਂ ਗੱਲਾਂ ਮੇਰੀ ਆਉਣ ਵਾਲੀ ਡਾਕਊਮੈਂਟਰੀ ਸੀਰੀਜ਼ 'ਚ ਦਿਖਾਉਣ ਜਾਣ ਵਾਲੀ ਹੈ, ਜਿਨ੍ਹਾਂ 'ਚ ਜਲਦ ਯੂਟਿਊਬ 'ਤੇ ਪਾਉਣ ਵਾਲਾ ਹਾਂ। ਤੁਸੀਂ ਸਮਝ ਪਾਉਗੇ ਕਿ ਮੈਂ ਕਦੇ ਆਪਣੀ ਬੀਮਾਰੀ ਦੇ ਬੇਟਲ ਨਾਲ ਕਿਵੇਂ ਲੜਾਈ ਜਿੱਤੀ ਹੈ, ਪਿਛਲੇ ਦੋ ਸਾਲ ਮੇਰੇ ਲਈ ਕਾਫੀ ਮੁਸ਼ਕਲ ਰਹੇ ਹਨ ਪਰ ਸਹੀ ਇਲਾਜ ਨਾਲ ਮੈਨੂੰ ਕਾਫੀ ਮਦਦ ਮਿਲੀ ਹੈ। ਮੈਂ ਜਲਦ ਠੀਕ ਹੋ ਕੇ ਵਾਪਸ ਆਵਾਂਗਾ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News