ਕੁਲਦੀਪ ਸਿੰਘ ਤੱਖੜ ਤੋਂ ਇੰਝ ਬਣੇ ਕੇ. ਐੱਸ. ਮੱਖਣ, ਜਾਣੋ ਪੂਰੀ ਖਬਰ

2/3/2019 1:43:16 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕੇ. ਐੱਸ. ਮੱਖਣ ਗਾਇਕੀ ਤੇ ਲੇਖਣੀ ਦੇ ਨਾਲ-ਨਾਲ ਆਪਣੀ ਵਧੀਆ ਸਿਹਤ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਜਨਮ 1975 ਨੂੰ ਨਕੋਦਰ ਨਾਲ ਲੱਗਦੇ ਪਿੰਡ ਸ਼ੰਕਰ 'ਚ ਹੋਇਆ ਸੀ। ਉਨ੍ਹਾਂ ਦੇ ਪਿੰਡ ਨੂੰ ਪਹਿਲਵਾਨਾਂ ਦੇ ਪਿੰਡ ਵੱਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਪਿੰਡ ਨੇ ਕਈ ਨਾਮੀ ਪਹਿਲਵਾਨ ਦਿੱਤੇ ਹਨ। ਕੇ. ਐੱਸ. ਮੱਖਣ ਨੂੰ ਵੀ ਕਬੱਡੀ ਖੇਡਣ ਦਾ ਸ਼ੌਂਕ ਹੈ। 
PunjabKesari
ਦੱਸ ਦਈਏ ਕਿ ਕੇ. ਐੱਸ. ਮੱਖਣ ਜ਼ਿਆਦਾਤਰ ਕੈਨੇਡਾ 'ਚ ਹੀ ਰਹੇ ਹਨ ਜਦੋਂਕਿ ਉਨ੍ਹਾਂ ਦੇ ਮਾਤਾ-ਪਿਤਾ ਪਿੰਡ ਸ਼ੰਕਰ 'ਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਬਲਵਿੰਦਰ ਕੌਰ ਤੱਖੜ ਹੈ। ਮੱਖਣ ਦਾ ਅਸਲੀ ਨਾਂ ਕੁਲਦੀਪ ਸਿੰਘ ਤੱਖੜ ਹੈ। ਉਨ੍ਹਾਂ ਦਾ ਨਾਂ ਕੇ. ਐੱਸ. ਮੱਖਣ ਉਨ੍ਹਾਂ ਦੇ ਦੋ ਦੋਸਤਾਂ ਕਰਕੇ ਪਿਆ ਕਿਉਂਕਿ ਉਨ੍ਹਾਂ ਦੇ ਦੋਸਤਾਂ ਦਾ ਮੰਨਣਾ ਸੀ ਕਿ ਜੇਕਰ ਉਸ ਨੇ ਮਿਊਜ਼ਿਕ ਇੰਡਸਟਰੀ 'ਚ ਜਾਣਾ ਹੈ ਤਾਂ ਉਸ ਨੂੰ ਆਪਣਾ ਨਾਂ ਬਦਲਣਾ ਚਾਹੀਦਾ ਹੈ। ਇਸ ਲਈ ਮੱਖਣ ਦੇ ਦੋਸਤ ਕਮਲ ਕੁਮਾਰ ਤੇ ਗੁਰਸ਼ਰਨ ਸਿੰਘ ਨੇ ਉਨ੍ਹਾਂ ਦਾ ਨਾਂ ਕੇ. ਐੱਸ. ਮੱਖਣ ਰੱਖ ਦਿੱਤਾ।
PunjabKesari
ਮੱਖਣ ਇਸ ਲਈ ਰੱਖਿਆ ਕਿਉਂਕਿ ਉਨ੍ਹਾਂ ਨੂੰ ਮੱਖਣ ਖਾਣ ਦਾ ਬਹੁਤ ਸ਼ੌਂਕ ਸੀ। ਕੇ. ਐੱਸ. ਮੱਖਣ ਨੇ ਮਿਊਜ਼ਿਕ ਇੰਡਸਟਰੀ 'ਚ 1997 'ਚ ਐਂਟਰੀ ਕੀਤੀ ਸੀ। ਉਨ੍ਹਾਂ ਦੀ ਪਹਿਲੀ ਕੈਸੇਟ ਦਾ ਨਾਂ 'ਨੰਬਰਾਂ ਤੇ ਦਿਲ ਮਿਲਦੇ' ਸੀ। ਇਸ ਤੋਂ ਬਾਅਦ 1998  'ਚ ਉਨ੍ਹਾਂ ਦੀ ਕੈਸੇਟ ਆਈ ਸੀ 'ਮਹਿਫਿਲ ਮਿੱਤਰਾਂ ਦੀ', 'ਇਸ ਤਰ੍ਹਾਂ ਫ੍ਰੈਂਡਸ਼ਿਪ ਵਿੱਦ ਗਲਾਸੀ', 'ਲਾਲ ਪਰੀ', 'ਬਿੱਲੋ', 'ਮੁਸਕਾਨ', 'ਯਾਰ ਮਸਤਾਨੇ' ਸਾਰੀਆਂ ਕੈਸੇਟਾਂ ਹਿੱਟ ਰਹੀਆਂ। ਇਸ ਸਫਲਤਾ ਤੋਂ ਬਾਅਦ ਉਨ੍ਹਾਂ ਦਾ ਪੰਜਾਬੀ ਇੰਡਸਟਰੀ 'ਚ ਪੂਰੀ ਤਰ੍ਹਾਂ ਨਾਂ ਬਣ ਗਿਆ ਸੀ। 
PunjabKesari
ਦੱਸ ਦਈਏ ਕਿ ਕੇ. ਐੱਸ. ਮੱਖਣ ਨੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਦੀ ਪਹਿਲੀ ਫਿਲਮ 'ਪਿੰਕੀ ਮੋਗੇ ਵਾਲੀ' ਸੀ। ਇਸ ਫਿਲਮ 'ਚ ਉਨ੍ਹਾਂ ਨੇ ਵਿਲਨ ਦਾ ਕਿਰਦਾਰ ਨਿਭਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News