ਯੂ. ਐੱਸ. ਏ. ਦੇ ਇਨ੍ਹਾਂ ਥਿਏਟਰਾਂ ''ਚ ਰਿਲੀਜ਼ ਹੋਵੇਗੀ ਫਿਲਮ ''ਕਾਕੇ ਦਾ ਵਿਆਹ''

1/30/2019 2:29:50 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਕਾਕੇ ਦਾ ਵਿਆਹ' 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। ਕੁਝ ਦਿਨ ਪਹਿਲਾਂ ਫਿਲਮ ਦੀ ਆਸਟਰੇਲੀਆ ਤੇ ਕੈਨੇਡਾ ਦੀ ਸਿਨੇਮਾ ਲਿਸਟਿੰਗ ਸਾਹਮਣੇ ਆਈ ਸੀ ਤੇ ਹੁਣ ਫਿਲਮ ਦੀ ਯੂ. ਐੱਸ. ਏ. ਦੀ ਸਿਨੇਮਾ ਲਿਸਟਿੰਗ ਸਾਹਮਣੇ ਆਈ ਹੈ। ਹੇਠਾਂ ਦਿੱਤੀ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਯੂ. ਐੱਸ. ਏ. ਦੇ ਕਿਹੜੇ ਥਿਏਟਰਜ਼ 'ਚ 'ਕਾਕੇ ਦਾ ਵਿਆਹ' ਰਿਲੀਜ਼ ਹੋਵੇਗੀ।

PunjabKesari

ਦੱਸਣਯੋਗ ਹੈ ਕਿ 'ਕਾਕੇ ਦਾ ਵਿਆਹ' ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਜੋਰਡਨ ਸੰਧੂ, ਪ੍ਰਭ ਗਰੇਵਾਲ, ਪ੍ਰੀਤੀ ਸਪਰੂ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਣ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਲਜੀਤ ਤੇ ਬੱਬਰ ਧੰਜਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਵਾਈਟ ਹਿੱਲ ਸਟੂਡੀਓਜ਼ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News