ਯਾਰਾਂ ਨਾਲ ਪਿਆਰ ਨੂੰ ਦਰਸਾਉਂਦੈ ਕਾਬਲ ਸਰੂਪਵਾਲੀ ਦਾ ਗੀਤ ''90 ਹਿੱਸੇ'' (ਵੀਡੀਓ)

7/19/2019 9:30:07 PM

ਜਲੰਧਰ (ਬਿਊਰੋ)— ਗੀਤਕਾਰ ਵਜੋਂ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇਣ ਤੋਂ ਬਾਅਦ ਗਾਇਕੀ ਵੱਲ ਆਏ ਕਾਬਲ ਸਰੂਪਵਾਲੀ ਦਾ ਹਾਲ ਹੀ 'ਚ ਨਵਾਂ ਗੀਤ '90 ਹਿੱਸੇ' ਰਿਲੀਜ਼ ਹੋਇਆ ਹੈ। '90 ਹਿੱਸੇ' ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਕਾਬਲ ਸਰੂਪਵਾਲੀ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ, ਜਦਕਿ ਵੀਡੀਓ ਯੁਵਾ ਫਿਲਮਜ਼ ਵਲੋਂ ਬਣਾਈ ਗਈ ਹੈ, ਜੋ ਬੇਹੱਦ ਖੂਬਸੂਰਤੀ ਨਾਲ ਫਿਲਮਾਈ ਗਈ ਹੈ। '90 ਹਿੱਸੇ' ਗੀਤ ਨੂੰ ਯੂਟਿਊਬ 'ਤੇ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਹੜਾ ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

ਦੱਸਣਯੋਗ ਹੈ ਕਿ ਕਾਬਲ ਸਰੂਪਵਾਲੀ ਗਾਇਕ ਵਜੋਂ ਇਸ ਤੋਂ ਪਹਿਲਾਂ 'ਗੀਤਕਾਰੀ', 'ਨਲੈਕ ਨਾਣਕੇ' ਤੇ 'ਆਪਸ਼ਨਾਂ' ਗੀਤ ਗਾ ਚੁੱਕੇ ਹਨ। ਗੀਤਕਾਰੀ ਵਜੋਂ ਕਾਬਲ 'ਯਾਰੀ ਚੰਡੀਗੜ੍ਹ ਵਾਲੀਏ' ਗੀਤ ਨਾਲ ਚਰਚਾ 'ਚ ਆਏ, ਜੋ ਰਣਜੀਤ ਬਾਵਾ ਦੀ ਆਵਾਜ਼ 'ਚ ਰਿਲੀਜ਼ ਹੋਇਆ ਸੀ। ਫਿਰ ਇਸ ਤੋਂ ਬਾਅਦ ਕਾਬਲ ਦੇ ਲਿਖੇ 'ਚੰਡੀਗੜ੍ਹ ਰਿਟਰਨਜ਼', 'ਜੱਟ ਦਾ ਬਲੱਡ' ਤੇ 'ਗੂਗਲ' ਵਰਗੇ ਹਿੱਟ ਗੀਤ ਰਿਲੀਜ਼ ਹੋਏ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News