B''Day: ਕਬੀਰ ਬੇਦੀ ਨੇ 70 ਦੀ ਉਮਰ ’ਚ 30 ਸਾਲ ਛੋਟੀ ਲੜਕੀ ਨਾਲ ਕੀਤਾ ਸੀ ਚੌਥਾ ਵਿਆਹ

1/16/2020 11:53:45 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਹੈਂਡਸਮ ਅਤੇ ਮਸ਼ਹੂਰ ਅਭਿਨੇਤਾ ਕਬੀਰ ਬੇਦੀ ਅੱਜ ਆਪਣਾ 74ਵਾਂ ਜਨਮਦਿਨ ਮਨਾ ਰਹੇ ਹਨ। 16 ਜਨਵਰੀ, 1946 ਨੂੰ ਜਨਮੇ ਕਬੀਰ ਬੇਦੀ ਨੇ ਆਪਣੇ 70ਵੇਂ ਜਨ‍ਮਦਿਨ 'ਤੇ ਚੌਥਾ ਵਿਆਹ ਕਰਕੇ ਖੂਬ ਚਰਚਾ ਬਟੋਰੀਆਂ। ਉਨ੍ਹਾਂ ਦੇ ਇਸ ਵਿਆਹ ਕਾਰਨ ਉਨ੍ਹਾਂ ਦੀ ਧੀ ਪੂਜਾ ਬੇਦੀ ਨੇ ਉਨ੍ਹਾਂ ਨੂੰ ਘਰ 'ਚੋਂ ਬਾਹਰ ਤੱਕ ਕੱਢ ਦਿੱਤਾ ਸੀ। ਕਬੀਰ ਦੀ ਚੌਥੀ ਪਤਨੀ ਪ੍ਰਵੀਨ ਉਨ੍ਹਾਂ ਦੀ ਧੀ ਪੂਜਾ ਬੇਦੀ ਤੋਂ ਚਾਰ ਸਾਲ ਛੋਟੀ ਹੈਸ਼ ਪ੍ਰਵੀਨ ਬ੍ਰਿਟਿਸ਼ ਮੂਲ ਦੀ ਅਦਾਕਾਰਾ ਅਤੇ ਮਾਡਲ ਹੈ। ਉਹ ਵਿਆਹ ਤੋਂ ਪਹਿਲਾਂ ਕਬੀਰ ਨਾਲ 10 ਸਾਲ ਤੱਕ ਲਿਵ ਇਨ ਰਿਲੇਸ਼ਨਸ਼ਿਪ 'ਚ ਰਹੀ ਸੀ। ਕਬੀਰ ਬੇਦੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1971 'ਚ ਆਈ ਫਿਲਮ 'ਹਲਚਲ' ਨਾਲ ਕੀਤੀ ਸੀ।
PunjabKesari

ਕਬੀਰ ਬੇਦੀ ਬਾਲੀਵੁੱਡ ਦੇ ਮਸ਼ਹੂਰ ਐਕਟਰ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਨਿਭਾਏ ਨੈਗੇਟਿਵ ਰੋਲਸ ਲਈ ਜਾਣਿਆ ਜਾਂਦਾ ਹੈ। ਕਬੀਰ ਬੇਦੀ ਨੇ ਰੇਖਾ ਨਾਲ ਫਿਲਮ 'ਖੂਨ ਭਰੀ ਮਾਂਗ' 'ਚ ਗਰੇ ਰੋਲ ਪਲੇਅ ਕੀਤਾ ਸੀ। ਕਬੀਰ ਬੇਦੀ ਦੇ ਲੁਕਸ ਇਨ੍ਹੇ ਗੁਡ ਸੀ ਕਿ ਉਸ ਸਮੇਂ ਵਿਲੇਨ ਬਨਣ ਦੇ ਬਾਵਜੂਦ ਲੜਕੀਆਂ ਉਨ੍ਹਾਂ ਨੂੰ ਬਹੁਤ ਪਸੰਦ ਕਰਦੀਆਂ ਸਨ। ਕਬੀਰ ਬੇਦੀ ਨੇ 'ਕੱਚੇ ਧਾਗੇ',' ਮਾਂ ਬਹਿਨ ਓਰ ਬੀਬੀ', 'ਨਾਗਿਨ', 'ਡਾਕੂ', 'ਪੁਲਿਸ ਪਬਲਿਕ','ਕੁਰਬਾਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।
PunjabKesari

 ਉਨ੍ਹਾਂ ਨੇ ਪਹਿਲਾ ਵਿਆਹ ਓਡੀਸ਼ੀ ਡਾਂਸਰ ਪ੍ਰੋਤਿਮਾ ਗੌਰੀ ਬੇਦੀ ਨੇ ਕੀਤਾ ਸੀ । ਅਦਾਕਾਰਾ ਪੂਜਾ ਬੇਦੀ ਪ੍ਰੋਤਿਮਾ ਅਤੇ ਕਬੀਰ ਦੀ ਹੀ ਧੀ ਹੈ ਪਰ ਇਹ ਵਿਆਹ ਸਿਰੇ ਨਾ ਚੜ ਸਕਿਆ। ਕੁਝ ਸਮੇਂ ਤੱਕ ਇੱਕਠਿਆਂ ਰਹਿਣ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਕਬੀਰ ਬੇਦੀ ਨੇ ਬ੍ਰਿਟਿਸ਼ ਫੈਸ਼ਨ ਡਿਜ਼ਾਈਨਰ ਸੁਜ਼ੈਨ ਨਾਲ ਵਿਆਹ ਰਚਾਇਆ ਪਰ ਬਦਨਸੀਬੀ ਇਹ ਰਹੀ ਕਿ ਇਹ ਵਿਆਹ ਵੀ ਨਾਕਾਮ ਰਿਹਾ।
PunjabKesari

ਕੁਝ ਸਮੇਂ ਬਾਅਦ ਹੀ ਦੋਵਾਂ ਨੇ ਤਲਾਕ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉੱਨੀ ਸੌ ਬਾਨਵੇਂ 'ਚ ਨਿੱਕੀ ਨਾਲ ਵਿਆਹ ਕਰਵਾ ਲਿਆ ਪਰ ਹਰ ਵਾਰ ਦੀ ਤਰ੍ਹਾਂ ਇਸ ਰਿਸ਼ਤੇ ਦਾ ਅੰਤ ਵੀ ਤਲਾਕ ਦੇ ਨਾਲ ਹੋ ਗਿਆ ਪਰ ਇਸ ਸਭ ਦੇ ਬਾਵਜੂਦ ਵੀ ਰੰਗੀਨ ਮਿਜਾਜ਼ ਕਬੀਰ ਬੇਦੀ ਨਾ ਰੁਕੇ ਅਤੇ ਉਨ੍ਹਾਂ ਨੇ ਸੱਤਰ ਸਾਲ ਦੀ ਉਮਰ 'ਚ ਪ੍ਰਵੀਨ ਦੋਸਾਂਝ ਨਾਲ ਸਾਲ ਦੋ ਹਜ਼ਾਰ ਸੋਲਾਂ 'ਚ ਚੌਥਾ ਵਿਆਹ ਕਰਵਾ ਲਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News