ਸਲਮਾਨ ਨਾਲ ਮਸ਼ਹੂਰ ਨਿਰਦੇਸ਼ਕ ਦੀ ਸਾਲਾਂ ਪੁਰਾਣੀ ਦੋਸਤੀ ''ਚ ਆਈ ਦਰਾਰ, ਇਹ ਹੈ ਵਜ੍ਹਾ!!

1/30/2018 5:24:42 PM

ਮੁੰਬਈ(ਬਿਊਰੋ)— ਸਲਮਾਨ ਖਾਨ ਤੇ ਫਿਲਮ ਨਿਰਦੇਸ਼ਕ ਕਬੀਰ ਖਾਨ ਦੀ ਦੋਸਤੀ ਅੱਜਕਲ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਦੋਸਤੀ 'ਚ ਦਰਾਰ ਆ ਗਈ ਹੈ, ਜਿਸ ਕਾਰਨ ਇਨ੍ਹਾਂ ਨੇ ਇਕ-ਦੂਜੇ ਨਾਲ ਕੰਮ ਕਰਨਾ ਵੀ ਬੰਦ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਆਪਸੀ ਮਤਭੇਦਾਂ ਕਾਰਨ ਇਨ੍ਹਾਂ ਦੋਹਾਂ ਵਿਚਕਾਰ ਦੂਰੀਆ ਆ ਗਈਆਂ ਹਨ। ਫਿਲਮ 'ਟਿਊਬਲਾਈਟ' ਤੋਂ ਬਾਅਦ ਹੀ ਇਨ੍ਹਾਂ ਦੀ ਦੋਸਤੀ ਖਤਮ ਹੋ ਗਈ ਸੀ। ਦੱਸਿਆ ਗਿਆ ਕਿ 'ਟਿਊੂਬਲਾਈਟ' ਦੀ ਸ਼ੂਟਿੰਗ ਦੌਰਾਨ ਕਈ ਚੀਜ਼ਾਂ ਨੂੰ ਲੈ ਕੇ ਇਨ੍ਹਾਂ ਵਿਚਕਾਰ ਮਤਭੇਦ ਹੋਏ, ਜਿਸ ਕਾਰਨ ਦੋਹਾਂ 'ਚ ਬਹਿਸ ਵੀ ਹੋਈ। ਇਸ ਨੂੰ ਦੇਖ ਫਿਲਮ ਦੇ ਕਰੂ ਮੈਂਬਰ ਵੀ ਹੈਰਾਨ ਹੋ ਗਏ ਸਨ। ਸਲਮਾਨ ਵਲੋਂ ਦਿੱਤੇ ਸੁਝਾਅ ਨੂੰ ਕਬੀਰ ਨਹੀਂ ਮੰਨਦੇ ਸਨ, ਜਿਸ ਕਾਰਨ ਦੋਹਾਂ 'ਚ ਤਕਰਾਰ ਹੋ ਗਈ।

PunjabKesari

ਰਿਪੋਰਟ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਦੋਂ ਕਬੀਰ ਨੂੰ ਸਲਮਾਨ ਨਾਲ ਆਪਣੀ ਲੜ੍ਹਾਈ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਇਸ ਨੂੰ ਹੱਸ ਕੇ ਟਾਲ ਦਿੱਤਾ। ਪਰ ਬਾਅਦ 'ਚ ਜਦੋਂ 'ਏਕ ਥਾ ਟਾਈਗਰ' ਦੇ ਸੀਕਵਲ 'ਟਾਈਗਰ ਜ਼ਿੰਦਾ ਹੈ' ਲਈ ਅਲੀ ਅੱਬਾਸ ਜਫਰ ਨੂੰ ਸਾਈਨ ਕੀਤਾ ਗਿਆ ਤਾਂ ਕਬੀਰ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਲੱਗ ਗਿਆ ਕਿ ਉਨ੍ਹਾਂ ਤੇ ਸਲਮਾਨ ਵਿਚਕਾਰ ਹੁਣ ਪਹਿਲਾਂ ਵਰਗੀ ਗੱਲ ਨਹੀਂ ਰਹੀ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਲਮਾਨ ਦੇ ਦਿਲ 'ਚ ਜੋ ਜਗ੍ਹਾ ਕਬੀਰ ਖਾਨ ਲਈ ਸੀ, ਉਹ ਜਗ੍ਹਾ ਹੁਣ ਅਲੀ ਅੱਬਾਸ ਜਫਰ ਲੈ ਚੁੱਕੇ ਹਨ।

PunjabKesari

ਸਲਮਾਨ ਦੀਆਂ ਸਲਾਹਾਂ ਨੂੰ ਅਲੀ ਹਮੇਸ਼ਾ ਮੰਨਦੇ ਹਨ। ਅਲੀ ਤੇ ਸਲਮਾਨ ਨੇ ਮਿਲ ਕੇ 'ਸੁਲਤਾਨ' ਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਅਜਿਹੇ 'ਚ ਹੁਣ ਜੇਕਰ ਇਨ੍ਹਾਂ ਦੀ ਆਉਣ ਵਾਲੀ ਫਿਲਮ 'ਭਾਰਤ' 'ਹਿੱਟ ਰਹੀ ਤਾਂ ਉਨ੍ਹਾਂ ਦੀ ਦੋਸਤੀ ਹੋਰ ਵੀ ਡੂੰਘੀ ਹੋ ਜਾਵੇਗੀ। ਇਹ ਵੀ ਦੱਸਿਆ ਗਿਆ ਕਿ ਕਬੀਰ ਨੇ ਆਪਣੀ ਅਗਲੀ ਫਿਲਮ ਲਈ ਸਲਮਾਨ ਨੂੰ ਅਪ੍ਰੋਚ ਕੀਤਾ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਹੁਣ ਕਬੀਰ ਰਣਵੀਰ ਨਾਲ ਆਪਣੇ ਅਗਲੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News