ਕਬੀਰ ਖਾਨ ਦੀ ''ਦਿ ਫਾਰਗਾਟਨ ਆਰਮੀ'' ਹੁਣ ਤੱਕ ਦੀ ਸਭ ਤੋਂ ਵੱਡੀ ਵੈੱਬ ਲੜੀ

12/25/2019 4:17:07 PM

ਜਲੰਧਰ (ਬਿਊਰੋ) : ਸਾਲ 2020 ਵੈੱਬ ਲੜੀ ਦੀ ਦੁਨੀਆ ਵਿਚ ਬਹੁਤ ਵੱਡਾ ਹੋਣ ਵਾਲਾ ਹੈ। ਇਸ ਦੀ ਸ਼ੁਰੂਆਤ ਕਬੀਰ ਖਾਨ ਦੀ 'ਦਿ ਫਾਰਗਾਟਨ ਆਰਮੀ' ਨਾਲ ਹੋਵੇਗੀ। 24 ਜਨਵਰੀ ਨੂੰ ਆਉਣ ਵਾਲੀ ਇਹ ਵੈੱਬ ਲੜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਸਬੰਧੀ ਹੈ। ਆਜ਼ਾਦ ਹਿੰਦ ਫੌਜ ਨੇ ਦੂਜੀ ਵਿਸ਼ਵ ਜੰਗ ਵਿਚ ਅੰਗਰੇਜ਼ਾਂ ਵਿਰੁੱਧ ਭਾਰਤ ਦੀ ਆਜ਼ਾਦੀ ਲਈ ਜੰਗ ਲੜੀ ਸੀ। ਸਿੱਧੀ ਜਿਹੀ ਗੱਲ ਹੈ ਕਿ ਕਿਉਂਕਿ ਇਹ ਲੜੀ ਦੂਜੀ ਵਿਸ਼ਵ ਜੰਗ ਨਾਲ ਸਬੰਧਤ ਹੈ, ਇਸ ਲਈ ਕਬੀਰ ਖਾਨ ਵਿਸ਼ਵ ਜੰਗ ਨੂੰ ਪੂਰੀ ਮਹਿਮਾ ਨਾਲ ਵਿਖਾਉਣਾ ਚਾਹੁੰਦੇ ਹਨ। 'ਦਿ ਫਾਰਗਾਟਨ ਆਰਮੀ' ਬਾਰੇ ਕਬੀਰ ਖਾਨ ਕਹਿੰਦੇ ਹਨ, ''ਇਸ ਵੈੱਬ ਲੜੀ ਦੀ ਕਹਾਣੀ ਨੇ ਮੈਨੂੰ ਇਕ ਫਿਲਮ ਨਿਰਮਾਤਾ ਵਜੋਂ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਜਦੋਂ ਤੋਂ ਇਸ ਵਿਸ਼ੇ 'ਤੇ ਡਾਕੂਮੈਂਟਰੀ ਬਣਾਈ, ਉਦੋਂ ਤੋਂ ਇਹ ਕਹਾਣੀ ਮੇਰੇ ਨਾਲ ਹੈ। ਮੈਂ ਹਮੇਸ਼ਾ ਇਹ ਕਹਾਣੀ ਦੱਸਣਾ ਚਾਹੁੰਦਾ ਸੀ, ਜੋ ਵਧੇਰੇ ਭਾਰਤੀਆਂ ਵਲੋਂ ਭੁਲਾ ਦਿੱਤੀ ਗਈ ਹੈ। ਆਜ਼ਾਦ ਹਿੰਦ ਫੌਜ ਦੇ ਜਵਾਨਾਂ ਨੇ ਭਾਰਤ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਮੈਂ ਉਨ੍ਹਾਂ ਦੀ ਕਹਾਣੀ ਪਿਛਲੇ 20 ਸਾਲ ਤੋਂ ਕਹਿਣਾ ਚਾਹੁੰਦਾ ਸੀ। ਅਮੇਜ਼ਨ ਪ੍ਰਾਈਮ ਵੀਡੀਓ ਦੀ ਮਦਦ ਅਤੇ ਹੱਲਾਸ਼ੇਰੀ ਕਾਰਣ ਮੈਂ ਆਖਿਰ ਇਹ ਵੈੱਬ ਲੜੀ ਵੱਡੀ ਪੱਧਰ 'ਤੇ ਪੂਰੀ ਦੁਨੀਆ ਦੇ ਦਰਸ਼ਕਾਂ ਲਈ ਬਣਾ ਸਕਿਆ। ਇਸ ਲੜੀ ਦੀ ਕਹਾਣੀ ਆਜ਼ਾਦ ਹਿੰਦ ਫੌਜ ਦੀਆਂ ਸਾਲਾਂ ਪੁਰਾਣੀਆਂ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ। ਇਹ ਕਹਾਣੀਆਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਸਾਡੀ ਆਜ਼ਾਦੀ ਲਈ ਕਈ ਜਵਾਨਾਂ ਨੇ ਆਪਣੀ ਜਾਨ ਗੁਆਈ ਸੀ।
Image result for Kabir Khan Upcoming Web Series The Forgotten Army
ਇਸ ਵਿਚ ਕਈ ਉਨ੍ਹਾਂ ਬਹਾਦਰ ਮਰਦਾਂ ਅਤੇ ਔਰਤਾਂ ਦੇ ਸਫਰ ਨੂੰ ਦਰਸਾਇਆ ਜਾਏਗਾ ਜਿਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿਚ ਭਾਰਤੀ ਰਾਸ਼ਟਰੀ ਫੌਜ ਦੇ ਹਿੱਸੇ ਵਜੋਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਸੀ। ਇਹ ਕਹਾਣੀ ਨਿਰਦੇਸ਼ਕ ਦੇ ਦਿਲ ਦੇ ਬਿਲਕੁਲ ਨੇੜੇ ਹੈ ਕਿਉਂਕਿ ਸਾਲ 1999 ਵਿਚ ਬਤੌਰ ਨਿਰਦੇਸ਼ਨ ਉਨ੍ਹਾਂ ਦੀ ਫਿਲਮ 'ਦਿ ਫਾਰਗਾਟਨ ਆਰਮੀ' ਦੇ ਨਾਲ ਇਹ ਕਹਾਣੀ ਹਮੇਸ਼ਾ ਉਨ੍ਹਾਂ ਦੇ ਦਿਲ ਵਿਚ ਜ਼ਿੰਦਾ ਰਹੀ ਹੈ। ਨਿਰਮਾਤਾਵਾਂ ਅਤੇ ਸ਼ੋਅ ਮੇਕਰਜ਼ ਨਾਲ ਗੱਲਬਾਤ ਕਰਦੇ ਸਮੇਂ ਕਬੀਰ ਇਸ ਸ਼ੋਅ ਦੇ ਵਿਜ਼ਨ ਅਤੇ ਪੈਮਾਨੇ ਬਾਰੇ ਬਿਲਕੁਲ ਸਪੱਸ਼ਟ ਸਨ। ਉਹ ਸ਼ੋਅ ਬਣਾਉਂਦੇ ਸਮੇਂ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ ਸੀ। ਇਸ ਨੂੰ ਉਹ ਆਪਣੇ ਬੇਬੀ ਪ੍ਰਾਜੈਕਟ ਵਾਂਗ ਮੰਨਦੇ ਹਨ। ਉਨ੍ਹਾਂ ਇਹ ਗੱਲ ਯਕੀਨੀ ਬਣਾਈ ਕਿ ਉਨ੍ਹਾਂ ਦੀ ਪੂਰੀ ਮੂਲ ਫਿਲਮ ਟੀਮ ਹੀ ਇਸ ਯੋਜਨਾ ਦਾ ਹਿੱਸਾ ਹੈ। ਲੜੀ ਦਾ ਨਿਰਦੇਸ਼ਨ ਵੀ ਉਨ੍ਹਾਂ ਖੁਦ ਹੀ ਕੀਤਾ ਹੈ।
Related image
ਕਬੀਰ ਖਾਨ ਅਮੇਜ਼ਨ ਪ੍ਰਾਈਮ ਵੀਡੀਓ ਦੇ ਤਾਜ਼ਾ ਸ਼ੋਅ 'ਦਿ ਫਾਰਗਾਟਨ ਆਰਮੀ' ਦੇ ਨਾਲ ਓ. ਟੀ. ਟੀ. ਮੰਚ 'ਤੇ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਵਿਚ ਸੰਨੀ ਕੌਸ਼ਕ ਅਤੇ ਸ਼ਰਵਰੀ ਵਾਘ ਵਲੋਂ ਪ੍ਰਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਸ਼ੋਅ ਹੁਣ ਤੱਕ ਦੇ ਸਭ ਤੋਂ ਵੱਡੇ ਓ. ਟੀ. ਟੀ. ਸ਼ੋਅ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਨੂੰ ਬਹੁਤ ਵੱਡੇ ਬਜਟ ਅਧੀਨ ਸ਼ੂਟ ਕੀਤਾ ਗਿਆ ਹੈ। ਭਾਰਤੀ ਫੌਜ 'ਤੇ ਆਧਾਰਿਤ ਇਹ ਇਕ ਔਖੀ ਕਹਾਣੀ ਨਾਲ ਜੁੜਿਆ ਸ਼ੋਅ ਹੈ, ਜੋ ਸਾਡੇ ਦੇਸ਼ ਦੀ ਬਹਾਦਰੀ ਨੂੰ ਉਜਾਗਰ ਕਰਦਾ ਹੈ। ਵੈੱਬ ਲੜੀ ਅਤੇ ਓ. ਟੀ. ਟੀ. ਸ਼ੋਅ ਸਾਡੇ ਵਿਚੋਂ ਵਧੇਰੇ ਇੰਟਰਨੈੱਟ ਖਪਤਕਾਰਾਂ ਲਈ ਹੁਣ ਮਨੋਰੰਜਨ ਦਾ ਮੁੱਖ ਸਾਧਨ ਬਣ ਗਿਆ ਹੈ। ਨਤੀਜਾ ਇਹ ਨਿਕਲਿਆ ਹੈ ਕਿ ਪ੍ਰੋਡਕਸ਼ਨ ਹਾਊਸ ਅਤੇ ਫਿਲਮ ਨਿਰਮਾਤਾ ਹੁਣ ਪਹਿਲਾਂ ਤੋਂ ਕਿਤੇ ਵੱਧ ਇਸ ਪਲੇਟਫਾਰਮ ਵਲ ਰੁਖ਼ ਕਰ ਰਹੇ ਹਨ। ਕਰਨ ਜੌਹਰ ਤੋਂ ਲੈ ਕੇ ਜੋਯਾ ਅਖ਼ਤਰ ਤੱਕ ਹਰ ਕੋਈ ਇਸ ਦੀ ਵਰਤੋਂ ਕਰ ਰਿਹਾ ਹੈ। ਸਭ ਇਸ ਮੰਚ 'ਤੇ ਬਹੁਤ ਵਧੀਆ ਕੰਮ ਕਰ ਰਹੇ ਹਨ।
Image result for Kabir Khan Upcoming Web Series The Forgotten Army
ਕਬੀਰ ਨੂੰ 'ਏਕ ਥਾ ਟਾਈਗਰ', 'ਬਜਰੰਗੀ ਭਾਈਜਾਨ' ਅਤੇ 'ਸੁਲਤਾਨ' ਵਰਗੇ ਕੁਝ ਬਲਾਕਬਸਟਰ ਹਿੱਟ ਦੇਣ ਲਈ ਜਾਣਿਆ ਜਾਂਦਾ ਹੈ। ਉਹ ਹੁਣ 2020 ਿਵਚ ਆਪਣੀ ਖੇਡ ਡਰਾਮਾ ਫਿਲਮ '83' ਨਾਲ ਮਨੋਰੰਜਨ ਲਈ ਤਿਆਰ ਹਨ। ਇਸ ਵਿਚ 1983 ਦੇ ਵਿਸ਼ਵ ਕ੍ਰਿਕਟ ਕੱਪ ਵਿਚ ਭਾਰਤ ਦੀ ਇਤਿਹਾਸਕ ਜਿੱਤ ਨੂੰ ਮੁੜ ਤੋਂ ਜ਼ਿੰਦਾ ਕੀਤਾ ਜਾਏਗਾ। ਸ਼ੋਅ 'ਦਿ ਫਾਰਗਾਟਨ ਆਰਮੀ' ਅਗਲੇ ਮਹੀਨੇ ਅਮੇਜ਼ਨ ਪ੍ਰਾਈਮ 'ਤੇ ਸਟ੍ਰੀਮਿੰਗ ਲਈ ਮਿਲਣਯੋਗ ਹੋਵੇਗੀ। ਅਸੀਂ ਸੰਨੀ ਅਤੇ ਸ਼ਾਰਵਰੀ ਦੀ ਨਵੀਂ ਜੋੜੀ ਨੂੰ ਇਸ ਦਮਦਾਰ ਲੜੀ ਵਿਚ ਵੇਖਣ ਲਈ ਉਤਸ਼ਾਹਿਤ ਹਾਂ।
Image result for Kabir Khan Upcoming Web Series The Forgotten Army

ਬਾਕਸ
1. ਕਬੀਰ ਨੂੰ 'ਏਕ ਥਾ ਟਾਈਗਰ', 'ਬਜਰੰਗੀ ਭਾਈਜਾਨ' ਅਤੇ 'ਸੁਲਤਾਨ' ਵਰਗੇ ਕੁਝ ਬਲਾਕਬਸਟਰ ਹਿੱਟ ਦੇਣ ਲਈ ਜਾਣਿਆ ਜਾਂਦਾ ਹੈ।
2. 'ਦਿ ਫਾਰਗਾਟਨ ਆਰਮੀ' ਦੇ ਨਾਲ-ਨਾਲ ਕਬੀਰ ਖਾਨ '83' ਫਿਲਮ ਵੀ ਬਣਾ ਰਹੇ ਹਨ ਜੋ 1983 ਦੇ ਵਿਸ਼ਵ ਕ੍ਰਿਕਟ ਕੱਪ ਵਿਚ ਭਾਰਤ ਦੀ ਇਤਿਹਾਸਕ ਜਿੱਤ ਨਾਲ ਸਬੰਧਤ ਹੈ।
3. ਦਿ ਫਾਰਗਾਟਨ ਆਰਮੀ' ਸਿੰਗਾਪੁਰ, ਥਾਈਲੈਂਡ ਅਤੇ ਭਾਰਤ ਵਿਚ ਫਿਲਮਾਈ ਗਈ ਹੈ।
4. ਇਸ ਲੜੀ ਦਾ ਸੰਗੀਤ ਪ੍ਰੀਤਮ ਨੇ ਦਿੱਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News