ਇਕ ਅਨੋਖੇ ਪਿਆਰ ਦੀ ਕਹਾਣੀ ਹੈ ਕਬੀਰ ਸਿੰਘ

6/20/2019 9:10:01 AM

ਮੁੰਬਈ(ਬਿਊਰੋ)- ਬਾਲੀਵੁੱਡ ’ਚ ਲਵ ਅਤੇ ਰੋਮਾਂਸ ’ਤੇ ਬਣੀਆਂ ਫਿਲਮਾਂ ਹਮੇਸ਼ਾ ਤੋਂ ਹੀ ਪ੍ਰਸ਼ੰਸਕਾਂ ਦਾ ਦਿਲ ਜਿੱਤਦੀਆਂ ਰਹੀਆਂ ਹਨ। ਇਸੇ ਲੜੀ ’ਚ ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਦੀ ਮਜ਼ੇਦਾਰ ਕੈਮਿਸਟਰੀ ਨਾਲ ਸਜੀ ਫਿਲਮ ‘ਕਬੀਰ ਸਿੰਘ’ ਇਸ ਹਫਤੇ ਰਿਲੀਜ਼ ਹੋ ਰਹੀ ਹੈ। ਪਿਆਰ, ਬ੍ਰੇਕਅਪ ਅਤੇ ਜੁਦਾਈ ਦੀ ਦੀਵਾਨਗੀ ’ਤੇ ਬਣੀ ਇਸ ਫਿਲਮ ’ਚ ਪ੍ਰਸ਼ੰਸਕ ਸ਼ਾਹਿਦ ਨੂੰ ਇਕ ਵੱਖਰੇ ਹੀ ਰੂਪ ’ਚ ਦੇਖਣਗੇ। ਇਹ ਫਿਲਮ ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਦੀ ਹਿੱਟ ਫਿਲਮ ‘ਅਰਜੁਨ ਰੈੱਡੀ’ ਦਾ ਹਿੰਦੀ ਰੀਮੇਕ ਹੈ। ਫਿਲਮ ‘ਅਰਜੁਨ ਰੈੱਡੀ’ ’ਚ ਵਿਜੇ ਦੇਵਰਕੋਂਡਾ ਨਾਲ ਸ਼ਾਲਿਨੀ ਪਾਂਡੇ ਨੇ ਮੁੱਖ ਭੂਮਿਕਾ ਨਿਭਾਈ ਸੀ ਅਤੇ ਹੁਣ ਉਹ ਇਸ ਦੇ ਹਿੰਦੀ ਰੀਮੇਕ ਨੂੰ ਵੀ ਡਾਇਰੈਕਟ ਕਰ ਰਹੇ ਹਨ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸ਼ਾਹਿਦ ਅਤੇ ਕਿਆਰਾ ਨੇ ਪੰਜਾਬ ਕੇਸਰੀ//ਜਗ ਬਾਣੀ ਨਾਲ ਕੀਤੀ ਖਾਸ ਗੱਲਬਾਤ-

ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਫੇਜ਼ ਹੈ ਕਬੀਰ ਸਿੰਘ : ਸ਼ਾਹਿਦ ਕਪੂਰ

ਮੇਰੇ ਹਿਸਾਬ ਨਾਲ ਪਿਆਰ ਤਾਂ ਪੈਸ਼ਨੇਟ ਹੀ ਹੋਣਾ ਚਾਹੀਦਾ ਹੈ ਨਹੀਂ ਤਾਂ ਹੋਣਾ ਹੀ ਨਹੀਂ ਚਾਹੀਦਾ। ਅਜਿਹਾ ਹਰ ਕਿਸੇ ਪਿਆਰ ਕਰਨ ਵਾਲੇ ਨਾਲ ਹੋਇਆ ਹੈ, ਜਦੋਂ ਉਸ ਦਾ ਦਿਲ ਟੁੱਟਿਆ ਹੈ ਤਾਂ ਉਸ ’ਚੋਂ ਗੁਜ਼ਰਨਾ ਉਸ ਲਈ ਮੁਸ਼ਕਲ ਹੋ ਜਾਂਦਾ ਹੈ। ਮੇਰੇ ਨਾਲ ਵੀ ਅਜਿਹਾ ਹੀ ਹੋਇਆ ਹੈ। ਜਦੋਂ ਮੈ ਓਰਿਜਨਲ ਫਿਲਮ ਅਰਜੁਨ ਰੈੱਡੀ ਦੇਖੀ ਸੀ, ਜਿਸ ਨੂੰ ਲੈ ਕੇ ਇਹ ਰੀਮੇਕ ਬਣੀ ਹੈ, ਮੈਂ ਉਸ ਕਰੈਕਟਰ ਨਾਲ ਬਹੁਤ ਜੁੜ ਗਿਆ ਸੀ। ਬਹੁਤ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਸਨ, ਜਦੋਂ ਕਾਲਜ ’ਚ ਪਹਿਲੀ ਵਾਰ ਦਿਲ ਟੁੱਟਿਆ ਸੀ ਤਾਂ ਬਿਸਤਰੇ ’ਚ ਪਏ-ਪਏ ਸੈਡ ਸਾਂਗ ਸੁਣਿਆ ਕਰਦਾ ਸੀ। ਦਰਅਸਲ ਕਬੀਰ ਸਿੰਘ ਸਾਡੇ ਸਾਰਿਅਾਂ ਦੀ ਜ਼ਿੰਦਗੀ ਦਾ ਫੇਜ਼ ਰਹਿ ਚੁੱਕਾ ਹੈ। ਇਸ ਲਈ ਜਦੋਂ ਲੋਕ ਇਹ ਫਿਲਮ ਦੇਖਣਗੇ ਤਾਂ ਉਹ ਕਬੀਰ ਦੇ ਕਰੈਕਟਰ ਨਾਲ ਖੁਦ ਨੂੰ ਜੁੜਿਆ ਹੋਇਆ ਫੀਲ ਕਰਨਗੇ।

ਇੰਟੈਂਸ ਅਤੇ ਪਾਵਰਫੁਲ ਕਿਰਦਾਰ

ਇਸ ਫਿਲਮ ’ਚ ਮੇਰਾ ਜੋ ਕਿਰਦਾਰ ਹੈ, ਇਸ ਨੂੰ ਸਮਝਣ ’ਚ ਥੋੜ੍ਹਾ ਸਮਾਂ ਲੱਗ ਸਕਦਾ ਹੈ ਕਿਉਂਕਿ ਇਹ ਇਕ ਪੈਸ਼ਨੇਟ ਅਤੇ ਇੰਟੈਂਸ ਫਿਲਮ ਹੈ। ਇਸ ਦੇ ਨਾਲ ਹੀ ਇਸ ਦੀ ਲਵ ਸਟੋਰੀ ਜ਼ਿੰਦਗੀ ਦੇ ਕਈ ਪਹਿਲੂਆਂ ’ਚੋਂ ਗੁਜ਼ਰਦੀ ਹੈ। ਕਈ ਕਿਰਦਾਰ ਸਿੰਗਲ ਡਾਈਮੈਂਸ਼ਨਲ ਹੁੰਦੇ ਹਨ ਪਰ ਇਹ ਬਹੁਤ ਹੀ ਕੰਪਲੈਕਸ ਕਿਰਦਾਰ ਹਨ। ਅਜਿਹਾ ਆਦਮੀ ਹੈ, ਜਿਸ ਦਾ ਦਿਲ ਟੁੱਟ ਗਿਆ ਹੈ। ਉਹ ਖੁਦ ਨੂੰ ਤਬਾਹ ਕਰਨ ’ਚ ਜੁਟਿਆ ਹੈ। ਬਹੁਤ ਹੀ ਇੰਟੈਂਸ ਅਤੇ ਪਾਵਰਫੁਲ ਕਿਰਦਾਰ ਹੈ।

ਕਿਆਰਾ ਨਾਲ ਮਜ਼ੇਦਾਰ ਕੈਮਿਸਟਰੀ

ਮੇਰੀ ਅਤੇ ਕਿਆਰਾ ਦੀ ਕੈਮਿਸਟਰੀ ਇਸ ਫਿਲਮ ’ਚ ਆਪਣੇ ਕਰੈਕਟਰਾਂ ਨੂੰ ਉਭਾਰਨ ਨੂੰ ਲੈ ਕੇ ਸੀ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਇਸ ’ਚ ਸਫਲ ਵੀ ਰਹੇ ਹਾਂ। ਫਿਲਮ ਦੀ ਲਵ ਸਟੋਰੀ ’ਚ 2 ਹੀ ਕਰੈਕਟਰ ਛਾਏ ਹੋਏ ਹਨ ਅਤੇ ਪੂਰੀ ਸਟੋਰੀ ਇਨ੍ਹਾਂ ਦੇ ਸਬੰਧਾਂ ’ਤੇ ਆਧਾਰਿਤ ਹੈ। ਇਸ ਲਿਹਾਜ ਨਾਲ ਸਾਡੀ ਕੈਮਿਸਟਰੀ ਕਬੀਰ ਅਤੇ ਪ੍ਰੀਤੀ ਨੂੰ ਨਿਭਾਉਣ ਨੂੰ ਲੈ ਕੇ ਸ਼ਿੱਦਤ ਨਾਲ ਰਹੀ। ਅਸੀਂ ਸ਼ੁਰੂ ਤੋਂ ਹੀ ਕੰਫਰਟੇਬਲ ਸੀ ਅਤੇ ਇਕ-ਦੂਜੇ ਨੂੰ ਸਹਿਯੋਗ ਕਰ ਰਹੇ ਸੀ।

ਜਲਦਬਾਜ਼ੀ ’ਚ ਕੋਈ ਕੰਮ ਨਹੀਂ ਕਰਦਾ

ਕਬੀਰ ਸਿੰਘ ਤੋਂ ਬਾਅਦ ਤਾਂ ਮੈਂ ਬੇਰੋਜ਼ਗਾਰ ਹੋ ਜਾਵਾਂਗਾ ਕਿਉਂਕਿ ਫਿਲਹਾਲ ਮੇਰੇ ਕੋਲ ਕੋਈ ਕੰਮ ਨਹੀਂ ਹੋਵੇਗਾ। ਮੈਂ ਜਲਦਬਾਜ਼ੀ ’ਚ ਕੋਈ ਕੰਮ ਨਹੀਂ ਲੈਣਾ ਚਾਹੁੰਦਾ। ਕੁਝ ਸਮਾਂ ਦੇਣਾ ਚਾਹੁੰਦਾ ਹਾਂ। ਲੋਕਾਂ ਨੂੰ ਅਜਿਹਾ ਨਾ ਲੱਗੇ ਕਿ ਕਬੀਰ ਸਿੰਘ ਤੋਂ ਬਾਅਦ ਸ਼ਾਹਿਦ ਨੇ ਇਹ ਕੀ ਕਰ ਲਿਆ। ਫਿਲਮ ਆਪਣੇ-ਆਪ ’ਚ ਵੱਡੀ ਜ਼ਿੰਮੇਵਾਰੀ ਹੈ ਅਤੇ ਇਹ ਬਹੁਤ ਮਿਹਨਤ ਵੀ ਮੰਗਦੀ ਹੈ।

ਮੇਰੇ ਨਾਲ ਹੁਣ ਤੱਕ ਕਿਸੇ ਨੇ ਇਸ ਹੱਦ ਤੱਕ ਪਿਆਰ ਨਹੀਂ ਕੀਤਾ : ਕਿਆਰਾ

ਮੈਂ ਅਤੇ ਮੇਰਾ ਚੈਲੇਜਿੰਗ ਕਰੈਕਟਰ

ਮੈਂ ਸੋਚਦੀ ਹਾਂ ਕਿ ਪ੍ਰੀਤੀ ਬਾਹਰੀ ਤੌਰ ’ਤੇ ਬਹੁਤ ਹੀ ਨਿਮਰਤਾ ਵਾਲੀ ਹੈ ਅਤੇ ਅੰਦਰੋਂ ਬਹੁਤ ਹੀ ਮਜ਼ਬੂਤ ਹੈ ਪਰ ਮੈਂ ਆਪਣੇ ਕਰੈਕਟਰ ਤੋਂ ਪਰਸਨਲੀ ਬਿਲਕੁਲ ਵੱਖ ਹਾਂ। ਮੈਂ ਬਾਹਰੀ ਰੂਪ ਨਾਲ ਬਹੁਤ ਸਖਤ ਸੁਭਾਅ ਵਾਲੀ ਹਾਂ ਅਤੇ ਅੰਦਰੂਨੀ ਰੂਪ ’ਚ ਥੋੜ੍ਹੀ ਨਰਮ ਸੁਭਾਅ ਵਾਲੀ ਹਾਂ ਪਰ ਪ੍ਰੀਤੀ ਬਹੁਤ ਹੀ ਹੌਟਫੁਲ ਅਤੇ ਮਾਈਂਡਫੁਲ ਹੈ। ਮੇਰਾ ਮੰਨਣਾ ਹੈ ਕਿ ਉਸ ਦੀ ਸਾਈਲੈਂਸ ਹੀ ਬਹੁਤ ਮਜ਼ਬੂਤ ਪੱਖ ਹੈ ਪਰ ਮੇਰੇ ਲਈ ਇਹ ਕਰੈਕਟਰ ਨਿਭਾਉਣਾ ਬਹੁਤ ਹੀ ਚੈਲੇਜਿੰਗ ਸੀ, ਜੋ ਬਹੁਤ ਹੀ ਸ਼ਾਂਤ ਪਰ ਅੰਦਰੂਨੀ ਰੂਪ ਨਾਲ ਬਹੁਤ ਮਜ਼ਬੂਤ ਹੈ।

ਅਰਜੁਨ ਰੈੱਡੀ ਨੂੰ ਦੇਖਿਆ ਸੀ ਪਹਿਲਾਂ

ਦਰਅਸਲ ਮੈਂ ਤਾਂ ਫਿਲਮ ਕਬੀਰ ਸਿੰਘ ਨੂੰ ਸਾਈਨ ਕਰਨ ਤੋਂ ਪਹਿਲਾਂ ਇਸ ਦੀ ਅਸਲੀ ਫਿਲਮ ‘ਅਰਜੁਨ ਰੈੱਡੀ’ ਦੇਖੀ ਸੀ। ਇਹ ਫਿਲਮ ਮੈਨੂੰ ਤਾਂ ਬਹੁਤ ਪਸੰਦ ਆਈ ਅਤੇ ਇਸ ਨੂੰ ਦੇਖ ਕੇ ਪਿਆਰ ਹੋ ਗਿਆ। ਜਦੋਂ ਇਸ ਫਿਲਮ ਦੇ ਰੀਮੇਕ ਲਈ ਉਹ ਮੇਰੇ ਕੋਲ ਆਏ ਤਾਂ ਇਹ ਮੇਰੇ ਲਈ ਬਹੁਤ ਵੱਡਾ ਮੌਕਾ ਸੀ। ਕਬੀਰ ਸਿੰਘ ਦੇ ਜੋ ਤਜਰਬੇ ਹਨ, ਉਹ ਵੀ ਬਹੁਤ ਹੀ ਰੀਅਲ ਹਨ ਅਤੇ ਲੋਕ ਇਸ ਨਾਲ ਜੁੜਿਆ ਹੋਇਆ ਮਹਿਸੂਸ ਕਰਨਗੇ। ਜ਼ਿੰਦਗੀ ’ਚ ਸਬੰਧਾਂ ਦਾ ਜੋੜ ਵੀ ਇਥੇ ਦੇਖਣ ਨੂੰ ਮਿਲਦਾ ਹੈ।

ਕਬੀਰ ਸਿੰਘ ਦਾ ਬੇਸਬਰੀ ਨਾਲ ਸੀ ਇੰਤਜ਼ਾਰ

ਫਿਲਮ ਐੱਮ. ਐੱਸ. ਧੋਨੀ-ਲਵ ਸਟੋਰੀ ਤੋਂ ਬਾਅਦ ਮੇਰੇ ਕਰੀਅਰ ’ਚ ਬਦਲਾਅ ਦੇਖਣ ਨੂੰ ਮਿਲਿਆ। ਥੈਂਕ ਗਾਡ ਅਤੇ ਟਚ ਵੁਡ! ਮੈਂ ਸੋਚਦੀ ਹਾਂ ਕਿ ਮੈਂ ਜੋ ਕੰਮ ਚਾਹੁੰਦੀ ਸੀ ਅਤੇ ਉਹ ਜੋ ਮੇਰੇ ਕੋਲੋਂ ਕਰਵਾਉਣਾ ਚਾਹੁੰਦੇ ਸਨ, ਆਖਿਰ ’ਚ ਉਹ ਮੇਰੀ ਜ਼ਿੰਦਗੀ ’ਚ ਆ ਗਿਆ। ਇਸ ਫਿਲਮ ਦਾ ਮੈਨੂੰ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਆਖਿਰ ਮੈਨੂੰ ਇਹ ਮੌਕੇ ਮਿਲਣ ਲੱਗੇ ਹਨ। ਕਬੀਰ ਸਿੰਘ ਨਾਲ ਇਹ ਮੇਰੀ ਸੋਲੋ ਲਵ ਸਟੋਰੀ ਹੈ। ਇਹ ਪਿਛਲੀ ਲਵ ਸਟੋਰੀ ਤੋਂ ਬਹੁਤ ਬਿਹਤਰੀਨ ਹੈ। ਮੈਂ ਤਾਂ ਲੋਕਾਂ ਨਾਲ ਬਹੁਤ ਕੁਝ ਸ਼ੇਅਰ ਕਰਨ ਲਈ ਉਤਸ਼ਾਹਿਤ ਹਾਂ।

ਹਰ ਤਰ੍ਹਾਂ ਦੇ ਸਿਨੇਮਾ ਕਰਨ ਦੀ ਚਾਹਤ

ਮੈਂ ਸਾਰੇ ਤਰ੍ਹਾਂ ਦੇ ਸਿਨੇਮਾ ਕਰਨਾ ਚਾਹੁੰਦੀ ਹਾਂ। ਬਤੌਰ ਐਕਟਰ ਮੈਂ ਹਰ ਇਕ ਦਾ ਕਿਰਦਾਰ ਅਤੇ ਸਿਨੇਮਾ ਕਰਨਾ ਚਾਹੁੰਦੀ ਹਾਂ, ਜਿਥੇ ਕੁਝ ਵੱਖਰਾ ਕਰਨ ਦਾ ਮੌਕਾ ਮਿਲੇ, ਫਿਰ ਭਾਵੇਂ ਫਿਲਮ ਦਾ ਜਾਨਰ ਅਤੇ ਕਰੈਕਟਰ ਕਿਹੋ ਜਿਹਾ ਵੀ ਹੋਵੇ। ਇਸ ’ਚ ਮੀਡੀਅਮ ਅਤੇ ਲੈਂਗਵੇਜ ਦੀ ਵੀ ਕੋਈ ਸੀਮਾ ਨਹੀਂ ਹੈ। ਜਿਥੇ ਵੀ ਚੰਗਾ ਕੰਟੈਂਟ ਦੇਖਣ ਨੂੰ ਮਿਲੇ, ਨਾਲ ਹੀ ਲੋਕਾਂ ਦੀ ਵੀ ਪਹੁੰਚ ਵਧਾਉਣ ਵਾਲਾ ਹੋਵੇ, ਕਰਨਾ ਚਾਹਾਂਗੀ।

ਮੇਰੀ ਜ਼ਿੰਦਗੀ ਦਾ ਕਬੀਰ ਪਤਾ ਨਹੀਂ ਕਦੋਂ ਆਵੇਗਾ ਜੋ ਕੋਈ ਇੰਨਾ ਪਿਆਰ ਕਰੇ ਤਾਂ ਇਹ ਜ਼ਿੰਦਗੀ ’ਚ ਬੈਸਟ ਚੀਜ਼ ਹੈ। ਮੈਂ ਤਾਂ ਅਜਿਹਾ ਹੀ ਚਾਹਾਂਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News