''ਕਬੀਰ ਸਿੰਘ'' ਬਣੀ ਸਾਲ ਦੀ ਪਹਿਲੀ ਸਭ ਤੋਂ ਤੇਜ਼ 200 ਕਰੋੜੀ ਫਿਲਮ, ਮੁੰਬਈ ''ਚ ਹੋਵੇਗਾ ਜਸ਼ਨ

7/4/2019 3:45:14 PM

ਮੁੰਬਈ(ਬਿਊਰੋ)— ਹਿੰਦੀ ਸਿਨੇਮਾ ਦੀ ਸਭ ਤੋਂ ਵੱਡੀ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਨੇ ਆਪਣੀ ਫਿਲਮ 'ਕਬੀਰ ਸਿੰਘ' ਦਾ ਕਾਰੋਬਾਰ 200 ਕਰੋੜ ਰੁਪਏ ਦੇ ਪਾਰ ਜਾਣ ਦੀ ਖੁਸ਼ੀ ਜਸ਼ਨ ਮਨਾਉਣ ਦਾ ਫੈਸਲਾ ਕੀਤਾ ਹੈ। ਫਿਲਮ ਨਾਲ ਜੁੜੇ ਸਾਰੇ ਕਲਾਕਾਰ ਅਤੇ ਤਕਨੀਸ਼ੀਅਨ ਵੀਰਵਾਰ ਯਾਨੀ ਕਿ ਅੱਜ ਸ਼ਾਮ ਬਾਂਦਰਾ ਦੇ ਇਕ ਲਾਈਂਜ ਬਾਰ 'ਚ ਇਕੱਠੇ ਹੋਣਗੇ ਅਤੇ ਇਸ ਕਾਮਯਾਬੀ ਦਾ ਜਸ਼ਨ ਮਨਾਉਣਗੇ। ਇਸ ਜਲਸੇ 'ਚ ਫਿਲਮ ਇੰਡਸਟਰੀ ਦੇ ਕਈ ਹੋਰ ਮਸ਼ਹੂਰ ਕਲਾਕਾਰਾਂ ਨੂੰ ਵੀ ਦੱਸਾ ਦਿੱਤਾ ਗਿਆ ਹੈ।
PunjabKesari
ਸਿਰਫ 13 ਦਿਨ 'ਚ 200 ਕਰੋੜ ਦੀ ਕਮਾਈ ਕਰਨ ਵਾਲੀ 'ਕਬੀਰ ਸਿੰਘ' ਸਾਲ ਦੀ ਪਹਿਲੀ ਫਿਲਮ ਬਣ ਗਈ ਹੈ। ਫਿਲਮ ਨੇ ਦੂਜੇ ਹਫਤੇ 'ਚ ਵੀ ਆਪਣਾ ਕਾਮਯਾਬ ਸਫਰ ਜਾਰੀ ਰੱਖਿਆ ਅਤੇ ਮੰਗਲਵਾਰ ਤੱਕ 198 ਕਰੋੜ 95 ਲੱਖ ਰੁਪਏ ਦਾ ਆਂਕੜਾ ਪਾਰ ਕਰ ਲਿਆ। ਦੂਜੇ ਹਫਤੇ 'ਚ ਫਿਲਮ ਨੇ ਸ਼ੁੱਕਰਵਾਰ ਨੂੰ 12.21 ਕਰੋੜ ਰੁਪਏ, ਸ਼ਨੀਵਾਰ ਨੂੰ 17.84 ਕਰੋੜ ਰੁਪਏ, ਐਤਵਾਰ ਨੂੰ 17.84 ਕਰੋੜ ਰੁਪਏ, ਸੋਮਵਾਰ ਨੂੰ 9.07 ਕਰੋੜ ਰੁਪਏ ਅਤੇ ਮੰਗਲਵਾਰ ਨੂੰ 8.31 ਕਰੋੜ ਰੁਪਏ ਕਮਾਏ।
PunjabKesari
ਫਿਲਮ ਕਬੀਰ ਸਿੰਘ ਦੀ ਕਮਾਈ ਦਾ ਇਹ ਸਿਲਸਿਲਾ ਬੁੱਧਵਾਰ ਨੂੰ ਵੀ ਜਾਰੀ ਰਿਹਾ। ਫਿਲਮ ਨੇ ਬੁੱਧਵਾਰ ਨੂੰ 7.53 ਕਰੋੜ ਰੁਪਏ ਕਮਾਉਂਦੇ ਹੋਏ ਆਪਣੀ ਕੁੱਲ ਕਮਾਈ ਨੂੰ 206 ਕਰੋੜ 48 ਲੱਖ ਤੱਕ ਪਹੁੰਚਾ ਦਿੱਤਾ। ਇਸ ਤਰ੍ਹਾਂ ਨਾਲ ਫਿਲਮ ਇਸ ਸਾਲ ਰਿਲੀਜ਼ ਹੋਈਆਂ ਫਿਲਮਾਂ 'ਚ ਸਭ ਤੋਂ ਤੇਜ਼ 200 ਕਰੋੜ ਰੁਪਏ ਕਮਾਉਣ ਵਾਲੀ ਫਿਲਮ ਬਣ ਗਈ ਹੈ।
PunjabKesari
ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਸਟਾਰਰ 'ਕਬੀਰ ਸਿੰਘ' ਨੇ 50 ਕਰੋੜ ਦਾ ਆਂਕੜਾ ਤੀਜੇ ਦਿਨ, 100 ਕਰੋੜ ਦੀ ਕਮਾਈ ਦਾ ਆਂਕੜਾ ਪੰਜਵੇਂ ਦਿਨ, 175 ਕਰੋੜ ਰੁਪਏ ਦੀ ਕਮਾਈ ਦਾ ਆਂਕੜਾ ਰਿਲੀਜ਼ ਦੇ ਨੌਵੇਂ ਦਿਨ ਅਤੇ 200 ਕਰੋੜ ਰੁਪਏ ਦੀ ਕਮਾਈ ਦਾ ਆਂਕੜਾ 13ਵੇਂ ਦਿਨ ਪਾਰ ਕੀਤਾ। ਸਲਮਾਨ ਖਾਨ ਦੀ ਫਿਲਮ 'ਭਾਰਤ' ਨੂੰ 200 ਕਰੋੜ ਦੀ ਕਮਾਈ ਤੱਕ ਪੁੱਜਣ 'ਚ 14 ਦਿਨ ਲੱਗੇ, ਉਥੇ ਹੀ ਵਿੱਕੀ ਕੌਸ਼ਲ ਦੀ ਫਿਲਮ 'ਉੜੀ' ਨੇ ਇਹ ਕਮਾਈ ਰਿਲੀਜ਼ ਦੇ 28ਵੇਂ ਦਿਨ ਜਾ ਕੇ ਕੀਤੀ।
PunjabKesari
ਟੀ-ਸੀਰੀਜ਼ ਦੇ ਸੂਤਰਾਂ ਮੁਤਾਬਕ ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਸਟਾਰਰ 'ਕਬੀਰ ਸਿੰਘ' ਦੀ ਸਫਲਤਾ ਮਨਾਉਣ ਲਈ ਵੀਰਵਾਰ ਨੂੰ ਮੁੰਬਈ ਦੇ ਬਾਂਦਰਾ 'ਚ ਇਕ ਆਲੀਸ਼ਾਨ ਪਾਰਟੀ ਰੱਖੀ ਗਈ ਹੈ। ਇਸ ਪਾਰਟੀ 'ਚ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਨਿਰਦੇਸ਼ਕ ਸੰਦੀਪ ਵਾਂਗਾ ਰੈੱਡੀ, ਲੀਡ ਕਲਾਕਾਰ ਸ਼ਾਹਿਦ ਕਪੂਰ, ਕਿਆਰਾ ਅਡਵਾਨੀ ਤੋਂ ਇਲਾਵਾ ਫਿਲਮ ਦੇ ਦੂਜੇ ਹੋਰ ਕਈ ਕਲਾਕਾਰ ਇਸ ਫਿਲਮ ਦੀ ਸਫਲਤਾ ਦਾ ਜਸ਼ਨ ਮਨਾਉਣਗੇ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News