'ਕਬੀਰ ਸਿੰਘ' ਨੇ ਤੋੜੇ ਸਾਰੇ ਰਿਕਾਰਡ, ਬਣੀ 2019 ਦੀ ਸਭ ਤੋਂ ਵੱਡੀ ਫਿਲਮ

7/8/2019 2:31:07 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਨੇ ਭਾਰਤੀ ਬਾਕਸ ਆਫਿਸ 'ਤੇ ਤਾਂ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹੀ ਹਨ ਅਤੇ ਨਾਲ ਹੀ ਵਿਦੇਸ਼ੀ ਬਾਕਸ ਆਫਿਸ 'ਤੇ ਵੀ ਇਸ ਫਿਲਮ ਨੇ ਤਹਿਲਕਾ ਮਚਾ ਦਿੱਤਾ ਹੈ। ਟਰੇਡ ਰਿਪੋਰਟਸ ਮੁਤਾਬਕ, 'ਕਬੀਰ ਸਿੰਘ' ਨੇ ਆਸਟਰੇਲੀਆ 'ਚ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ ਹੈ, ਜਿਥੇ ਜਲਦ ਹੀ ਇਕ ਮਿਲੀਅਨ ਡਾਲਰ ਦਾ ਅਹਿਮ ਪੜਾਅ ਪਾਰ ਕਰਨ ਵਾਲੀ ਹੈ। ਆਸਟਰੇਲੀਆ 'ਚ 'ਕਬੀਰ ਸਿੰਘ' ਨੇ ਸਲਮਾਨ ਖਾਨ ਦੀ 'ਭਾਰਤ' ਅਤੇ ਇਸ ਸਾਲ ਦੀ ਸਭ ਤੋਂ ਸਫਲ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਨੂੰ ਵੀ ਪਿੱਛੇ ਛੱਡ ਦਿੱਤਾ ਹੈ।

 

ਤਰਣ ਆਦਰਸ਼ ਮੁਤਾਬਕ, ਫਿਲਮ 'ਕਬੀਰ ਸਿੰਘ' ਆਸਟਰੇਲੀਆ 'ਚ ਲਗਭਗ 9,59,994 ਡਾਲਰ (ਲਗਭਗ 46 ਕਰੋੜ ਰੁਪਏ) ਦਾ ਕਾਰੋਬਾਰ ਕਰ ਲਿਆ ਹੈ, ਜਦੋਂਕਿ ਦੂਜੇ ਸਥਾਨ 'ਤੇ 'ਗਲੀ ਬੁਆਏ' ਹੈ, ਜਿਸ ਨੇ 9,44,974 ਡਾਲਰ (ਲਗਭਗ 45 ਕਰੋੜ ਰੁਪਏ) ਦਾ ਕਾਰੋਬਾਰ ਕੀਤਾ ਸੀ।

 

ਤੀਜੇ ਸਥਾਨ 'ਤੇ ਰਹੀ 'ਉੜੀ' ਨੇ 8,87,921 ਡਾਲਰ (ਲਗਭਗ 42 ਕਰੋੜ ਰੁਪਏ) ਅਤੇ ਚੌਥੇ ਨੰਬਰ 'ਤੇ ਹੈ ਸਲਮਾਨ ਖਾਨ ਦੀ 'ਭਾਰਤ' ਨੇ 8,52,506  ਦਾ ਕਾਰੋਬਾਰ ਕੀਤਾ ਹੈ। ਪੰਜਵੇਂ ਸਥਾਨ 'ਤੇ ਇਸ ਸਾਲ ਦੀ ਡਿਜ਼ਾਸਟਰ ਫਿਲਮਾਂ 'ਚੋਂ ਇਕ 'ਕਲੰਕ' ਸ਼ਾਮਲ ਹੈ, ਜਿਸ ਨੇ 8,34,037 ਡਾਲਰ (ਲਗਭਗ 40 ਕਰੋੜ ਰੁਪਏ) ਦਾ ਕੁਲੈਕਸ਼ਨ ਕੀਤਾ ਹੈ।


ਦੱਸਣਯੋਗ ਹੈ ਕਿ ਭਾਰਤ 'ਚ 'ਕਬੀਰ ਸਿੰਘ' 2019 ਦੀ ਹੁਣ ਤੱਕ ਦੀ ਸਭ ਤੋਂ ਸਫਲ ਫਿਲਮਾਂ 'ਚ ਪਹਿਲਾ ਹੀ ਸ਼ਾਮਲ ਹੋ ਚੁੱਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਵਿੱਕੀ ਕੌਸ਼ਲ ਦੀ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਦੇ ਕੁਲੈਕਸ਼ਨ ਨੂੰ ਵੀ ਪਿੱਛੇ ਛੱਡ ਦੇਵੇਗੀ, ਜਿਸ ਨੇ ਲਗਭਗ 245 ਕਰੋੜ ਜਮਾ ਕੀਤੇ ਸਨ ਅਤੇ ਇਸ ਦੇ ਨਾਲ ਹੀ ਫਸਰਟ ਹਾਫ 'ਚ ਰਿਲੀਜ਼ ਹੋਈਆਂ ਫਿਲਮਾਂ 'ਚ ਸਭ ਤੋਂ ਜ਼ਿਆਦਾ ਨੈੱਟ ਕੁਲੈਕਸ਼ਨ ਕਰਨ ਵਾਲੀ ਫਿਲਮ ਬਣ ਜਾਵੇਗੀ। 'ਕਬੀਰ ਸਿੰਘ' ਦੀ ਰਿਲੀਜ਼ਿੰਗ ਦੇ 16 ਦਿਨਾਂ 'ਚ 226 ਕਰੋੜ ਤੋਂ ਵਧ ਦੀ ਕਮਾਈ ਕਰ ਚੁੱਕੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News