ਸ਼ਾਹਿਦ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣੀ 'ਕਬੀਰ ਸਿੰਘ', ਤੋੜਿਆ 'ਪਦਮਾਵਤ' ਦਾ ਰਿਕਾਰਡ

6/22/2019 4:28:09 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਤੇ ਕਿਆਰਾ ਆਡਵਾਨੀ ਸਟਾਰਰ ਫਿਲਮ 'ਕਬੀਰ ਸਿੰਘ' ਨੇ ਬਾਕਸ ਆਫਿਸ 'ਤੇ ਬਿਹਤਰੀਨ ਸ਼ੁਰੂਆਤ ਕੀਤੀ ਹੈ। ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਪਹਿਲੇ ਦਿਨ 20.21 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਤਰਣ ਆਦਰਸ਼ ਨੇ ਇਸ ਦੀ ਜਾਣਕਾਰੀ ਟਵਿਟਰ 'ਤੇ ਦਿੰਦੇ ਹੋਏ ਲਿਖਿਆ, ''ਕਬੀਰ ਸਿੰਘ ਦਾ ਪਹਿਲਾਂ ਦਿਨ ਸ਼ਾਨਦਾਰ ਰਿਹਾ। ਇਹ ਫਿਲਮ ਸ਼ਾਹਿਦ ਕਪੂਰ ਦੀ ਸਭ ਤੋਂ ਵੱਡੀ ਓਪਨਰ ਸਾਬਿਤ ਹੋਈ ਹੈ। ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ 'ਪਦਮਾਵਤ' ਸੀ, ਜਿਸ ਨੇ 19 ਕਰੋੜ ਰੁਪਏ ਦੀ ਕਮਾਈ ਕੀਤੀ ਸੀ।'' 

ਸਾਲ ਦੀ ਚੌਥੀ ਸਭ ਤੋਂ ਵੱਡੀ ਓਪਨਰ : 'ਕਬੀਰ ਸਿੰਘ' ਨੇ 'ਟੋਟਲ ਧਮਾਲ' ਦਾ ਰਿਕਾਰਡ ਤੋੜਦੇ ਹੋਏ ਨੌਨ ਹੌਲੀਡੇ ਓਪਨਰ ਵੀ ਬਣ ਗਈ ਹੈ। 'ਟੋਟਲ ਧਮਾਲ' ਨੇ 16.51 ਕਰੋੜ ਰੁਪਏ ਕਮਾਏ ਸਨ। ਇਸ ਤੋਂ ਇਲਾਵਾ 2019 'ਚ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਲਿਸਟ 'ਚ 'ਕਬੀਰ ਸਿੰਘ' ਛੌਥੇ ਨੰਬਰ 'ਤੇ ਆ ਗਈ ਹੈ।

 

2019 'ਚ ਟੌਪ 5 ਫਿਲਮਾਂ ਦੇ ਪਹਿਲੇ ਦਿਨ ਦੀ ਕਮਾਈ
1. ਭਾਰਤ
ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਨੇ ਪਹਿਲੇ ਦਿਨ 42.30 ਕਰੋੜ ਰੁਪਏ ਕਮਾਏ। ਇਸ ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ ਮੁੱਖ ਭੂਮਿਕਾ 'ਚ ਸਨ।

2. ਕਲੰਕ 
ਵਰੁਣ ਧਵਨ ਤੇ ਆਲੀਆ ਭੱਟ ਦੀ ਫਿਲਮ 'ਕਲੰਕ' ਨੇ ਪਹਿਲੇ ਦਿਨ 21.60 ਕਰੋੜ ਰੁਪਏ ਦਾ ਕੀਤਾ ਕਾਰੋਬਾਰ ਸੀ। ਇਸ ਫਿਲਮ 'ਚ ਵਰੁਣ ਤੇ ਆਲੀਆ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ ਵਰਗੇ ਸਿਤਾਰੇ ਅਹਿਮ ਭੂਮਿਕਾ 'ਚ ਸਨ।

3. ਕੇਸਰੀ
ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਤੇ ਪਰਿਣੀਤੀ ਚੋਪੜਾ ਦੀ ਫਿਲਮ 'ਕੇਸਰੀ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 21.06 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।

4 ਕਬੀਰ ਸਿੰਘ
ਸ਼ਾਹਿਦ ਕਪੂਰ ਤੇ ਕਿਆਰਾ ਆਡਵਾਨੀ ਦੀ ਫਿਲਮ ਨੇ 20.21 ਕਰੋੜ ਰੁਪਏ ਦੇ ਕਾਰੋਬਾਰ ਨਾਲ ਸ਼ਾਨਦਾਰ ਓਪਨਿੰਗ ਕੀਤੀ।

5. ਗਲੀ ਬੁਆਏ
ਰਣਵੀਰ ਸਿੰਘ ਤੇ ਆਲੀਆ ਭੱਟ ਦੀ ਫਿਲਮ 'ਗਲੀ ਬੁਆਏ' ਨੇ ਪਹਿਲੇ ਦਿਨ 19.40 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।

ਅਰਜੁਨ ਰੈੱਡੀ ਦਾ ਰੀਮੇਕ ਹੈ 'ਕਬੀਰ ਸਿੰਘ'
ਸ਼ਾਹਿਦ ਦੀ ਫਿਲਮ 2017 'ਚ ਰਿਲੀਜ਼ ਹੋਈ ਤੇਲੁਗੂ ਫਿਲਮ 'ਅਰਜੁਨ ਰੈੱਡੀ' ਦਾ ਆਫੀਸ਼ੀਅਲ ਰੀਮੇਕ ਹੈ। ਇਸ ਫਿਲਮ ਨੂੰ ਵੀ ਸੈਂਸਰ ਬੋਰਡ ਤੋਂ ਏ ਸਰਟੀਫਿਕੇਟ ਮਿਲਿਆ ਸੀ। ਕਰੀਬ 51 ਮਿਲੀਅਨ ਦੇ ਬਜਟ 'ਚ ਬਣੀ 'ਅਰਜੁਨ ਰੈੱਡੀ' ਦਾ ਬਾਕਸ ਆਫਿਸ ਕਲੈਕਸ਼ਨ 510 ਮਿਲੀਅਨ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News