ਮਸ਼ਹੂਰ ਅਦਾਕਾਰ ਕਾਦਰ ਖਾਨ ਦੀ ਹਾਲਤ ਹੋਈ ਬੁਰੀ, ਗੱਲ ਕਰਨੀ ਵੀ ਹੋ ਗਈ ਔਖੀ

10/14/2017 12:36:50 PM

ਮੁੰਬਈ(ਬਿਊਰੋ)— ਕਈ ਬਾਲੀਵੁੱਡ ਫਿਲਮਾਂ 'ਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੇ ਕਾਦਰ ਖਾਨ ਇਨੀਂ ਦਿਨੀਂ ਕੈਨੇਡਾ 'ਚ ਆਪਣੇ ਬੇਟੇ ਤੇ ਨੂੰਹ ਨਾਲ ਰਹਿੰਦੇ ਹਨ। ਕਾਦਰ ਖਾਨ 79 ਸਾਲ ਦੇ ਹੋ ਚੁੱਕੇ ਹਨ। ਕੁਝ ਸਮੇਂ ਉਨ੍ਹਾਂ ਦੀ ਮੌਤ ਦੀਆਂ ਅਫਵਾਹਾਂ ਫੈਲੀਆਂ ਸਨ ਪਰ ਬਾਅਦ 'ਚ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹ ਠੀਕ ਹੈ।

PunjabKesari

ਉਨ੍ਹਾਂ ਦੀ ਨੂੰਹ ਨੇ ਇਕ ਇੰਟਰਵਿਊ ਦੌਰਾਨ 'ਚ ਦੱਸਿਆ ਕਿ ਹੁਣ ਉਹ ਸਾਹਰੇ ਬਿਨਾਂ ਨਹੀਂ ਤੁਰ ਪਾਉਂਦੇ। ਉਨ੍ਹਾਂ ਨੂੰ ਹੁਣ ਬੋਲਣ 'ਚ ਔਖ ਹੁੰਦੀ ਹੈ। ਉਹ ਸਿਰਫ ਮੈਨੂੰ ਤੇ ਬੇਟੇ ਸਰਫਰਾਜ ਦੀਆਂ ਗੱਲਾਂ ਨੂੰ ਹੀ ਸਮਝਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਾਦਰ ਖਾਨ ਪਛਾਣ ਸਾਰਿਆਂ ਨੂੰ ਹੀ ਲੈਂਦੇ ਹਨ।

PunjabKesari

ਕਾਦਰ ਖਾਨ ਦੀ ਨੂੰਹ ਆਪਣੀਆਂ ਦੋਵੇਂ ਬੇਟੀਆਂ ਨਾਲ ਮਿਲ ਕੇ ਉਨ੍ਹਾਂ ਦੀ ਦੇਖਭਾਲ ਬੱਚਿਆਂ ਵਾਂਗ ਹੀ ਕਰਦੀ ਹੈ ਤਾਂ ਕਿ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਕਾਦਰ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1972 'ਚ ਰਿਲੀਜ਼ ਹੋਈ ਫਿਲਮ 'ਦਾਗ' ਨਾਲ ਕੀਤੀ ਸੀ।

PunjabKesari

ਇਸ ਤੋਂ ਇਲਾਵਾ ਉਨ੍ਹਾਂ ਨੇ 'ਅਦਾਲਤ', 'ਪਰਵਰਿਸ਼', 'ਦੋ ਔਰ ਪਾਂਚ', 'ਯਾਰਨਾ', 'ਖੂਨ ਕਾ ਕਰਜ', 'ਦਿਲ ਹੀ ਤੋ ਹੈ', 'ਕੁਲੀ ਨੰਬਰ 1', 'ਤੇਰਾ ਜਾਦੂ ਚਲ ਗਿਆ', 'ਕਲ ਦਿਲ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਹ ਆਖਿਰੀ ਵਾਰ ਸਾਲ 2015 'ਚ ਆਈ ਫਿਲਮ 'ਹੋ ਗਿਆ ਦਿਮਾਗ ਕਾ ਦਹੀ' 'ਚ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News