ਕਾਦਿਰ ਥਿੰਦ ਦੇ ਗੀਤ ''ਗੱਭਰੂ ਦਾ ਨਾਮ'' ਬਣਿਆ ਸਰੋਤਿਆਂ ਦੀ ਪਸੰਦ (ਵੀਡੀਓ)

6/8/2019 5:38:39 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕਾਦਿਰ ਥਿੰਦ ਦਾ ਹਾਲ ਹੀ 'ਚ ਆਪਣਾ ਨਵਾਂ ਗੀਤ 'ਗੱਭਰੂ ਦਾ ਨਾਮ' ਰਿਲੀਜ਼ ਹੋਇਆ, ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਰਵੀ ਰਾਜ ਨੇ ਲਿਖਿਆ ਹੈ ਅਤੇ ਮਿਊਜ਼ਿਕ ਗੌਰਵ ਦੇਵ ਤੇ ਕਾਰਤਿਕ ਦੇਵ ਨੇ ਦਿੱਤਾ ਹੈ। ਜਦੋਂਕਿ ਕਾਦਿਰ ਥਿੰਦ ਦੇ ਇਸ ਗੀਤ ਦੀ ਵੀਡੀਓ ਜੋਤ ਹਰਜੋਤ ਵਲੋਂ ਬਣਾਈ ਗਈ ਹੈ। ਇਸ ਗੀਤ 'ਚ ਕਾਦਿਰ ਥਿੰਦ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੀ ਇਕ ਖਾਸੀਅਤ ਇਹ ਹੈ ਕਿ ਇਸ ਗੀਤ ਦੀ ਵੀਡੀਓ ਅਰਮੇਨੀਆ ਦੇ ਗਿਊਮਰੀ 'ਚ -9 ਡਿਗਰੀ ਤਾਪਮਾਨ 'ਤੇ ਸ਼ੂਟ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾ ਪੰਜਾਬੀ ਗੀਤ ਹੈ, ਜੋ ਇਸ ਲੋਕੈਸ਼ਨ 'ਤੇ ਸ਼ੂਟ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ 'ਗੱਭਰੂ ਦਾ ਨਾਮ' ਇਕ ਅਰਬਨ ਟੱਚ ਵਾਲਾ ਗੈਂਗਸਟਰ ਸਟਾਈਲ ਗੀਤ ਹੈ। ਇਸ ਗੀਤ ਨੂੰ ਵੱਖ-ਵੱਖ ਚੈਨਲਾਂ ਤੋਂ ਇਲਾਵਾ ਯੂਟਿਊਬ 'ਤੇ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਾਈਟ ਹਿੱਲ ਮਿਊਜ਼ਿਕ ਦੇ ਚੈਨਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ ਯੂਟਿਊਬ 'ਤੇ 1.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।ਇਹ ਗੀਤ ਯੂਟਿਊਬ 'ਤੇ ਟਰੈਂਡ ਵੀ ਕਰ ਰਿਹਾ ਹੈ। ਕਾਦਿਰ ਥਿੰਦ ਇਸ ਤੋਂ ਪਹਿਲਾ 'ਕਣਕ ਸੁਨਹਿਰੀ', 'ਐਂਡ ਜੱਟੀ', 'ਬੇਬੇ ਦੀ ਸੁਪੋਰਟ', '7 ਟੈਟੂ', 'ਸੋਹਣੇ ਮੁੱਖੜੇ' ਤੇ 'ਸ਼ੌਕੀ ਜੱਟ' ਵਰਗੇ ਚਰਚਿਤ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News