ਕਾਦਿਰ ਥਿੰਦ ਦਾ ਨਵਾਂ ਗੀਤ ''ਵਿਆਹ ਵਾਲਾ ਗਾਣਾ'' ਹੋਇਆ ਰਿਲੀਜ਼ (ਵੀਡੀਓ)

10/3/2019 9:29:35 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕਾਦਿਰ ਥਿੰਦ ਇਕ ਵਾਰ ਫਿਰ ਤੋਂ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋ ਚੁੱਕੇ ਹਨ। ਇਸ ਵਾਰ ਉਹ ਭੰਗੜੇ ਬੀਟ ਵਾਲਾ ਗੀਤ ਲੈ ਕੇ ਆਏ ਹਨ। ਜੀ ਹਾਂ ਹਾਲ ਹੀ 'ਚ ਕਾਦਿਰ ਥਿੰਦ ਦਾ ਨਵਾਂ ਗੀਤ 'ਵਿਆਹ ਵਾਲਾ ਗਾਣਾ' ਰਿਲੀਜ਼ ਹੋਇਆ ਹੈ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਚ ਉਨ੍ਹਾਂ ਲਈ ਬਹੁਤ ਖਾਸ ਹੈ ਕਿਉਂਕਿ ਇਸ ਗੀਤ 'ਚ ਉਨ੍ਹਾਂ ਦੇ ਪਿਤਾ ਜੀ ਨੇ ਫੀਚਰਿੰਗ ਕੀਤੀ ਹੈ। ਇਸ ਤੋਂ ਇਲਾਵਾ ਇਹ ਪਹਿਲੀ ਵਾਰ ਹੈ, ਜਦੋਂ ਪੰਜਾਬੀ ਗੀਤਕਾਰ ਰਵੀ ਰਾਜ ਕਿਸੇ ਗੀਤ 'ਚ ਨਜ਼ਰ ਆਏ ਹਨ। ਵਿਆਹ ਵਾਲੇ ਮਾਹੌਲ ਨੂੰ ਪੇਸ਼ ਕਰਦੇ ਇਸ ਗੀਤ ਦੇ ਬੋਲ ਰਵੀ ਰਾਜ ਦੀ ਕਲਮ 'ਚੋਂ ਹੀ ਨਿਕਲੇ ਹਨ। ਇਸ ਗੀਤ ਨੂੰ ਮਿਊਜ਼ਿਕ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ ਦਿੱਤਾ ਹੈ। ਕਾਦਿਰ ਥਿੰਦ ਦੇ ਇਸ ਗੀਤ ਦੇ ਵੀਡੀਓ ਨੂੰ ਜੋਤ ਹਰਜੋਤ ਵੱਲੋਂ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਕਾਦਿਰ ਥਿੰਦ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ।


ਦੱਸਣਯੋਗ ਹੈ ਕਿ ਕਾਦਿਰ ਥਿੰਦ ਦਾ ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਾਦਿਰ ਥਿੰਦ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ 'ਐਂਡ ਜੱਟੀ', 'ਸ਼ੌਕੀ ਜੱਟ', 'ਭੰਗੜਾ ਇਨ ਪੇਨ', 'ਗੱਭਰੂ ਦਾ ਨਾਮ', 'ਚਾਰ ਮਿੰਟ' ਤੇ 'ਗੱਲਾਂ ਮੁੱਕ ਜਾਣੀਆਂ' ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News