ਮੁੰਬਈ ਇੰਡੀਅੰਸ ਨੇ ਖਰੀਦਿਆ ਫਿਲਮ ''Kai Po Che'' ਇਸ ਐਕਟਰ ਨੂੰ , IPL ''ਚ ਚਮਕੇਗਾ ਬੱਲਾ

12/23/2019 2:02:02 PM

ਮੁੰਬਈ (ਬਿਊਰੋ) — ਬਾਲੀਵੁੱਡ ਫਿਲਮ 'ਕਾਈ ਪੋ ਚੇ' 'ਚ ਬਤੌਰ ਚਾਈਲਡ ਆਰਟਿਸਟ ਕੰਮ ਕਰ ਚੁੱਕੇ ਦਿਗਵਿਜੈ ਦੇਸ਼ਮੁਖ ਹੁਣ 'ਇੰਡੀਅਨ ਪ੍ਰੀਮੀਅਰ ਲੀਗ 2020' ਦੀ ਟੀਮ 'ਚ ਕ੍ਰਿਕਟ ਖੇਡਦੇ ਨਜ਼ਰ ਆਉਣਗੇ। ਇਸ ਵਾਰ ਆਈ. ਪੀ. ਐੱਲ. ਆਕਸ਼ਨ 'ਚ ਦਿਗਵਿਜੈ ਨੂੰ ਮੁੰਬਈ ਇੰਡੀਅੰਸ ਦੀ ਟੀਮ ਵਲੋਂ ਖੇਡਣ ਲਈ ਚੁਣਿਆ ਗਿਆ ਹੈ। 21 ਸਾਲ ਦੇ ਦਿਗਵਿਜੈ ਆਈ. ਪੀ. ਐੱਲ. 'ਚ ਮੁੰਬਈ ਇੰਡੀਅੰਸ ਦੀ ਟੀਮ ਵਲੋਂ ਖੇਡਣਗੇ। ਇਸ ਤੋਂ ਪਹਿਲਾਂ ਉਹ ਮਹਾਰਾਸ਼ਟਰ ਲਈ ਟੀ20 ਦੇ 7 ਮੈਚ ਚੁੱਕੇ ਹਨ। ਦਿਗਵਿਜੈ ਦੀ ਬੋਲੀ 20 ਲੱਖ ਰੁਪਏ ਬੇਸ ਪ੍ਰਾਈਸ 'ਤੇ ਲਾਈ ਗਈ। ਉਹ ਰਾਈਟ-ਹੈਂਡ ਬੈਟਸਮੈਨ ਹੈ ਤੇ ਰਾਈਟ-ਆਰਮ ਫਾਸਚ ਮੀਡੀਅਮ ਬੋਲਰ। ਕ੍ਰਿਕਟ ਸਕੋਰਸ ਦੀ ਗੱਲ ਕਰੀਏ ਤਾਂ ਦਿਗਵਿਜੈ ਨੇ ਹੁਣ ਤੱਕ ਕੁਲ 104 ਰਨ ਤੇ 15 ਵਿਕੇਟ ਲਈ ਹੈ।

ਇਨ੍ਹਾਂ ਸਿਤਾਰਿਆਂ ਨਾਲ ਕਰ ਚੁੱਕੇ ਨੇ ਕੰਮ
ਉਨ੍ਹਾਂ ਨੇ ਸਾਲ 2013 'ਚ ਸ਼ੁਸ਼ਾਂਤ ਸਿੰਘ ਰਾਜਪੂਤ, ਰਾਜਕੁਮਾਰ ਰਾਵ ਤੇ ਅਮਿਤ ਸਾਧ ਸਟਾਰਰ 'ਕਾਈ ਪੋ ਚੇ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨੇ ਅਲੀ ਦਾ ਕਿਰਦਾਰ ਪਲੇਅ ਕੀਤਾ ਸੀ। ਫਿਲਮ 'ਚ ਵੀ ਉਹ ਇਕ ਨੌਜਵਾਨ ਕ੍ਰਿਕਟਰ ਦਾ ਕਿਰਦਾਰ ਨਿਭਾਉਂਦੇ ਹਨ, ਜੋ ਦੇਸ਼ ਲਈ ਖੇਡਣ ਦੇ ਸੁਪਨੇ ਦੇਖਦਾ ਹੈ। ਹੁਣ ਆਈ. ਪੀ. ਐੱਲ. 'ਚ ਸਿਲੈਕਸ਼ਨ ਤੋਂ ਬਾਅਦ ਉਹ ਸਚ 'ਚ ਇਕ ਕਦਮ ਆਪਣੇ ਸੁਪਨਿਆਂ ਦੇ ਨਜ਼ਦੀਕ ਆ ਗਏ ਹਨ। ਦਿਗਵਿਜੈ ਦਾ ਜਨਮ ਮਹਾਰਾਸ਼ਟਰ ਦੇ ਬੀਡ ਜਿਲੇ 'ਚ ਹੋਇਆ ਹੈ। ਉਨ੍ਹਾਂ ਨੇ ਪਿਛਲੇ ਸੀਜ਼ਨ 'ਚ ਜੰਮੂ-ਕਸ਼ਮੀਰ ਖਿਲਾਫ ਸਟੇਟ ਪੱਧਰ 'ਤੇ ਖੇਡਿਆ ਸੀ, ਜਿਸ 'ਚ ਉਨ੍ਹਾਂ ਨੇ 61 ਰਨ ਤੇ 6 ਵਿਕੇਟ ਲਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News