ਸੁਰਾਂ ਦੇ ਸਰਤਾਜ ਕੈਲਾਸ਼ ਖੇਰ ਦੀ ਸਫਲਤਾ ਪਿੱਛੇ ਲੁੱਕਿਆ ਲੰਬਾ ਸੰਘਰਸ਼

7/7/2019 10:59:07 AM

ਮੁੰਬਈ (ਬਿਊਰੋ)— ਕੈਲਾਸ਼ ਖੇਰ ਅੱਜ ਇਕ ਮਸ਼ਹੂਰ ਸਿੰਗਰ ਹਨ। ਪਲੇਅ ਬੈਕ ਸਿੰਗਿੰਗ ਤੋਂ ਲੈ ਕੇ ਆਪਣੇ ਮਿਊਜ਼ਿਕ ਕੰਸਰਟ ਤੱਕ ਉਨ੍ਹਾਂ ਨੇ ਕਾਫੀ ਨਾਮ ਕਮਾਇਆ ਹੈ। ਕੈਲਾਸ਼ ਖੇਰ ਦਾ ਜਨਮ 7 ਜੁਲਾਈ 1973 ਨੂੰ ਹੋਇਆ ਸੀ। ਅੱਜ ਉਹ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਕੈਲਾਸ਼ ਖੇਰ ਦੀ ਸਫਲਤਾ ਦੇ ਪਿੱਛੇ ਲੰਬਾ ਸੰਘਰਸ਼ ਲੁੱਕਿਆ ਹੈ। ਉਹ ਇਕ ਸਮੇਂ 'ਤੇ ਇਨ੍ਹੇ ਤਣਾਅ ਵਿਚ ਆ ਗਏ ਸਨ ਕਿ ਉਨ੍ਹਾਂ ਨੇ ਆਪਣੀ ਜਾਨ ਲੈਣ ਤੱਕ ਲੈਣ ਦੀ ਕੋਸ਼ਿਸ਼ ਕੀਤੀ।
PunjabKesari
ਕੈਲਾਸ਼ ਖੇਰ ਸਿੰਗਰ ਬਣਨ ਤੋਂ ਪਹਿਲਾਂ ਦਿੱਲੀ 'ਚ ਐਕਸਪੋਰਟ ਦਾ ਵਪਾਰ ਕਰਦੇ ਸਨ। ਉਨ੍ਹਾਂ ਨੇ 14 ਸਾਲ ਦੀ ਉਮਰ ਵਿਚ ਆਪਣਾ ਮੇਰਠ ਦਾ ਘਰ ਛੱਡ ਦਿੱਤਾ ਸੀ। ਉਨ੍ਹਾਂ ਨੇ ਇਸ ਤੋਂ ਬਾਅਦ ਕਈ ਕੰਮ ਕੀਤੇ। ਉਹ ਜੋਤਿਸ਼ ਅਤੇ ਕਰਮਕਾਂਡ ਸਿੱਖਣ ਰਿਸ਼ੀ‍ਕੇਸ਼ ਤੱਕ ਚਲੇ ਗਏ ਸਨ। ਇਸ ਤੋਂ ਬਾਅਦ ਖੁਦ ਦਾ ਵਪਾਰ ਕੀਤਾ।
PunjabKesari
ਜਦੋਂ ਕੈਲਾਸ਼ ਖੇਰ ਨੂੰ ਇਨਾਂ ਕੰਮਾਂ 'ਚ ਸਫਲਤਾ ਨਾ ਮਿਲੀ ਤਾਂ ਉਹ ਤਣਾਅ 'ਚ ਆ ਗਏ। ਇਕ ਵਾਰ ਤਾਂ ਉਨ੍ਹਾਂ ਨੇ ਨਦੀ 'ਚ ਛਾਲ ਲਗਾ ਦਿੱਤੀ ਸੀ ਪਰ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਬਚਾ ਲਿਆ। ਕੈਲਾਸ਼ ਖੇਰ ਨੇ ਇਕ ਇੰਟਰਵਿਊ 'ਚ ਕਿਹਾ ਸੀ,''ਵਪਾਰ 'ਚ ਭਾਰੀ ਨੁਕਸਾਨ ਅਤੇ ਸੁਪਨਿਆਂ ਦੇ ਸ਼ਹਿਰ (ਮੁੰਬਈ) ਜਾਣ ਤੋਂ ਬਾਅਦ ਸੰਜੋਗ ਨਾਲ ਗਾਇਕ ਬਣ ਗਿਆ।''
PunjabKesari
ਕੈਲਾਸ਼ ਨੇ ਕਿਹਾ,''ਗਾਇਕੀ ਤੋਂ ਪਹਿਲਾਂ ਮੈਂ ਵਪਾਰ ਕਰ ਰਿਹਾ ਸੀ। ਇਕ ਸਮਾਂ ਅਜਿਹਾ ਵੀ ਸੀ ਜਦੋਂ ਮੇਰੇ ਕੋਲੋ ਕੁਝ ਨਾ ਰਿਹਾ ਅਤੇ ਮੈਂ ਆਤਮ ਹੱਤਿਆ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਅੱਗੇ ਕਿਹਾ ਜੋ ਕੁਝ ਵੀ ਮੈਂ ਅੱਜ ਹਾਸਲ ਕੀਤਾ ਹੈ। ਉਸ ਵਿਚ ਮੁੰਬਈ ਦੇ ਮੇਰੇ ਇਕ ਦੋਸਤ ਅਤੇ ਭਗਵਾਨ ਨੇ ਮੇਰੀ ਮਦਦ ਕੀਤੀ ਹੈ। ਇਸ ਕਾਰਨ ਮੇਰਾ ਗੀਤ 'ਅੱਲ੍ਹਾ ਦੇ ਬੰਦੇ' ਸੰਭਵ ਹੋਇਆ ਅਤੇ ਇਸ ਤੋਂ ਬਾਅਦ ਮੇਰੀ ਪੂਰੀ ਜ਼ਿੰਦਗੀ ਬਦਲ ਗਈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਫਿਰ ਤੋਂ ਇਕ ਚੰਗੀ ਜ਼ਿੰਦਗੀ ਬਿਤਾ ਸਕਾਂਗਾ।''
PunjabKesari
ਵਪਾਰ ਡੁੱਬ ਜਾਣ ਤੋਂ ਬਾਅਦ ਕੈਲਾਸ਼ ਨੇ ਬੱਚਿਆਂ ਨੂੰ ਮਿਊਜ਼ਿਕ ਟਿਊਸ਼ਨ ਦੇਣਾ ਸ਼ੁਰੂ ਕਰ ਦਿੱਤਾ ਸੀ। 2001 ਵਿਚ ਦਿੱਲੀ ਯੂਨੀਵਰਸਿਟੀ ਤੋਂ ਪੜਾਈ ਕਰਨ ਤੋਂ ਬਾਅਦ ਕੈਲਾਸ਼ ਖੇਰ ਮੁੰਬਈ ਆ ਗਏ। ਖਾਲੀ ਜੇਬ ਅਤੇ ਘਸੀ ਹੋਈ ਚੱਪਲ ਪਹਿਨੇ ਸੰਘਰਸ਼ ਕਰ ਰਹੇ ਕੈਲਾਸ਼ ਵਿਚ ਸੰਗੀਤ ਲਈ ਕਮਾਲ ਦਾ ਜਨੂਨ ਸੀ। ਉਦੋਂ ਇਕ ਦਿਨ ਉਨ੍ਹਾਂ ਦੀ ਮੁਲਾਕਾਤ ਸੰਗੀਤਕਾਰ ਰਾਮ ਸੰਪਤ ਨਾਲ ਹੋਈ। ਉਨ੍ਹਾਂ ਨੇ ਕੈਲਾਸ਼ ਨੂੰ ਗੀਤ ਦਾ ਮੌਕਾ ਦਿੱਤਾ ਅਤੇ ਫਿਰ ਕੈਲਾਸ਼ ਖੇਰ ਸਫਲਤਾ ਦੀ ਪੌੜੀ ਚੜ੍ਹਦੇ ਗਏ।
PunjabKesari
ਦੱਸ ਦੇਈਏ ਕਿ ਕੈਲਾਸ਼ ਖੇਰ ਦਾ ਇਕ ਬੈਂਡ ਵੀ ਹੈ 'ਕੈਲਾਸਾ'। ਇਸ ਦੇ ਬੈਨਰ ਤਲੇ ਕੈਲਾਸ਼ ਹੁਣ ਤਕ ਚਾਰ ਐਲਬਮ ਰਿਲੀਜ਼ ਕਰ ਚੁੱਕੇ ਹਨ। 'ਕੈਲਾਸਾ' (2006), 'ਝੂਮੋ ਰੇ' (2007), 'ਚਾਂਦਨ ਮੇਂ'(2009) ਅਤੇ 'ਰੰਗੀਲੇ' (2012)। ਮੁੰਬਈ ਦੇ ਸੰਗੀਤਕਾਰ ਭਰਾ ਨਿਰੇਸ਼ ਅਤੇ ਪਰੇਸ਼ ਕਾਮਤ ਇਸ ਬੈਂਡ ਵਿਚ ਕੈਲਾਸ਼ ਨਾਲ ਹਨ। ਇਹ ਦੋਵੇਂ ਪਹਿਲਾਂ 'ਬੰਬੇ ਬਲੈਕ' ਬੈਂਡ ਨਾਲ ਜੁੜੇ ਹੋਏ ਸਨ। ਹਾਲ ਹੀ ਵਿਚ ਕੈਲਾਸ਼ ਖੇਰ ਨੇ ਆਪਣਾ ਨਵਾਂ ਗੀਤ 'ਭੋਲੇ ਚਲੇ' ਰਿਲੀਜ਼ ਕੀਤਾ ਹੈ। ਇਸ ਗੀਚ ਨੂੰ 'ਕੈਲਾਸਾ ਸਟੂਡੀਓ' ਵਲੋਂ ਹੀ ਤਿਆਰ ਕੀਤਾ ਗਿਆ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News