ਪੁਲਸ ਦੀ ਵਰਦੀ ''ਚ ਸੋਸ਼ਲ ਮੀਡੀਆ ''ਤੇ ਛਾਈ ਗਿੱਪੀ ਗਰੇਵਾਲ ਦੀ ਇਹ ਅਦਾਕਾਰਾ, ਤਸਵੀਰਾਂ ਵਾਇਰਲ

11/20/2017 12:43:20 PM

ਜਲੰਧਰ(ਬਿਊਰੋ)— ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਗਿੱਪੀ ਗਰੇਵਾਲ ਦੀ 'ਫਰਾਰ' ਫਿਲਮ ਦੀ ਅਦਾਕਾਰਾ ਕਾਇਨਾਤ ਅਰੋੜਾ ਦੀਆ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਨੇ ਪੁਲਸ ਦੀ ਵਰਦੀ ਪਾਈ ਹੋਈ ਹੈ ਤੇ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।

PunjabKesari

ਇਸ ਨੂੰ ਲੈ ਕੇ ਯੂਜ਼ਰਸ ਪੋਸਟ ਤੇ ਕੂਮੈਂਟਸ ਦੇ ਜ਼ਰੀਏ ਆਪਣੀਆਂ ਭਾਵਨਾਵਾਂ ਬਿਆਨ ਕਰ ਰਹੇ ਹਨ। ਅਦਾਕਾਰਾ ਨੂੰ ਦੇ ਕੇ ਸਾਰੇ ਕ੍ਰਿਮਿਨਲ (ਦੋਸ਼ੀ) ਆਪਣੇ-ਆਪ ਹੀ ਸਰੈਂਡਰ ਹੋ ਜਾਣਗੇ।

PunjabKesari

ਫੇਸਬੁੱਕ, ਟਵਿਟਰ ਤੇ ਵੱਟਸਐਪ 'ਤੇ ਕਾਇਨਾਤ ਦੀਆਂ ਇਹ ਤਸਵੀਰਾਂ ਹੀ ਵਾਇਰਲ ਹੋ ਰਹੀਆਂ ਹਨ।

PunjabKesari

ਉਸ ਨੇ ਆਪਣੀਆਂ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। 2 ਦਸੰਬਰ 1982 ਨੂੰ ਦਿੱਲੀ 'ਚ ਜੰਮੀ ਕਾਇਨਾਤ ਨੂੰ ਘੱਟ ਲੋਕ ਹੀ ਜਾਣਦੇ ਹਨ ਕਿ ਉਹ 90 ਦੇ ਦਹਾਕੇ ਦੀ ਸੁਪਰਹਿੱਟ ਦਿਵਿਆ ਭਾਰਤੀ ਦੀ ਚਚੇਰੀ ਭੈਣ ਹੈ।

PunjabKesari
ਅਕਸ਼ੈ ਕੁਮਾਰ ਦੀ ਫਿਲਮ ਨਾਲ ਕਰ ਚੁੱਕੀ ਹੈ ਡੈਬਿਊ
ਉਂਝ ਤਾਂ ਦਿਵਿਆ ਭਾਰਤੀ ਦੀ ਜਗ੍ਹਾ ਇੰਡਸਟਰੀ 'ਚ ਕੋਈ ਨਹੀਂ ਲੈ ਸਕਦਾ ਪਰ ਉਸ ਦੀ ਭੈਣ ਕਾਇਨਾਤ ਅਰੋੜਾ ਖੂਬਸੂਰਤੀ ਦੇ ਮਾਮਲੇ 'ਚ ਦਿਵਿਆ ਭਾਰਤੀ ਤੋਂ ਘੱਟ ਨਹੀਂ ਹੈ। ਕਾਇਨਾਤ ਵੀ ਭੈਣ ਦੇ ਨਕਸ਼ੇ ਕਦਮ 'ਤੇ ਚੱਲ ਕੇ ਬਾਲੀਵੁੱਡ 'ਚ ਹੀ ਆਪਣਾ ਕਰੀਅਰ ਬਣਾ ਰਹੀ ਹੈ। ਉਸ ਨੇ ਸਾਲ 2010 'ਚ ਅਕਸ਼ੈ ਕੁਮਾਰ ਦੀ ਫਿਲਮ 'ਖੱਟਾ ਮਿੱਠਾ' ਨਾਲ ਡੈਬਿਊ ਕੀਤਾ ਸੀ।

PunjabKesari
ਮਾਡਲਿੰਗ ਤੋਂ ਬਾਅਦ ਫਿਲਮਾਂ 'ਚ ਐਂਟਰੀ
ਕਾਇਨਾਤ ਦੀ ਸ਼ੁਰੂਆਤੀ ਪੜਾਈ ਲਿਖਾਈ ਦੇਹਾਰਦੂਨ ਤੋਂ ਹੋਈ ਹੈ। ਹਾਲਾਂਕਿ ਗ੍ਰੈਜੂਏਸ਼ਨ ਉਸ ਨੇ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੇਕਨੋਲਾਜੀ ਨਾਲ ਕੀਤਾ ਸੀ।ਕਾਇਨਾਤ 'ਕੈਡਬਰੀ', 'ਲਕਸ' ਵਰਗੇ ਵਿਗਿਆਪਨਾਂ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News