ਫਿਲਮੀ ਪਰਦੇ ਤੋਂ ਗੁੰਮ ਹੋਈ ਕਾਇਨਾਤ, ਜਾਣੋ ਸ਼ੁਰੂਆਤੀ ਸੰਘਰਸ਼ ਦੇ ਕਿੱਸੇ

12/2/2019 3:17:46 PM

ਮੁੰਬਈ (ਬਿਊਰੋ) — ਮਾਡਲਿੰਗ ਵਰਲਡ ਨਾਲ ਬਾਲੀਵੁੱਡ 'ਚ ਆਉਣ ਵਾਲੀ ਅਦਾਕਾਰਾ ਕਾਇਨਾਤ ਅਰੋੜਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਕਾਇਨਾਤ ਦਾ ਜਨਮ 2 ਦਸੰਬਰ 1986 ਨੂੰ ਦਿੱਲੀ 'ਚ ਹੋਇਆ ਸੀ। ਦੱਸ ਦਈਏ ਕਿ ਕਾਇਨਾਤ ਨੂੰ ਘੱਟ ਲੋਕ ਹੀ ਜਾਣਦੇ ਹਨ ਕਿ ਉਹ 90 ਦੇ ਦਹਾਕੇ ਦੀ ਸੁਪਰਹਿੱਟ ਦਿਵਿਆ ਭਾਰਤੀ ਦੀ ਚਚੇਰੀ ਭੈਣ ਹੈ। ਆਖਰੀ ਵਾਰ ਉਸ ਨੂੰ ਫਿਲਮ 'ਫਰਾਰ' (2015) 'ਚ ਦੇਖਿਆ ਗਿਆ ਸੀ।

ਅਕਸ਼ੈ ਕੁਮਾਰ ਨਾਲ ਕੀਤਾ ਸੀ ਡੈਬਿਊ
ਕਾਇਨਾਤ ਵੀ ਭੈਣ ਦਿਵਿਆ ਭਾਰਤੀ ਦੇ ਨਕਸ਼ੇ ਕਦਮ 'ਤੇ ਚੱਲ ਕੇ ਬਾਲੀਵੁੱਡ 'ਚ ਹੀ ਆਪਣਾ ਕਰੀਅਰ ਬਣਾ ਰਹੀ ਹੈ। ਉਸ ਨੇ ਸਾਲ 2010 'ਚ ਅਕਸ਼ੈ ਕੁਮਾਰ ਦੀ ਫਿਲਮ 'ਖੱਟਾ ਮਿੱਠਾ' ਨਾਲ ਡੈਬਿਊ ਕੀਤਾ ਸੀ।

ਮਾਡਲਿੰਗ ਤੋਂ ਬਾਅਦ ਕੀਤੀ ਫਿਲਮਾਂ 'ਚ ਐਂਟਰੀ
ਕਾਇਨਾਤ ਅਰੋੜਾ ਦੀ ਸ਼ੁਰੂਆਤੀ ਪੜਾਈ ਲਿਖਾਈ ਦੇਹਾਰਦੂਨ ਤੋਂ ਕੀਤੀ ਹੈ। ਹਾਲਾਂਕਿ ਗ੍ਰੈਜੂਏਸ਼ਨ ਉਸ ਨੇ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੇਕਨੋਲਾਜੀ ਤੋਂ ਕੀਤਾ ਸੀ।

ਵਿਗਿਆਪਨਾਂ 'ਚ ਕਰ ਚੁੱਕੀ ਹੈ ਕੰਮ
ਕਾਇਨਾਤ ਅਰੋੜਾ 'ਕੈਡਬਰੀ', 'ਲਕਸ' ਵਰਗੇ ਵਿਗਿਆਪਨਾਂ 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਕਾਇਨਾਤ ਅਰੋੜਾ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਫਰਾਰ' 'ਚ ਵੀ ਕੰਮ ਕੀਤਾ ਹੈ।

ਖੂਬਸੂਰਤੀ ਦੇ ਮਾਮਲੇ 'ਚ ਦਿਵਿਆ ਤੋਂ ਘੱਟ ਨਹੀਂ ਹੈ ਕਾਇਨਾਤ
ਉਂਝ ਤਾਂ ਦਿਵਿਆ ਭਾਰਤੀ ਦੀ ਜਗ੍ਹਾ ਇੰਡਸਟਰੀ 'ਚ ਕੋਈ ਨਹੀਂ ਲੈ ਸਕਦਾ ਪਰ ਉਸ ਦੀ ਭੈਣ ਕਾਇਨਾਤ ਅਰੋੜਾ ਖੂਬਸੂਰਤੀ ਦੇ ਮਾਮਲੇ 'ਚ ਦਿਵਿਆ ਭਾਰਤੀ ਤੋਂ ਘੱਟ ਨਹੀਂ ਹੈ। ਕਾਇਨਾਤ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News