B'Day SPL: 16ਵੇਂ ਸਾਲ 'ਚ ਪੜ੍ਹਾਈ ਛੱਡ ਕੇ ਇੰਝ ਸੁਪਰਸਟਾਰ ਬਣੀ ਕਾਜੋਲ

8/5/2019 4:04:22 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕਾਲੋਜ 5 ਅਗਸਤ ਨੂੰ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਫਿਲਮੀ ਦੁਨੀਆ ਨਾਲ ਕਾਜੋਲ ਦਾ ਪਹਿਲਾਂ ਤੋਂ ਹੀ ਨਾਤਾ ਰਿਹਾ ਹੈ ਕਿਉਂਕਿ ਕਾਜੋਲ ਦੀ ਨਾਨੀ ਸ਼ੋਭਨਾ ਸਮਰਥ ਵੀ ਇਕ ਬਿਹਤਰੀਨ ਅਦਾਕਾਰਾ ਸੀ ਪਰ ਬਾਲੀਵੁੱਡ 'ਚ ਕਾਮਯਾਬੀ ਉਨ੍ਹਾਂ ਨੂੰ ਖੁਦ ਦੇ ਦਮ 'ਤੇ ਮਿਲੀ ਹੈ। ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਪੜ੍ਹੋ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ :-

PunjabKesari

'ਬਾਜ਼ੀਗਰ' ਨਾਲ ਮਿਲੀ ਇਡਸਟਰੀ 'ਚ ਖਾਸ ਪਛਾਣ
ਕਾਜੋਲ ਨੇ ਆਪਣਾ ਫਿਲਮੀ ਸਫਰ ਫਿਲਮ 'ਬੇਖੁਦੀ' ਨਾਲ ਸ਼ੁਰੂ ਕੀਤਾ, ਜਿਸ 'ਚ ਉਨ੍ਹਾਂ ਨੇ ਰਾਧਿਕਾ ਨਾਂ ਦਾ ਕਿਰਦਾਰ ਨਿਭਾਇਆ ਸੀ। ਫਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਨਾ ਦਿਖਾ ਸਕੀ ਪਰ ਇਸ ਤੋਂ ਬਾਅਦ ਕਾਜੋਲ ਨੂੰ ਸ਼ਾਹਰੁਖ ਤੇ ਸ਼ਿਲਪਾ ਸ਼ੈੱਟੀ ਨਾਲ ਫਿਲਮ 'ਬਾਜ਼ੀਗਰ' ਕਰਨ ਦਾ ਮੌਕਾ ਮਿਲਿਆ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਈ। ਕਾਜੋਲ ਨੇ ਜਿਸ ਦੌਰਾਨ ਆਪਣੀ ਪਹਿਲੀ ਫਿਲਮ ਸਾਈਨ ਕੀਤੀ ਸੀ, ਉਦੋਂ ਉਨ੍ਹਾਂ ਦੀ ਉਮਰ 16 ਸਾਲ ਸੀ। ਉਹ ਸਕੂਲ 'ਚ ਪੜ੍ਹਦੇ ਸਨ ਪਰ ਫਿਲਮਾਂ 'ਚ ਕਰੀਅਰ ਬਣਾਉਣ ਕਾਰਨ ਉਨ੍ਹਾਂ ਨੇ ਆਪਣੀ ਪੜ੍ਹਾਈ ਅੱਧ 'ਚ ਹੀ ਛੱਡ ਦਿੱਤੀ। ਇੰਨੀ ਘੱਟ ਉਮਰ 'ਚ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। 

PunjabKesari

ਅਜੇ ਦੇਵਗਨ ਨਾਲ ਪਿਆਰ ਦੀ ਸ਼ੁਰੂਆਤ 'ਗੁੰਡਾਰਾਜ' ਦੇ ਸੈੱਟ 'ਤੇ ਹੋਈ
ਕਾਜੋਲ ਦੀ ਜ਼ਿੰਦਗੀ 'ਚ ਪਿਆਰ ਦੀ ਸ਼ੁਰੂਆਤ 'ਗੁੰਡਾਰਾਜ' ਦੇ ਸੈੱਟ 'ਤੇ ਹੋਈ ਸੀ, ਜਿਸ 'ਚ ਉਨ੍ਹਾਂ ਦੇ ਓਪੋਜ਼ਿਟ ਅਜੇ ਦੇਵਗਨ ਸਨ। 24 ਫਵਰਵੀ 1999 ਨੂੰ ਕਾਜੋਲ ਤੇ ਅਜੇ ਦੇਵਗਨ ਦਾ ਵਿਆਹ ਹੋਇਆ। ਉਨ੍ਹਾਂ ਦੀ ਇਕ ਬੇਟੀ ਤੇ ਇਕ ਬੇਟਾ ਵੀ ਹੈ। ਕਾਜੋਲ ਹੁਣ ਵੀ ਫਿਲਮਾਂ 'ਚ ਸਰਗਰਮ ਹੈ। ਹਾਲਾਂਕਿ ਵਿਆਹ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਾਜੋਲ ਬਾਰੇ ਇਕ ਦਿਲਚਸਪ ਗੱਲ ਹੈ ਕਿ ਜਦੋਂ ਵੀ ਉਹ ਸ਼ਾਹਰੁਖ ਖਾਨ ਨਾਲ ਫਿਲਮ ਕਰਦੀ ਹੈ, ਉਦੋ ਉਨ੍ਹਾਂ ਦੀ ਹਰ ਫਿਲਮ ਹਿੱਟ ਜਾਂਦੀ ਹੈ। 

PunjabKesari

ਕਾਜੋਲ ਨੂੰ ਹੈ ਨਾਵਲ ਪੜ੍ਹਨ ਦਾ ਸ਼ੌਂਕ
ਕਾਜੋਲ ਨੂੰ ਕਵਿਤਾਵਾਂ ਲਿਖਣ ਤੇ ਸਾਇੰਸ ਆਧਾਰਿਤ ਡਰਾਉਣੇ ਨਵਲ ਪੜ੍ਹਨ ਦਾ ਕਾਫੀ ਸ਼ੌਂਕ ਹੈ। ਸੈੱਟ 'ਤੇ ਅਕਸਰ ਉਨ੍ਹਾਂ ਦੇ ਹੱਥ 'ਚ ਕਿਤਾਬ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਕਾਜੋਲ ਭਗਵਾਨ ਸ਼ਿਵ ਨੂੰ ਮੰਨਦੀ ਹੈ ਅਤੇ ਇਕ ਓਮ ਲਿਖੀ ਹੋਈ ਹੀਰੇ ਦੀ ਅੰਗੂਠੀ ਹਮੇਸ਼ਾ ਪਾ ਕੇ ਰੱਖਦੀ ਹੈ।

PunjabKesari

ਦੱਸ ਦਈਏ ਕਿ ਇਹ ਅੰਗੂਠੀ ਕਾਜੋਲ ਨੂੰ ਉਨ੍ਹਾਂ ਦੇ ਪਤੀ ਅਜੇ ਦੇਵਗਨ ਨੇ ਫਿਲਮ 'ਇਸ਼ਕ' ਦੇ ਸੈੱਟ 'ਤੇ ਮੰਗਣੀ ਦੀ ਰਿੰਗ ਦੇ ਤੌਰ 'ਤੇ ਪਾਈ ਸੀ। ਇਹ ਗੱਲ ਖੁਦ ਕਾਜੋਲ ਨੇ ਇਕ ਇੰਟਰਵਿਊ ਦੌਰਾਨ ਦੱਸੀ ਸੀ। ਇੰਨਾਂ ਹੀ ਨਹੀਂ ਫਿਲਮ 'ਇਸ਼ਕ' ਦੇ ਇਕ ਸੀਨ 'ਚ ਵੀ ਇਸ ਨੂੰ ਦਿਖਾਇਆ ਗਿਆ ਹੈ।

PunjabKesari

ਸਿਧਾਰਥ ਮਲਹੋਤਰਾ ਨੇ ਕਾਜੋਲ ਲਈ ਮੰਗੀ ਸੀ ਇਹ ਮੰਨਤ
ਦੱਸਣਯੋਗ ਹੈ ਕਿ ਡਾਇਰੈਕਟਰ ਸਿਧਾਰਥ ਮਲਹੋਤਰਾ ਕਾਜੋਲ ਨੂੰ ਆਪਣੀ ਫਿਲਮ 'ਵੀ ਆਰ ਫੈਮਿਲੀ' 'ਚ ਲੈਣ ਲਈ ਇੰਨੇ ਬੇਤਾਬ ਸਨ ਕਿ ਉਨ੍ਹਾਂ ਨੇ ਇਸ ਲਈ ਹਨੂੰਮਾਨ ਜੀ ਤੋਂ ਮੰਨਤ ਮੰਗ ਲਈ ਸੀ। ਸਿਧਾਰਥ ਆਖਦੇ ਹਨ ਕਿ ਉਨ੍ਹਾਂ ਨੇ ਸੁਜੈਨ ਦੇ ਕਿਰਾਦਰ ਲਈ ਸਿਰਫ ਕਾਜੋਲ ਹੀ ਚਾਹੀਦੀ ਸੀ।  

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News