ਕੰਗਨਾ ਰਣੌਤ ਤੋਂ ਬਾਅਦ ਕਾਜੋਲ ਬਣੇਗੀ ਜੈਲਲਿਤਾ!
4/16/2019 9:14:45 AM
ਜਲੰਧਰ(ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਜ਼ਿੰਦਗੀ 'ਤੇ ਆਧਾਰਿਤ ਫਿਲਮਾਂ ਦੇ ਨਿਰਮਾਣ ਦਾ ਰਿਵਾਜ਼ ਜ਼ੋਰਾਂ 'ਤੇ ਹੈ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਸਵ. ਜੈਲਲਿਤਾ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਨੂੰ ਲੈ ਕੇ ਡਾਇਰੈਕਟਰਾਂ ਵਿਚਾਲੇ ਦੌੜ ਲੱਗ ਗਈ ਹੈ। ਕਈ ਸਾਰੇ ਡਾਇਰੈਕਟਰ ਜੈਲਿਲਤਾ ਦੀ ਬਾਇਓਪਿਕ 'ਤੇ ਫਿਲਮ ਬਣਾਉਣ ਦੀ ਇੱਛਾ ਜਤਾ ਰਹੇ ਹਨ, ਉੱਥੇ ਹੀ 5 ਡਾਇਰੈਕਟਰ ਕੈਥਿਰੈੱਡੀ ਜਗਦੀਸ਼ਵਰਾਂ, ਲਿੰਗੁਸਾਮੇ, ਏ. ਐੱਲ. ਵਿਜੇ, ਰਾਮ ਗੋਪਾਲ ਵਰਮਾ ਤੇ ਭਾਰਤੀਰਾਜਾ ਨੇ ਤਾਂ ਫਿਲਮ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ ਇਕ ਫਿਲਮ 'ਚ ਆਪਣੀ ਪਸੰਦੀਦਾ ਐਕਟਿੰਗ ਲਈ ਮਸ਼ਹੂਰ ਕਾਜੋਲ ਤੇ ਇਕ ਹੋਰ 'ਚ ਕੰਗਨਾ ਸਿਲਵਰ ਸਕ੍ਰੀਨ 'ਤੇ ਜੈਲਿਲਤਾ ਦਾ ਕਿਰਦਾਰ ਨਿਭਾਉਂਦੀਆਂ ਨਜ਼ਰ ਆ ਸਕਦੀਆਂ ਹਨ। ਕੈਥਿਰੈੱਡੀ ਜਗਦੀਸ਼ਵਰਾ ਜੈਲਲਿਤਾ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਦਾ ਵਿਚਾਰ ਕਰ ਰਿਹਾ ਹੈ। ਉਹ ਫਿਲਮ 'ਚ ਕਾਜੋਲ ਤੇ ਅਮਾਲਾ ਪੌਲ ਨੂੰ ਕਾਸਟ ਕਰਨਾ ਚਾਹੁੰਦਾ ਹੈ। ਬਾਇਓਪਿਕ 'ਚ ਕਾਜੋਲ ਜੈਲਿਲਤਾ ਦਾ ਤੇ ਅਮਾਲਾ ਪੌਲ ਸ਼ਸ਼ੀਕਲਾ ਦਾ ਰੋਲ ਨਿਭਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਅਮਾਲਾ ਪੌਲ ਦੇ ਐਕਸ ਹਸਬੈਂਡ ਏ. ਐੱਲ. ਵਿਜੇ ਜੈਲਿਲਤਾ 'ਤੇ ਜਿਹੜੀ ਬਾਇਓਪਿਕ ਬਣਾ ਰਿਹਾ ਹੈ, ਉਸ 'ਚ ਜੈਲਿਲਤਾ ਦਾ ਰੋਲ ਕੰਗਨਾ ਪਲੇਅ ਕਰਦੀ ਨਜ਼ਰ ਆਵੇਗੀ। ਫਿਲਮ ਦਾ ਟਾਈਟਲ 'ਥਲਾਈਵੀ' ਰੱਖਿਆ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
