ਫਿਲਮ ''ਕਲੰਕ'' ਦਾ ਪਹਿਲਾ ਗੀਤ ''ਘਰ ਮੋਰੇ ਪਰਦੇਸੀਆ'' ਹੋਇਆ ਰਿਲੀਜ਼

3/18/2019 2:35:08 PM

ਜਲੰਧਰ(ਬਿਊਰੋ)— ਧਰਮਾ ਪ੍ਰੋਡਕਸ਼ਨ ਦੀ ਬੇਸਬਰੀ ਨਾਲ ਉਡੀਕੀ ਜਾਣ ਵਾਲੀ ਫਿਲਮ 'ਕਲੰਕ' ਦਾ ਪਹਿਲਾ ਗੀਤ 'ਘਰ ਮੋਰੇ ਪਰਦੇਸੀਆ' ਰਿਲੀਜ਼ ਹੋ ਚੁੱਕਿਆ ਹੈ। ਕੁਝ ਸਮਾਂ ਪਹਿਲਾਂ ਰਿਲੀਜ਼ ਹੋਏ ਗੀਤ ਨੂੰ ਧਰਮਾ ਪ੍ਰੋਡਕਸ਼ਨ ਨੇ ਸੋਸ਼ਲ ਮੀਡੀਆ 'ਤੇ ਲੌਂਚ ਕੀਤਾ ਹੈ। ਇਸ 'ਚ ਜ਼ਫਰ (ਵਰੁਣ) ਅਤੇ ਰੂਪ (ਆਲੀਆ) ਦੇ ਸੱਚੇ ਇਸ਼ਕ ਦੀ ਝਲਕ ਨਜ਼ਰ ਆਵੇਗੀ। ਜਿੱਥੇ ਰੂਪ, ਜ਼ਫਰ ਦੇ ਆਉਣ ਦੀ ਖੁਸ਼ੀ 'ਚ ਡਾਂਸ ਕਰ ਆਪਣੇ ਦਿਲ ਦਾ ਹਾਲ ਦੱਸਦੀ ਹੈ, ਉੱਥੇ ਹੀ ਗੀਤ 'ਚ ਬਹਾਰ ਬੇਗਮ (ਮਾਧੁਰੀ) ਤੇ ਰੂਪ ਦੀ ਜੁਗਲਬੰਦੀ ਵੀ ਕਾਬਿਲ-ਏ-ਤਾਰੀਫ ਹੈ।

ਆਲੀਆ, ਮਾਧੁਰੀ ਨੂੰ ਟੱਕਰ ਦਿੰਦੀ ਨਜ਼ਰ ਆ ਰਹੀ ਹੈ। 'ਕਲੰਕ' ਦੇ ਇਸ ਖੂਬਸੂਰਤ ਗੀਤ ਨੂੰ ਪ੍ਰੀਤਮ ਨੇ ਕੰਪੋਜ਼ ਕੀਤਾ ਹੈ। ਜਦਕਿ ਇਸ ਨੂੰ ਸ਼ਰੇਆ ਘੋਸ਼ਾਲ ਤੇ ਵੈਸ਼ਾਲੀ ਮਾਡੇ ਨੇ ਗਾਇਆ ਹੈ। ਗੀਤ ਨੂੰ ਰੈਮੋ ਡਿਸੂਜ਼ਾ ਨੇ ਕੋਰੀਓਗ੍ਰਾਫ ਕੀਤਾ ਹੈ। ਪਿਛਲੇ ਹਫਤੇ ਰਿਲੀਜ਼ ਹੋਏ ਫ਼ਿਲਮ ਦੇ ਟੀਜ਼ਰ ਨੂੰ ਹੁਣ ਤਕ ਯੂ-ਟਿਊਬ 'ਤੇ 3 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। 'ਕਲੰਕ' ਅਪ੍ਰੈਲ ਮਹੀਨੇ 'ਚ ਰਿਲੀਜ਼ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News