'ਕਲੰਕ' ਦੀ ਹੁਣ ਤੱਕ ਦੀ ਕੁਲੈਕਸ਼ਨ 70 ਕਰੋੜ ਦੇ ਕਰੀਬ

4/23/2019 6:00:10 PM

ਮੁੰਬਈ (ਬਿਊਰੋ)— ਪਿਛਲੇ ਬੁੱਧਵਾਰ ਨੂੰ ਰਿਲੀਜ਼ ਹੋਈ ਬਿੱਗ ਬਜਟ ਵਾਲੀ ਹਿੰਦੀ ਫਿਲਮ ਨੇ ਹੁਣ ਤਕ 70 ਕਰੋੜ ਦੇ ਕਰੀਬ ਦੀ ਕਮਾਈ ਕੀਤੀ ਹੈ। ਵੱਡੇ ਪ੍ਰੋਡਕਸ਼ਨ ਹਾਊਸ, ਨਾਮੀ ਕਲਾਕਾਰਾਂ ਦੇ ਬਾਵਜੂਦ ਵੀ ਇਹ ਫਿਲਮ ਵੱਡਾ ਮਾਅਰਕਾ ਨਹੀਂ ਮਾਰ ਸਕੀ। ਇਸ ਫਿਲਮ ਨੂੰ ਕਰਨ ਜੌਹਰ ਦਾ ਡ੍ਰੀਮ ਪ੍ਰਾਜੈਕਟ ਕਿਹਾ ਜਾ ਰਿਹਾ ਸੀ ਤੇ ਲਗਭਗ 4000 ਸਕ੍ਰੀਨਾਂ 'ਤੇ ਰਿਲੀਜ਼ ਕੀਤਾ ਗਿਆ ਸੀ।

ਹਾਲਾਂਕਿ ਇਸ ਫਿਲਮ ਨੇ ਪਹਿਲੇ ਦਿਨ ਚੰਗੀ ਕਮਾਈ ਕੀਤੀ ਸੀ। ਬਾਕੀ ਦਿਨਾਂ 'ਚ ਕਮਾਈ ਠੀਕ ਰਹੀ ਪਰ 150 ਕਰੋੜ ਦੇ ਬਜਟ ਨਾਲ ਬਣੀ ਇਸ ਫਿਲਮ ਦੀ ਹੁਣ ਤਕ ਦੀ ਕੁਲੈਕਸ਼ਨ ਸਿਰਫ 70 ਕਰੋੜ ਹੀ ਦੱਸੀ ਜਾ ਰਹੀ ਹੈ।ਵਰੁਣ ਧਵਨ ਤੇ ਆਲੀਆ ਭੱਟ ਸਟਾਰਰ ਇਹ ਫਿਲਮ ਮਾੜੀ ਕਹਾਣੀ ਤੇ ਸਕ੍ਰੀਨਪਲੇਅ ਕਰਕੇ ਮਾਤ ਖਾ ਗਈ। ਵਿਦੇਸ਼ਾਂ 'ਚ ਇਸ ਫਿਲਮ ਦੀ ਕੁਲੈਕਸ਼ਨ 33.38 ਕਰੋੜ ਦੱਸੀ ਜਾ ਰਹੀ ਹੈ। ਫਿਲਮ ਦੇ ਕਲਾਕਾਰਾਂ ਨੇ ਵੀ ਇਸ ਫਿਲਮ ਨੂੰ ਫਲਾਪ ਮੰਨ ਲਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News