ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ

2/9/2020 2:29:23 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਨੇ ਸ਼ੁੱਕਰਵਾਰ ਯਾਨੀ 7 ਫਰਵਰੀ ਨੂੰ ਇਕ ਨੰਨ੍ਹੀ ਧੀ ਨੂੰ ਜਨਮ ਦਿੱਤਾ ਹੈ। ਕਲਕੀ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ ਅਤੇ ਆਏ ਦਿਨ ਆਪਣੇ ਬੇਬੀ ਬੰਪ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੀ ਰਹਿੰਦੀ ਸੀ। ਉਹ ਆਪਣੇ ਬੁਆਏਫਰੈਂਡ ਗਾਏ ਹਰਸ਼ਬਰਗ ਦੇ ਬੱਚੇ ਦੀ ਮਾਂ ਬਣੀ ਹੈ। ਅਦਾਕਾਰਾ ਦੇ ਮਾਂ ਬਨਣ ਦੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਹੀ ਸਾਹਮਣੇ ਆਈ ਹੈ।

 
 
 
 
 
 
 
 
 
 
 
 
 
 

Congratulations #kalkikoechlin she had a baby girl last night ❤❤❤

A post shared by Viral Bhayani (@viralbhayani) on Feb 8, 2020 at 3:18am PST

 

ਵਾਟਰ ਬਰਥ ਰਾਹੀਂ ਬੱਚਾ ਪੈਦਾ ਕਰਨ ਦਾ ਸੀ ਪਲਾਨ

ਪਿਛਲੇ ਦਿਨੀਂ ਕਲਕੀ ਕੋਚਲਿਨ ਨੇ ਕਿਹਾ ਸੀ ਕਿ ਉਹ ਵਾਟਰ ਬਰਥ ਰਾਹੀਂ ਬੱਚਾ ਪੈਦਾ ਕਰਨ ਦਾ ਪਲਾਨ ਕਰ ਰਹੀ ਹੈ। ਉਹ ਇਸ ਸਾਲ ਦੇ ਆਖੀਰ ਵਿਚ ਗੋਆ ਜਾਵੇਗੀ ਤੇ ਉਥੇ ਹੀ ਬੱਚਾ ਪੈਦਾ ਕਰੇਗੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਜਨਮ ਵੀ ਗੋਆ ਵਿਚ ਪਾਣੀ ਦੇ ਅੰਦਰ ਹੋਇਆ ਸੀ।

ਪਹਿਲਾਂ ਮਾਂ ਬਣਨ ਦੇ ਖਿਲਾਫ ਸੀ ਕਲਕੀ

ਦੱਸ ਦੇਈਏ ਕਿ ਕਲਕੀ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਬੁਆਏਫਰੈਂਡ ਨੇ ਬੱਚੇ ਦਾ ਅਜਿਹਾ ਨਾਮ ਵੀ ਸੋਚ ਲਿਆ ਹੈ, ਜੋ ਬੇਟੇ ਜਾਂ ਧੀ ਦੋਵਾਂ ’ਤੇ ਸੂਟ ਕਰੇ। 6 ਸਾਲ ਪਹਿਲਾਂ ਕਲਕੀ ਜਦੋਂ ਅਨੁਰਾਗ ਕਸ਼ਯਪ ਦੀ ਪਤਨੀ ਸੀ ਤਾਂ ਉਹ ਮਾਂ ਬਣਨ ਦੇ ਖਿਲਾਫ ਸੀ ਪਰ ਹੁਣ ਉਨ੍ਹਾਂ ਨੂੰ ਪਰਿਵਾਰ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ।


ਜ਼ਿਆਦਾ ਦਿਨ ਨਾ ਚੱਲੀ ਕਲਕੀ ਅਤੇ ਅਨੁਰਾਗ ਦਾ ਵਿਆਹ

ਕਲਕੀ ਕੋਚਲਿਨ ਅਤੇ ਫਿਲਮਮੇਕਰ ਅਨੁਰਾਗ ਕਸ਼ਯਪ ਦਾ ਵਿਆਹ 2011 ਵਿਚ ਹੋਇਆ ਅਤੇ ਦੋਵੇਂ 2015 ਵਿਚ ਵੱਖ ਹੋ ਗਏ ਸਨ। ਹਾਲਾਂਕਿ, ਦੋਵੇਂ ਵਧੀਆ ਦੋਸਤ ਹਨ ਅਤੇ ਕਲਕੀ ਦੀ ਪ੍ਰੈਗਨੈਂਸੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਨੁਰਾਗ ਨੇ ਪੇਰੇਂਟਸ ਕਲੱਬ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News