'ਯਾਰੀਆਂ' ਨਾਲ ਮੁੜ ਦਸਤਕ ਦੇਣਗੇ ਕਮਲ ਖਾਨ

1/15/2019 10:43:04 AM

ਜਲੰਧਰ (ਬਿਊਰੋ) — 'ਤੈਨੂੰ ਵਾਸਤਾ ਏ ਯਾਰਾ ਦਿਲ ਤੋੜਕੇ ਨਾ ਜਾਈ' ਵਰਗੇ ਸੁੱਪਰ ਹਿੱਟ ਗੀਤ ਨਾਲ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ 'ਚ ਸਫਲ ਰਹੇ ਗਾਇਕ ਕਮਲ ਖਾਨ ਜਲਦ ਹੀ ਆਪਣੇ ਟਰੈਕ 'ਯਾਰੀਆਂ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਸਿੱਧ ਗਾਇਕ ਅਤੇ ਗੀਤਕਾਰ ਦੀਪ ਅਲਾਚੌਰੀਆ ਨੇ ਦੱਸਿਆ ਕੀ 'ਯਾਰੀਆਂ' ਗੀਤ ਦਾ ਸੰਗੀਤ ਜੱਸੀ ਬ੍ਰਦਰਜ਼ ਵਲੋਂ ਬਾਖੂਬੀ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਦੀਪ ਅਲਾਚੌਰੀਆ ਵਲੋਂ ਲਿਖੇ ਗਏ ਹਨ।

   ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਚੁੱਕੇ ਹਨ ਕਮਲ ਖਾਨ 

ਕਮਲ ਖਾਨ ਦੇ ਇਸ ਗੀਤ ਦੇ ਪ੍ਰੋਡਿਊਸਰ ਪਰਮਿੰਦਰ ਸਿੰਘ ਲਾਬਾਂ ਅਤੇ ਕੁਲਵਿੰਦਰ ਸਿੰਘ ਗਿੱਲ ਦੀ ਰਹਿਨੁਮਾਈ 'ਚ ਕੰਪਨੀ ਛੱਲਾ ਰਿਕਾਰਡ ਵਲੋਂ ਵਿਸਵ ਭਰ 'ਚ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦਾ ਵੀਡੀਓ ਸੁਮਿੱਤ ਸ਼ਰਮਾ ਨੇ ਕੀਤਾ ਹੈ।ਦੱਸ ਦਈਏ ਕਿ ਕਮਲ ਖਾਨ ਦੇ ਗੀਤਾਂ ਨੂੰ ਹਮੇਸ਼ਾ ਹੀ ਸਰੋਤਿਆਂ ਵਲੋਂ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਆਵਾਜ਼ 'ਚ ਇਕ ਜਾਦੂ ਹੈ, ਜੋ ਲੋਕਾਂ ਦੇ ਦਿਲਾਂ ਟੁੰਬਦਾ ਹੈ। ਖਿੜ੍ਹੇ ਮੱਥੇ ਕਮਲ ਖਾਨ ਦੇ ਹਰ ਗੀਤ ਨੂੰ ਸਰੋਤਿਆਂ ਨੇ ਪ੍ਰਵਾਨ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News