ਡਿਪੋਰਟ ਹੋਏ ਗਾਇਕ ਦੇ ਸਮਰਥਨ 'ਚ ਅੱਗੇ ਆਏ ਗਾਇਕ ਨਿੰਜਾ, ਵੀਡੀਓ 'ਚ ਆਖੀ ਇਹ ਗੱਲ

1/12/2018 11:56:17 AM

ਜਲੰਧਰ(ਬਿਊਰੋ)— ਕੈਂਬੀ ਰਾਜਪੁਰੀਆ 7 ਸਾਲ ਪਹਿਲਾ ਕੈਨੇਡਾ ਗਿਆ ਸੀ, ਦਿਨ ਰਾਤ ਮਿਹਨਤ ਅਤੇ ਸੰਘਰਸ਼ ਕਰਕੇ ਉਸਨੇ ਆਪਣੀ ਪੜਾਈ ਜਾਰੀ ਰੱਖੀ ਪਰ ਅੱਜ ਉਸਨੂੰ ਕੈਨੇਡਾ ਵਲੋ ਡਿਪੋਰਟ ਕਰ ਦਿੱਤਾ ਗਿਆ। ਹਾਲ ਹੀ 'ਚ ਪੰਜਾਬੀ ਗਾਇਕ ਨਿੰਜਾ ਨੇ ਉਸ ਦਾ ਸਮਰਥਨ ਕਰਦੇ ਹੋਏ ਸੋਸ਼ਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਉਸ ਨਾਲ ਜੋ ਘਟਨਾ ਹੋਈ ਉਹ ਕਾਫੀ ਦੁਖਦਾਇਕ ਹੈ। ਮੈਂ ਤੁਹਾਡੇ ਨਾਲ ਖੜ੍ਹਾ ਹਾਂ ਤੇ ਹਮੇਸ਼ਾ ਤੇਰੇ ਨਾਲ ਖੜ੍ਹਾ ਰਹਾਂਗਾ। ਸਾਡੇ ਸਾਰਿਆਂ ਦੇ ਸਮਰਥਨ ਦੀ ਕੈਂਬੀ ਨੂੰ ਬਹੁਤ ਲੋੜ ਹੈ। ਇਸ ਦੌਰਾਨ ਨਿੰਜਾ ਨੇ ਆਪਣੇ ਸੰਘਰਸ਼ ਦੀਆਂ ਗੱਲਾਂ ਵੀ ਸ਼ੇਅਰ ਕੀਤੀਆਂ। ਇਸ ਦੌਰਾਨ ਮੈਂ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਮੇਰੀ ਜ਼ਿੰਦਗੀ 'ਚ ਵੀ ਕਦੇ ਅਜਿਹਾ ਹੀ ਸਮਾਂ ਆਇਆ ਸੀ, ਜਿਸ ਕਰਕੇ ਮੈਂ ਕੈਂਬੀ ਦੇ ਇਸ ਦਰਦ ਨੂੰ ਸਮਝ ਸਕਦਾ ਹਾਂ। 

ਕੈਂਬੀ ਕੈਨੇਡਾ ਦੇ 'ਚ ਗਾਇਕੀ ਦੇ ਸ਼ੌਂਕ ਨੂੰ ਪੂਰਾ ਕਰਨ ਦਾ ਸੁਪਨਾ ਦੇਖਿਆ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ। ਆਪਣੇ ਫੇਸਬੁੱਕ ਪੇਜ ਤੇ ਉਸਨੇ ਆਪਣੀ ਸਾਰੀ ਕਹਾਣੀ ਰੋਂਦੇ ਹੋਏ ਬਿਆਨ ਕੀਤੀ ਹੈ। ਮਾ ਪਿਓ ਨੂੰ ਕੀਤਾ ਵਾਅਦਾ ਪੂਰਾ ਨਾ ਕਰਨ ਦਾ ਇਸ ਪੰਜਾਬੀ ਨੋਜਵਾਨ ਨੂੰ ਦੁੱਖ ਹੈ, ਜਿਸ ਨੂੰ ਉਹ ਪੰਜਾਬ ਚ ਰਹਿ ਕੇ ਪੂਰਾ ਕਰੇਗਾ ।

PunjabKesari
ਕੈਂਬੀ 10 ਜਨਵਰੀ 2011 ਨੂੰ ਕੈਨੇਡਾ ਗਿਆ ਸੀ ਤੇ 10 ਜਨਵਰੀ 2018 ਨੂੰ ਹੀ ਪੰਜਾਬ ਵਾਪਸ ਆ ਗਿਆ ਹੈ। ਕੈਂਬੀ ਡਬਲ-ਡਬਲ ਸ਼ਿਫਟਾਂ ਲਾ ਕੇ ਟਰੱਕ ਵਾਸ਼ ਕਰਦਾ ਸੀ ਤੇ ਛੋਟੀ-ਮੋਟੀਆਂ ਪਾਰਟੀਆਂ 'ਚ ਗਾਉਣਾ ਵੀ ਸ਼ੁਰੂ ਕੀਤਾ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਕਿਸੇ ਦੀ ਸਲਾਹ 'ਤੇ 'ਸੂਰਜ ਨੂੰ ਸਲਮਾ' ਗੀਤ ਨੂੰ 700 ਡਾਲਰ ਲਾ ਕੇ ਰਿਕਾਰਡ ਕਰਵਾਇਆ। ਫਿਰ ਮੈਂ ਇਕ ਹੋਰ ਗੀਤ 'ਚਾਈਂਲੇ ਟੂ ਨਾਸਾ' ਕੱਡਿਆ, ਜਿਸ ਨੇ ਮੇਰੀ ਜ਼ਿੰਦਗੀ ਬਣਾਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News