ਜਲਦ ਰਿਲੀਜ਼ ਹੋਵੇਗਾ ਕੈਂਬੀ ਰਾਜਪੁਰੀਆ ਤੇ ਅਫਸਾਨਾ ਖਾਨ ਦਾ ਗੀਤ ''ਇਕ ਸਾਹਿਬਾ''
5/22/2020 3:39:14 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਆਪਣਾ ਪਹਿਲਾ ਡਿਊਟ ਸੌਂਗ ਲੈ ਕੇ ਆ ਰਹੇ ਹਨ। 'ਇੱਕ ਸਾਹਿਬਾ' ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ ਕੈਂਬੀ ਰਾਜਪੁਰੀਆ ਤੇ ਅਫਸਾਨਾ ਖਾਨ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ। ਕੈਂਬੀ ਰਾਜਪੁਰੀਆ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦਿਅਆਂ ਦਿੱਤਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਕੈਂਬੀ ਰਾਜਪੁਰੀਆ ਵੱਲੋਂ ਲਿਖੇ ਗਏ ਹਨ। ਗੀਤ 'ਚ ਦੀਪ ਜੰਡੂ ਵੱਲੋਂ ਦਿੱਤੀਆਂ ਸੰਗੀਤਕ ਧੁਨਾਂ ਸੁਣਨ ਨੂੰ ਮਿਲਣਗੀਆਂ। ਇਹ ਗੀਤ 26 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਫੈਨਜ਼ ਵੱਲੋਂ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਜੇ ਗੱਲ ਕਰੀਏ ਕੈਂਬੀ ਰਾਜਪੁਰੀਆ ਦੇ ਵਰਕ ਫਰੰਟ ਦੀ ਤਾਂ ਉਹ ਸੂਰਜ ਨੂੰ ਸਲਾਮਾਂ, ਚੈਲੇਂਜ਼ ਟੂ ਨਾਸਾ, ਟਾਈਮ ਚੱਕਦਾ, ਬਦਨਾਮ ਕਰ ਗਈ, ਚੰਗੇ ਦਿਨ, ਕੈਨੇਡਾ ਵਾਲੀ ਵਰਗੇ ਕਈ ਸੁਪਰ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ