ਟੀ. ਵੀ. ਅਭਿਨੇਤਰੀ ਹੋਈ ਬੋਲਡ, ਲਿਪਸਟਿਕ ਨਾਲ ਸੈਮੀ ਨਿਊਡ ਤਸਵੀਰ ਸ਼ੇਅਰ ਕਰਕੇ ਕੀਤਾ ਹੈਰਾਨ

7/9/2017 7:09:21 PM

ਮੁੰਬਈ— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਕਈ ਅਜਿਹੀਆਂ ਫਿਲਮਾਂ ਬਣ ਰਹੀਆਂ ਹਨ, ਜਿਨ੍ਹਾਂ ਨੂੰ ਸੈਂਸਰ ਬੋਰਡ ਵਲੋਂ ਸਰਟੀਫਿਕੇਟ ਹਾਸਲ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੋਲਡ ਮੁੱਦਿਆਂ ਕਾਰਨ ਸੈਂਸਰ ਬੋਰਡ ਇਨ੍ਹਾਂ ਫਿਲਮਾਂ ਨੂੰ ਰਿਲੀਜ਼ਿੰਗ ਸਰਟੀਫਿਕੇਟ ਦੇਣ ਤੋਂ ਮਨ੍ਹਾ ਕਰ ਦਿੰਦਾ ਹੈ। ਸੈਂਸਰ ਬੋਰਡ ਦੇ ਇਸੇ ਰਵੱਈਏ ਦਾ ਸ਼ਿਕਾਰ ਫਿਲਮ 'ਲਿਪਸਟਿਕ ਇੰਡਰ ਮਾਈ ਬੁਰਕਾ' ਵੀ ਹੋ ਗਈ।
PunjabKesari
ਫਿਲਮ ਨੂੰ ਪਾਸ ਨਾ ਕੀਤੇ ਜਾਣ ਕਾਰਨ ਕਾਫੀ ਵਿਵਾਦ ਖੜ੍ਹਾ ਹੋਇਆ। ਆਖਿਰਕਾਰ ਕਈ ਤਰ੍ਹਾਂ ਦੇ ਵਿਵਾਦਾਂ ਨਾਲ ਜੂਝਣ ਤੋਂ ਬਾਅਦ ਫਿਲਮ ਹੁਣ 21 ਜੁਲਾਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਵਿਵਾਦ ਕਾਰਨ ਕਾਫੀ ਦਿਨਾਂ ਤੋਂ ਇਸ ਫਿਲਮ ਦੇ ਸਮਰਥਨ 'ਚ ਫਿਲਮ ਤੇ ਟੀ. ਵੀ. ਪ੍ਰੋਡਿਊਸਰ ਏਕਤਾ ਕਪੂਰ ਨੇ ਇਕ ਮੁਹਿੰਮ ਚਲਾਈ ਹੋਈ ਹੈ, ਜਿਸ ਦਾ ਨਾਂ ਹੈ #lipstickrebellion
PunjabKesari
ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਟੀ. ਵੀ. ਜਗਤ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਆਪਣੇ-ਆਪਣੇ ਖਾਸ ਅੰਦਾਜ਼ 'ਚ ਇਸ ਮੁਹਿੰਮ ਦਾ ਸਮਰਥਨ ਕਰ ਰਹੀਆਂ ਹਨ ਤੇ ਲਿਪਸਟਿਕ ਨਾਲ ਆਪਣੀ ਤਸਵੀਰ ਸ਼ੇਅਰ ਕਰ ਰਹੀਆਂ ਹਨ।
PunjabKesari
ਟੀ. ਵੀ. ਦੀ ਮਸ਼ਹੂਰ ਅਭਿਨੇਤਰੀ ਕਾਮਿਆ ਪੰਜਾਬੀ ਨੇ ਹਾਲ ਹੀ 'ਚ ਆਪਣੀ ਇਕ ਬੈਲਕੈੱਸ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਤੇ ਏਕਤਾ ਦੀ ਇਸ ਮੁਹਿੰਮ ਦਾ ਸਮਰਥਨ ਕੀਤਾ। ਤਸਵੀਰ 'ਚ ਕਾਮਿਆ ਨੇ ਮਿਡਲ ਫਿੰਗਰ ਨਾਲ ਲਿਪਸਟਿਕ ਫੜੀ ਹੈ ਪਰ ਕਾਮਿਆ ਨੇ ਆਪਣੀ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਪੇਜ ਤੋਂ ਹਟਾ ਲਿਆ ਹੈ। ਸ਼ਾਇਦ ਜ਼ਿਆਦਾ ਬੋਲਡ ਹੋਣ ਕਾਰਨ ਉਸ ਵਲੋਂ ਉਕਤ ਤਸਵੀਰ ਨੂੰ ਹਟਾ ਦਿੱਤਾ ਗਿਆ ਹੈ।
PunjabKesari
ਕਾਮਿਆ ਤੋਂ ਇਲਾਵਾ ਕਈ ਹੋਰ ਅਭਿਨੇਤਰੀਆਂ ਵੀ ਲਿਪਸਟਿਕ ਨਾਲ ਤਸਵੀਰਾਂ ਪੋਸਟ ਕਰ ਚੁੱਕੀਆਂ ਹਨ।
PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News