ਪ੍ਰੇਮੀ ਨਾਲ ਵਿਆਹ ਦੇ ਬੰਧਨ ''ਚ ਬੱਝੀ ਕਾਮਿਆ ਪੰਜਾਬੀ, ਤਸਵੀਰਾਂ ਵਾਇਰਲ
2/11/2020 11:30:31 AM
ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 7' ਦੀ ਸਾਬਕਾ ਕੰਟੈਸਟੈਂਟ ਤੇ ਮਸ਼ਹੂਰ ਟੀ. ਵੀ. ਅਦਾਕਾਰਾ ਕਾਮਿਆ ਪੰਜਾਬੀ ਤੇ ਸ਼ਲਭ ਡਾਂਗ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਬੀਤੇ ਦੋ ਦਿਨਾਂ ਤੋਂ ਕਾਮਿਆ ਦੀ ਮੰਗਣੀ, ਹਲਦੀ ਤੇ ਮਹਿੰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜਿਹੇ ਵਿਚ ਫੈਨਜ਼ ਨੂੰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਸੀ।

ਹਾਲ ਹੀ 'ਚ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਹਰ ਦੁਲਹਣ ਵਾਂਗ ਕਾਮਿਆ ਨੇ ਵੀ ਵਿਆਹ 'ਚ ਲਾਲ ਰੰਗ ਦਾ ਲਹਿੰਗਾ ਪਾਇਆ ਹੈ, ਜਿਸ ਨਾਲ ਉਨ੍ਹਾਂ ਗੋਲਡਨ ਕਲਰ ਦਾ ਬਲਾਊਜ਼ ਪਾਇਆ। ਉੱਥੇ ਹੀ ਸ਼ਲਭ ਨੇ ਗੋਲਡਨ ਰੰਗ ਦੀ ਸ਼ੇਰਵਾਨੀ ਪਹਿਨੀ ਹੈ, ਜਿਸ ਨਾਲ ਉਨ੍ਹਾਂ ਕ੍ਰੀਮ ਕਲਰ ਦੀ ਪੱਗ ਬੰਨ੍ਹੀ ਹੈ।

ਇਸ ਆਊਟਫਿੱਟ ਨਾਲ ਸ਼ਲਭ ਨੇ ਲਾਲ ਰੰਗ ਦੀ ਚੁੰਨੀ ਲਈ ਹੋਈ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਉਹ ਇਕ-ਦੂਸਰੇ ਨੂੰ ਵਰਮਾਲਾ ਪਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਹਲਦੀ, ਮਹਿੰਦੀ ਤੇ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਵਿਚ ਉਹ ਪੂਰੇ ਪਰਿਵਾਰ ਨਾਲ ਇੰਜੁਆਏ ਕਰਦੀ ਨਜ਼ਰ ਆਈ ਸੀ।

ਦੱਸਣਯੋਗ ਹੈ ਕਿ ਕਾਮਿਆ ਪੰਜਾਬੀ ਦਾ ਇਹ ਦੂਜਾ ਵਿਆਹ ਹੈ। ਕਾਮਿਆ ਨੇ ਸਾਲ 2003 'ਚ ਬਿਜ਼ਨੈੱਸਮੈਨ ਬੰਟੀ ਨੇਗੀ ਨਾਲ ਵਿਆਹ ਕਰਵਾਇਆ, ਜਿਨ੍ਹਾਂ ਤੋਂ ਉਸ ਦੀ ਇਕ 9 ਸਾਲ ਦੀ ਬੇਟੀ ਆਰਾ ਹੈ। ਪਤੀ ਨਾਲ ਤਾਲਮੇਲ ਨਾ ਬੈਠ ਸਕਣ ਕਾਰਨ ਕਾਮਿਆ ਨੇ ਉਨ੍ਹਾਂ ਤੋਂ ਸਾਲ 2013 'ਚ ਤਲਾਕ ਲੈ ਲਿਆ ਸੀ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਕੈਨੇਡਾ ਤੋਂ ਬਾਅਦ ਹੁਣ Dubai 'ਚ ਖੋਲ੍ਹਿਆ ਆਪਣਾ ਦੂਜਾ 'Kap’s Cafe'
