ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਕੰਗਨਾ ਦੇ ਹੱਕ 'ਚ ਆਈ ਬਬੀਤਾ ਫੋਗਾਟ, ਕਿਹਾ 'ਕਰਨ ਜੌਹਰ ਫ਼ਿਲਮ ਉਦਯੋਗ 'ਚ ਫ਼ੈਲਾਅ ਰਿਹੈ ਗੰਦਗੀ'

6/16/2020 11:32:40 AM

ਮੁੰਬਈ (ਬਿਊਰੋ) — ਭਾਰਤ ਦੀ ਸਟਾਰ ਮਹਿਲਾ ਪਲਵਾਨ ਤੇ ਭਾਰਤੀ ਜਨਤਾ ਪਾਰਟੀ ਬਬੀਤਾ ਫੋਗਾਟ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਇੱਕ ਦਿਨ ਬਾਅਦ ਫਿਲਮਕਾਰ ਕਰਨ ਜੌਹਰ 'ਤੇ ਕਾਫ਼ੀ ਭੜਾਸ ਕੱਢੀ। ਕੰਗਨਾ ਰਣੌਤ ਦੇ ਸਮਰਥਨ 'ਚ ਆਈ ਬਬੀਤਾ ਫੋਗਾਟ ਨੇ ਕਰਨ ਜੌਹਰ ਨੂੰ ਕਾਫ਼ੀ ਖਰੀਆਂ-ਖੋਟੀਆਂ ਸੁਣਾਈਆਂ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ 'ਫ਼ਿਲਮ ਉਦਯੋਗ ਕਰਨ ਜੌਹਰ ਦੀ ਕੀ ਵਸੀਅਤ (ਜਾਇਦਾਦ) ਹੈ? ਇਸ ਨੂੰ ਮੂੰਹ ਤੋੜ ਜਵਾਬ ਕਿਉਂ ਨਹੀਂ ਦਿੰਦੇ?

कंगना राणावत बहन की बात मुझे काफी हद तक सही लगती है।जो लोग छोटे शहरों से आते हैं उन लोगों के साथ वहां इस तरह का भेदभाव होता है जो नहीं होना चाहिए।फिल्म इंडस्ट्री किसी की बपौती नहीं है।भाई भतीजावाद बॉलीवुड की सबसे बड़ी बीमारी है मैंने खुद इसको काफी नजदीक से देखा है। https://t.co/bvToXzDwTV

— Babita Phogat (@BabitaPhogat) June 15, 2020

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਬਾਂਦਰਾ ਆਪਣੇ ਘਰ 'ਚ ਖ਼ੁਦਕੁਸ਼ੀ ਕੀਤੀ ਸੀ। 15 ਜੂਨ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ 'ਚ ਕੀਤਾ ਗਿਆ, ਜਿਸ 'ਚ ਪਰਿਵਾਰਕ ਮੈਂਬਰ ਤੇ ਕੁਝ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ।

अब समय आ गया है फिल्म इंडस्ट्री को चुनिंदा परिवारों की गिरफ्त से बाहर करवाया जाए। सभी देशवासियों को एकजुट होकर भाई भतीजावाद करने वालों की फिल्मों को देखना बंद किया जाए नहीं फिर पता नहीं कितने छोटे शहरों से गए लोगों को अपनी जान देकर इसकी कीमत चुकानी पड़ेगी।#nepotisminbollywood

— Babita Phogat (@BabitaPhogat) June 15, 2020

ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਤੋਂ ਬਾਅਦ ਕੰਗਨਾ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਬਬੀਤਾ ਫੋਗਾਟ ਵੀ ਕੰਗਨਾ ਦੇ ਸਮਰਥਨ 'ਚ ਆਈ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਕੰਗਨਾ ਰਣੌਤ ਭੈਣ ਦੀ ਗੱਲ ਮੈਨੂੰ ਕਾਫ਼ੀ ਹੱਦ ਤੱਕ ਸਹੀ ਲੱਗਦੀ ਹੈ, ਜਿਹੜੇ ਲੋਕ ਛੋਟੇ ਸ਼ਹਿਰਾਂ ਤੋਂ ਆਉਂਦੇ ਹਨ, ਉਨ੍ਹਾਂ ਲੋਕਾਂ ਨਾਲ ਫ਼ਿਲਮ ਉਦਯੋਗ 'ਚ ਇਸ ਤਰ੍ਹਾਂ ਭੇਦਭਾਵ ਹੁੰਦਾ ਹੈ, ਜੋ ਕਿ ਨਹੀਂ ਹੋਣਾ ਚਾਹੀਦਾ। ਫ਼ਿਲਮ ਉਦਯੋਗ ਕਿਸੇ ਦੀ ਜਾਇਦਾਦ ਨਹੀਂ ਹੈ। ਭੇਦਭਾਵ ਬਾਲੀਵੁੱਡ ਫ਼ਿਲਮ ਉਦਯੋਗ ਦੀ ਸਭ ਤੋਂ ਵੱਡੀ ਬੀਮਾਰੀ ਹੈ, ਮੈਂ ਆਪ ਇਸ ਬਹੁਤ ਨੇੜੇ ਤੋਂ ਦੇਖਿਆ ਹੈ।'

करण जौहर कौन है??क्या गंदगी फैला रखी है इसने फिल्म इंडस्ट्री में।इसकी बपौती है क्या फिल्म इंडस्ट्री इसको मुंहतोड़ जवाब क्यों नहीं देते?एक हमारी शेरनी बहन कंगना राणावत है जो इसको जवाब देती है।इस गैंग की सभी फिल्मों का बायकट करो। #bycottkarnjohrgangmovie

— Babita Phogat (@BabitaPhogat) June 15, 2020


ਕਰਨ ਜੌਹਰ ਨੇ ਕੀ ਗੰਦਗੀ ਫੈਲਾ ਰੱਖੀ ਹੈ
ਉਨ੍ਹਾਂ ਨੇ ਇਕ ਹੋਰ ਟਵੀਟ 'ਚ ਲਿਖਿਆ, 'ਹੁਣ ਸਮਾਂ ਆ ਗਿਆ ਹੈ ਕਿ ਫ਼ਿਲਮ ਉਦਯੋਗ ਨੂੰ ਚੁਨਿੰਦਾ ਪਰਿਵਾਰਾਂ ਦੀ ਗਿਰਫਤ (ਪਕੜ) 'ਚੋਂ ਬਾਹਰ ਕਰਵਾਇਆ ਜਾਵੇ। ਸਾਰੇ ਦੇਸ਼ਵਾਸੀਆਂ ਨੂੰ ਇੱਕਜੁੱਟ ਹੋਣ ਕੇ ਭੇਦਭਾਵ ਕਰਨ ਵਾਲਿਆਂ ਦੀਆਂ ਫਿਲਮਾਂ ਨੂੰ ਦੇਖਣਾ ਬੰਦ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਪਤਾ ਨਹੀਂ ਹੋਰ ਕਿੰਨੇ ਛੋਟੇ ਸ਼ਹਿਰਾਂ ਤੋਂ ਗਏ ਲੋਕਾਂ ਨੂੰ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਸ ਗੈਂਗ ਦੀਆਂ ਸਾਰੀਆਂ ਫਿਲਮਾਂ ਦਾ ਬਾਇਕਾਟ ਕਰੋ।''

अभी तो हमने बिहार के एक छोटे से कस्बे से आया हुआ सुशांत सिंह जैसै अद्भुत और उम्दा कलाकार को खोया है।यदि अभी हमने इनको सबक नहीं सिखाया तो पता नहीं कितने और कलाकारों को हमें खोना पड़ेगा।हम लोग जाग जाएं तो इनको सबक सिखाया जा सकता है और बदलाव लाया जा सकता है।#bycottkarnjohrgangmovie

— Babita Phogat (@BabitaPhogat) June 15, 2020
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News