ਮੋਦੀ ਦੇ ਜਿੱਤਣ ਦੀ ਖੁਸ਼ੀ 'ਚ ਕੰਗਨਾ ਨੇ ਬਣਾਏ ਪਕੌੜੇ, ਤਸਵੀਰਾਂ ਵਾਇਰਲ

5/26/2019 11:02:20 AM

ਮੁੰਬਈ(ਬਿਊਰੋ)— 'ਲੋਕ ਸਭਾ ਚੋਣਾਂ 2019' ਦੇ ਨਤੀਜੇ ਆ ਚੁੱਕੇ ਹਨ, ਜਿਸ 'ਚ ਬੀ. ਜੇ. ਪੀ. ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਦੇਸ਼ਾਂ-ਵਿਦੇਸ਼ਾਂ ਤੋਂ ਮੋਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਅਜਿਹੇ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇੰਸਟਾਗ੍ਰਾਮ 'ਤੇ ਲਿਖਿਆ ਹੈ ਕਿ ਪੀ. ਐੱਮ. ਮੋਦੀ ਦੀ ਜਿੱਤ ਨਾਲ ਉਹ ਚੰਨ 'ਤੇ ਹਨ।


ਕੰਗਨਾ ਨੇ ਮੋਦੀ ਦੀ ਜਿੱਤ ਤੋਂ ਉਨ੍ਹਾਂ ਲਈ ਇਕ ਪਾਰਟੀ ਰੱਖੀ, ਜਿਸ ਦੀਆਂ ਕੁਝ ਤਸਵੀਰਾਂ ਕੰਗਨਾ ਨੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਕੰਗਨਾ ਦੀ ਟੀਮ ਨੇ ਮੋਦੀ ਲਈ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਪੋਸਟ ਵੀ ਲਿਖੀ ਹੈ।
PunjabKesari
ਕੰਗਨਾ ਨੇ ਆਪਣੇ ਕੁਝ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਲਈ ਇਸ ਪਾਰਟੀ ਦਾ ਖਾਣਾ ਖੁਦ ਤਿਆਰ ਕੀਤਾ। ਜਿਸ ਬਾਰੇ ਕੰਗਨਾ ਦੀ ਭੈਣ ਰੰਗੋਲੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖੀਆ ਕਿ ਅਜਿਹੇ ਘੱਟ ਹੀ ਮੌਕੇ ਹਨ ਜਦੋਂ ਕੰਗਨਾ ਖਾਣਾ ਬਣਾਉਂਦੀ ਹੈ, ਜਦੋਂ ਉਹ ਕਾਫੀ ਖੁਸ਼ ਹੁੰਦੀ ਹੈ ਉਹ ਉਦੋਂ ਹੀ ਖਾਣਾ ਬਣਾਉਂਦੀ ਹੈ। ਨਰਿੰਦਰ ਮੋਦੀ ਜੀ ਦੀ ਜਿੱਤ ਦੀ ਖੁਸ਼ੀ 'ਚ ਅੱਜ ਉਸ ਨੇ ਸਾਨੂੰ ਚਾਹ ਅਤੇ ਪਕੌੜਿਆਂ ਦੀ ਟਰੀਟ ਦਿੱਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News