ਗੀਤ ਦੇ ਲਾਂਚ ਦੌਰਾਨ ਪੱਤਰਕਾਰ 'ਤੇ ਭੜਕੀ ਕੰਗਨਾ, ਵੀਡੀਓ ਵਾਇਰਲ

7/9/2019 10:10:09 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੋਲਡ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫਿਲਮ 'ਜਜਮੈਂਟਲ ਹੈ ਕਿਆ' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ। ਹਾਲ ਹੀ 'ਚ ਇਸ ਦੇ ਪਹਿਲੇ ਗੀਤ 'ਦਿ ਵੱਖਰਾ ਸਾਂਗ' ਦਾ ਲਾਂਚ ਰੱਖਿਆ ਗਿਆ ਸੀ ਪਰ ਇਸ ਇਵੈਂਟ ਦੌਰਾਨ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਗਏ। ਇਸ ਇਵੈਂਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਵੈਂਟ ਦੌਰਾਨ ਕੰਗਨਾ ਇਕ ਪੱਤਰਕਾਰ 'ਤੇ ਭੜਕ ਗਈ ਅਤੇ ਦੋਵਾਂ ਵਿਚਕਾਰ ਲੜਾਈ ਬਹੁਤ ਵੱਧ ਗਈ। ਦਰਅਸਲ ਬੀਤੇ ਐਤਵਾਰ ਨੂੰ 'ਜਜਮੈਂਟਲ ਹੈ ਕਿਆ' ਦਾ ਸਾਂਗ ਲਾਂਚ ਇਵੈਂਟ ਹੋਇਆ, ਜਿੱਥੇ ਕੰਗਨਾ, ਰਾਜਕੁਮਾਰ ਰਾਓ ਅਤੇ ਏਕਤਾ ਕਪੂਰ ਇਕੱਠੇ ਪਹੁੰਚੇ ਸਨ। ਇੱਥੇ ਸਵਾਲ-ਜਵਾਬਾਂ ਦਾ ਸਿਲਸਿਲਾ ਚੱਲ ਰਿਹਾ ਸੀ। ਇਸ ਦੌਰਾਨ ਕੰਗਨਾ ਇਕ ਪੱਤਰਕਾਰ 'ਤੇ ਆਪਣੀ ਫਿਲਮ 'ਮਣੀਕਰਣਿਕਾ' 'ਤੇ ਕੀਤੇ ਗਏ ਨੈਗੇਟਿਵ ਕੁਮੈਂਟ ਨੂੰ ਲੈ ਕੇ ਭੜਕ ਗਈ ਅਤੇ ਨਾਲ ਹੀ ਕੰਗਨਾ ਨੇ ਰਿਪੋਰਟਰ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।


ਇਸ ਤੋਂ ਬਾਅਦ ਗੱਲ ਕਾਫੀ ਵੱਧ ਗਈ। ਕੰਗਨਾ ਨੇ 'ਮਣੀਕਰਣਿਕਾ' ਬਾਰੇ 'ਚ ਪੱਤਰਕਾਰ ਕੋਲੋਂ ਪੁੱਛਿਆ ਕਿ ਕੀ ਮੈਂ ਫਿਲਮ ਬਣਾ ਕੇ ਗਲਤੀ ਕੀਤੀ ਹੈ? ਕੰਗਨਾ ਇੱਥੇ ਨਾ ਰੁੱਕੀ, ਉਨ੍ਹਾਂ ਨੇ ਰਿਪੋਰਟਰ 'ਤੇ ਕਈ ਦੋਸ਼ ਲਗਾਏ। ਇਹ ਸਭ ਸੁਣ ਕੇ ਪੱਤਰਕਾਰ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 'ਮਣੀਕਰਣਿਕਾ' ਨੂੰ ਲੈ ਕੇ ਕੋਈ ਟਵੀਟ ਨਹੀਂ ਕੀਤਾ। ਪੱਤਰਕਾਰ ਨੇ ਕੰਗਨਾ ਦੇ ਦੋਸ਼ਾਂ ਨੂੰ ਵੀ ਨਕਾਰਿਆ, ਪਰ ਅਦਾਕਾਰਾ ਨੇ ਪੱਤਰਕਾਰ ਦੀ ਇਕ ਨਾ ਸੁਣੀ। ਲੜਾਈ ਵਧਦੀ ਦੇਖ ਇਵੈਂਟ ਦੇ ਹੋਸਟ ਨੇ ਰਿਪੋਰਟਰ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਹੋਰ ਪੱਤਰਕਾਰ ਉਸ ਦੇ ਬਚਾਅ 'ਚ ਆਇਆ ਅਤੇ ਹੋਸਟ ਨੂੰ ਵਿਚਕਾਰ ਨਾ ਬੋਲਣ ਦੀ ਸਲਾਹ ਦਿੱਤੀ। ਇਸ ਪੂਰੀ ਲੜਾਈ ਦੌਰਾਨ ਏਕਤਾ ਕਪੂਰ ਨੇ ਦੋਵਾਂ ਪੱਖਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੀ।


ਦੱਸ ਦੇਈਏ ਕਿ ਕੰਗਨਾ ਦੀ ਫਿਲਮ 'ਜਜਮੈਂਟਲ ਹੈ ਕਿਆ' ਦਾ ਪਹਿਲਾ ਗੀਤ 'ਦਿ ਵੱਖਰਾ ਸਾਂਗ' ਰਿਲੀਜ਼ ਹੋ ਚੁੱਕਿਆ ਹੈ। ਇਹ ਇਕ ਰੀਮਿਕਸ ਹੈ। ਇਸ 'ਚ ਕੰਗਨਾ ਅਤੇ ਰਾਜਕੁਮਾਰ ਰਾਓ ਦੀ ਕੈਮਿਸਟਰੀ ਦਿਖਾਈ ਦੇ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News