ਕੰਗਨਾ ਨੂੰ ਦੇਖ ਸੁੱਧ-ਬੁੱਧ ਭੁੱਲੇ ਸਿਧਾਰਥ, ਇੰਝ ਬਚੇ ਮੂਧੇ ਮੂੰਹ ਡਿੱਗਣ ਤੋਂ (ਵੀਡੀਓ)

1/6/2020 12:31:43 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਘਰ ਵਾਲਿਆਂ ਲਈ ਇਸ ਵਾਰ 'ਵੀਕੈਂਡ ਕਾ ਵਾਰ' ਕਾਫੀ ਖੱਟਾ-ਮਿੱਠਾ ਰਿਹਾ। ਜਿੱਥੇ ਸਾਰਿਆਂ ਦੇ ਵਿਵਹਾਰ ਬਾਰੇ ਸਲਮਾਨ ਖਾਨ ਨੇ ਘਰ ਵਾਲਿਆਂ ਨੂੰ ਝਾੜ ਪਾਈ। ਉੱਥੇ ਹੀ ਕੰਟੈਸਟੈਂਟਸ ਨਾਲ 'ਪੰਗਾ' ਲੈਣ ਆਏ ਕੰਗਨਾ ਰਣੌਤ ਤੇ ਜੱਸੀ ਗਿੱਲ ਨੇ ਸਭ ਨਾਲ ਮਿਲ ਕੇ ਖੂਬ ਮਸਤੀ ਕੀਤੀ।

ਕੰਗਨਾ ਤੇ ਜੱਸੀ ਨੇ ਸ਼ਹਿਨਾਜ਼ ਕੌਰ ਗਿੱਲ, ਰਸ਼ਮੀ ਦੇਸਾਈ, ਪਾਰਸ ਛਾਬੜਾ ਤੇ ਸਿਧਾਰਥ ਸ਼ੁਕਲਾ ਨੂੰ ਇਕ-ਇਕ ਟਾਸਕ ਵੀ ਦਿੱਤਾ, ਜਿਸ ਨੂੰ ਚਾਰੇ ਮੁਕਾਬਲੇਬਾਜ਼ਾਂ ਨੇ ਬਾਖੂਬੀ ਪੂਰਾ ਕੀਤਾ ਪਰ ਟਾਸਕ ਪੂਰਾ ਕਰਨ ਲਈ ਸਿਧਾਰਥ ਸ਼ੁਕਲਾ ਉਪਸ ਮੂਮੈਂਟ ਦਾ ਸ਼ਿਕਾਰ ਹੋ ਗਏ।

 

ਦਰਅਸਲ, ਕੰਗਨਾ ਰਣੌਤ ਨੇ ਪਾਰਸ ਛਾਬੜਾ ਤੇ ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਨੂੰ ਇੰਪ੍ਰੈਸ ਕਰਨ ਦਾ ਟਾਸਕ ਦਿੱਤਾ ਸੀ। ਪਹਿਲਾਂ ਪਾਰਸ ਨੇ ਕੰਗਨਾ ਰਣੌਤ ਨੂੰ ਇੰਪ੍ਰੈਸ ਕੀਤਾ। ਇਸ ਲਈ ਉਨ੍ਹਾਂ ਅਦਾਕਾਰਾ ਨਾਲ ਡਾਂਸ ਵੀ ਕੀਤਾ, ਉਨ੍ਹਾਂ ਦੀ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਨਾਰੀਅਲ ਪਾਣੀ ਵੀ ਪਿਲਾਇਆ। ਇਸ ਤੋਂ ਬਾਅਦ ਸਿਧਾਰਥ ਸ਼ੁਕਲਾ ਦੀ ਵਾਰੀ ਆਈ।

ਸਿਧਾਰਥ ਨੇ ਵੀ ਕੰਗਨਾ ਨੂੰ ਇੰਪ੍ਰੈਸ ਕਰਨ ਲਈ ਉਨ੍ਹਾਂ ਨੂੰ ਖਾਣ ਲਈ ਕੁਝ ਆਫਰ ਕੀਤਾ, ਜਿਸ ਲਈ ਉਨ੍ਹਾਂ ਕੰਗਨਾ ਸਾਹਮਣੇ ਰੱਖੀ ਟੇਬਲ 'ਤੇ ਹੱਥ ਇੰਨੀ ਜ਼ੋਰ ਨਾਲ ਰੱਖਿਆ ਕਿ ਟੇਬਲ ਟੇਢਾ ਹੋ ਗਿਆ ਤੇ ਸਾਰਾ ਸਾਮਾਨ ਹੇਠਾਂ ਡਿੱਗ ਗਿਆ, ਜਿਸ ਨੂੰ ਕੰਗਨਾ ਨੇ ਸੰਭਾਲਿਆ।

ਸਿਧਾਰਥ ਨੂੰ ਉਪਸ ਮੂਮੈਂਟ ਦਾ ਸ਼ਿਕਾਰ ਹੁੰਦਾ ਦੇ ਕੇ ਮਾਹਿਰਾ ਸ਼ਰਮਾ ਤੇ ਸ਼ੇਫਾਲੀ ਜ਼ਰੀਵਾਲਾ ਜ਼ੋਰ-ਜ਼ੋਰ ਦੀ ਹੱਸਣ ਲੱਗੀਆਂ। ਇਸ ਤੋਂ ਬਾਅਦ ਸਿਧਾਰਥ ਤੇ ਕੰਗਨਾ ਨੇ ਖੂਬ ਡਾਂਸ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News