CAA ਪ੍ਰੋਟੈਸਟ 'ਤੇ ਬੋਲੀ ਕੰਗਨਾ ਰਣੌਤ, ਕਿਹਾ 'ਕਿਸ ਨੇ ਬੱਸਾਂ ਸਾੜ੍ਹਨ ਤੇ ਦੰਗੇ ਕਰਨ ਦਾ ਦਿੱਤਾ ਹੱਕ'

12/24/2019 11:35:01 AM

ਨਵੀਂ ਦਿੱਲੀ (ਬਿਊਰੋ) — ਦੇਸ਼ ਭਰ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਦੇ ਖਿਲਾਫ ਆਵਾਜ਼ ਉਠਾ ਰਹੇ ਹਨ। ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਸ ਵਿਵਾਦ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਨਾਗਰਿਕਤਾ ਸੋਧ ਬਿੱਲ 'ਤੇ ਇਹ ਬੋਲੀ ਕੰਗਨਾ ਰਣੌਤ
ਕੰਗਨਾ ਰਣੌਤ ਨੇ ਕਿਹਾ, ''ਜਦੋਂ ਤੁਸੀਂ ਪ੍ਰੋਟੈਸਟ ਕਰਦੇ ਹੋ ਤਾਂ ਪਹਿਲੀ ਚੀਜ਼ ਜੋ ਸਭ ਤੋਂ ਜ਼ਰੂਰੀ ਹੈ ਉਹ ਇਹ ਕਿ ਤੁਸੀਂ ਹਿੰਸਕ ਨਾ ਬਣੋ। ਸਾਡੀ ਪਾਪੂਲੇਸ਼ਨ ਦਾ 3-4 ਪ੍ਰਤੀਸ਼ਤ ਹੀ ਲੋਕ ਟੈਕਸ ਭਰਦੇ ਹਨ, ਬਾਕੀ ਲੋਕ ਉਨ੍ਹਾਂ 'ਤੇ ਹੀ ਨਿਰਭਰ ਹਨ। ਤੁਹਾਨੂੰ ਬੱਸਾਂ-ਟਰੇਨਾਂ ਸਾੜ੍ਹਨ ਤੇ ਹੰਗਾਮਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ?

 

ਫਿਲਮੀ ਸਿਤਾਰਿਆਂ ਨੂੰ ਲੈ ਕੇ ਆਖੀ ਸੀ ਇਹ ਗੱਲ
ਇਸ ਤੋਂ ਪਹਿਲਾਂ ਕੰਗਨਾ ਨੇ ਬਾਲੀਵੁੱਡ ਸਿਤਾਰਿਆਂ ਦੇ ਇਸ ਮਾਮਲੇ 'ਚ ਚੁੱਪ ਰਹਿਣ ਦੀ ਗੱਲ ਕੀਤੀ ਸੀ। ਇਸ ਇੰਟਰਵਿਊ ਦੌਰਾਨ ਕੰਗਨਾ ਨੇ ਕਿਹਾ ਸੀ, ''ਸਾਰੇ ਸਿਤਾਰਿਆਂ ਨੂੰ ਖੁਦ 'ਤੇ ਸ਼ਰਮ ਆਉਣੀ ਚਾਹੀਦੀ ਹੈ। ਮੈਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਡਰਪੋਕ ਹਨ ਤੇ ਸਿਰਫ ਆਪਣੇ ਬਾਰੇ ਹੀ ਸੋਚਦੇ ਨੇ। ਇਹ ਲੋਕ ਸਿਰਫ ਪੂਰਾ ਦਿਨ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦੇ ਹਨ ਤੇ ਫਿਰ ਪੁੱਛਦੇ ਨੇ ਕਿ ਜਦੋਂ ਸਾਡੇ ਕੋਲ ਸਾਰੀਆਂ ਸੁਵਿਧਾਵਾਂ ਹਨ ਤਾਂ ਅਸੀਂ ਕਿਉਂ ਦੇਸ਼ ਬਾਰੇ ਸੋਚੀਏ। ਇੰਨ੍ਹਾਂ 'ਚੋਂ ਬਹੁਤ ਸਾਰੇ ਸਿਤਾਰੇ ਆਪਣੇ ਕੰਫਰਟ ਜੋਨ 'ਚ ਰਹਿਣਾ ਪਸੰਦ ਕਰਦੇ ਹਨ।

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਪੰਗਾ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਕੰਗਨਾ ਕਬੱਡੀ ਖਿਡਾਰੀ ਬਣੀ ਹੈ। ਇਹ ਫਿਲਮ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News