ਚੰਬਲ ਦੇ ਡਾਕੂਆਂ ਦਾ ਕੰਗਨਾ ਨੇ ਕੀਤਾ ਸਾਹਮਣਾ, ਪੂਰੀ ਕੀਤੀ ਸੀ ਇਹ ਮੰਗ

1/16/2020 9:12:45 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਚੰਬਲ 'ਚ ਆਪਣੀ ਅਪਰਾਧ ਨਾਟਕ ਆਧਾਰਿਤ ਫਿਲਮ 'ਰਿਵਾਲਵਰ ਰਾਣੀ' ਦੀ ਸ਼ੂਟਿੰਗ ਦੌਰਾਨ ਵਾਪਰੀ ਘਟਨਾ ਬਾਰੇ ਖੁਲਾਸਾ ਕੀਤਾ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਇਸ ਫਿਲਮ ਦੇ ਨਿਰਦੇਸ਼ਕ ਸਾਈ ਕਬੀਰ ਨੇ ਦੱਸਿਆ ਕਿ ਉਹ ਬਹਾਦਰ ਸੀ ਕਿ ਇਕੱਲੇ ਡਾਕੂਆਂ ਦਾ ਸਾਹਮਣਾ ਕਰ ਗਈ। 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਆਉਂਦੇ ਹੀ ਅਦਾਕਾਰਾ ਨੇ ਸਾਲ 2014 ਦੀ ਫਿਲਮ ਦੀ ਇਕ ਘਟਨਾ ਬਾਰੇ ਦੱਸਦਿਆ ਕਿਹਾ, ''ਅਸੀਂ ਚੰਬਲ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਨਿਰਦੇਸ਼ਕ ਨੇ ਕਿਹਾ ਕਿ ਇਹ ਖੇਤਰ ਖਤਰਨਾਕ ਹੈ ਤੇ ਫਿਲਮ ਸ਼ੂਟਿੰਗ ਲਈ ਸਹੀ ਥਾਂ ਨਹੀਂ ਹੈ ਪਰ ਅਸੀਂ ਬਿਨਾਂ ਸੋਚੇ ਸਮਝੇ ਫਿਲਮ 'ਚ ਹਕੀਕਤ ਲਿਆਉਣ ਲਈ ਉੱਥੇ ਸ਼ੂਟਿੰਗ ਕੀਤੀ।''
ਜਦੋਂ ਅਦਾਕਾਰਾ ਨੇ ਉਸ ਨੂੰ ਪੁੱਛਿਆ ਕਿ ਉਸ ਥਾਂ 'ਚ ਕੀ ਬੁਰਾਈ ਹੈ, ਨਿਰਮਾਤਾਵਾਂ ਨੇ ਉਸ ਨੂੰ ਦੱਸਿਆ ਕਿ ਚੰਬਲ 'ਚ ਡਾਕੂ ਰਹਿੰਦੇ ਹਨ। ਕੰਗਨਾ ਨੇ ਕਿਹਾ, “ਮੈਂ ਉਸ ਨੂੰ ਪੁੱਛਿਆ ਕਿ ਉਹ ਸਾਨੂੰ ਸ਼ੂਟਿੰਗ ਲਈ ਦੁਬਾਰਾ ਇੱਥੇ ਕਿਉਂ ਲੈ ਕੇ ਆਇਆ। ਫਿਰ ਉਸ ਨੇ ਬੱਸ ਇਕ ਗੱਲ ਕਹੀ ਕਿ ਤਾਂ ਜੋ ਮੈਂ ਉਸ ਦਾ ਸਾਹਮਣਾ ਕਰ ਸਕਾਂ, ਮੈਂ ਬਹੁਤ ਹੌਂਸਲਾ ਰੱਖਦੀ ਹਾਂ।'' ਉਸੇ ਸਮੇਂ, ਜਦੋਂ ਕਪਿਲ ਨੇ ਉਸ ਨੂੰ ਪੁੱਛਿਆ ਕੀ ਤੁਹਾਨੂੰ ਡਾਕੂ ਨਾਲ ਸਾਹਮਣਾ ਕਰਨਾ ਪਿਆ? ਇਸ ਬਾਰੇ ਕੰਗਨਾ ਨੇ ਕਿਹਾ, “ਹਾਂ, ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਸਾਨੂੰ ਇਕ ਡਕੈਤਾਂ ਦਾ ਝੁੰਡ ਮਿਲਿਆ। ਉਨ੍ਹਾਂ ਨੇ ਮੇਰੇ ਨਾਲ ਸੈਲਫੀ ਲੈਣ ਦੀ ਮੰਗ ਕੀਤੀ। ਕਬੀਰ ਜੋ ਮੇਰੇ ਚੰਗੇ ਦੋਸਤ ਹਨ, ਨੇ ਮੇਰੀ ਰੱਖਿਆ ਕੀਤੀ।“

ਕੰਗਨਾ ਤੇ ਜੱਸੀ ਗਿੱਲ ਦੀ ਆਉਣ ਵਾਲੀ ਫਿਲਮ ‘ਪੰਗਾ’ ਜਿਸ ਦਾ ਦਰਸ਼ਕਾਂ ਵੱਲੋਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।‘ਪੰਗਾ’ ਵਿਚ ਕੰਗਨਾ ਰਣੌਤ ਇਕ ਕਬੱਡੀ ਖਿਡਾਰੀ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ। ਕੰਗਨਾ ਰਣੌਤ ਤੇ ਜੱਸੀ ਗਿੱਲ ਤੋਂ ਇਲਾਵਾ ਰਿਚਾ ਚੱਡਾ, ਨੀਨਾ ਗੁਪਤਾ ਸਮੇਤ ਕਈ ਹੋਰ ਕਲਾਕਾਰ ਇਸ ਫਿਲਮ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦੇ ਹੋਏ ਨਜ਼ਰ ਆਉਣਗੇ। ਇਹ ਫਿਲਮ 24 ਜਨਵਰੀ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News