ਕਨਿਕਾ ਕਪੂਰ ਦੀ 5ਵੀਂ ਰਿਪੋਰਟ ਵੀ ਆਈ 'ਕੋਰੋਨਾ' ਪਾਜ਼ੀਟਿਵ, 11 ਦਿਨਾਂ ਤੋਂ ਹੈ ਹਸਪਤਾਲ 'ਚ ਭਰਤੀ

4/1/2020 9:40:57 AM

ਜਲੰਧਰ (ਵੈੱਬ ਡੈਸਕ) -  ਬਾਲੀਵੁੱਡ ਗਾਇਕਾ ਕਨਿਕਾ ਕਪੂਰ ਲਖਨਊ ਦੇ ਪੀ.ਜੀ.ਆਈ ਹਸਪਤਾਲ ਵਿਚ 20 ਮਾਰਚ ਤੋਂ ਭਾਰਤੀ ਹੈ ਪਰ ਹੁਣ ਤਕ ਉਸਨੂੰ 'ਕੋਰੋਨਾ' ਵਰਗੀ ਗੰਭੀਰ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲਿਆ ਹੈ। ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਕਨਿਕਾ ਦੇ ਕੋਰੋਨਾ ਦੀ ਪੰਜਵੀਂ ਰਿਪੋਰਟ ਵੀ ਪਾਜ਼ੀਟਿਵ ਆਈ ਹੈ ਪਰ ਫੈਨਜ਼ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੀ.ਜੀ.ਆਈ ਦੇ ਡਾਇਰੈਕਟਰ ਆਰ.ਕੇ. ਧੀਮਾਨ ਦਾ ਕਹਿਣਾ ਹੈ ਕਿ ਕਨਿਕਾ ਦੀ ਸਿਹਤ ਵਿਚ ਕਾਫੀ ਸੁਧਾਰ ਹੈ। ਉਸ ਵਿਚ ਬਿਮਾਰੀ ਦੇ ਗੰਭੀਰ ਲੱਛਣ ਨਹੀਂ ਦਿਸ ਰਹੇ। ਕਨਿਕਾ ਨੌਰਮਲ ਹੈ ਹਾਲਾਂਕਿ ਉਸਦਾ ਟੈਸਟ ਹਾਲੇ ਤੱਕ ਪਾਜ਼ੀਟਿਵ ਹੈ।  

 
 
 
 
 
 
 
 
 
 
 
 
 
 

Going off to bed. Sending you all loving vibes. Stay safe you guys ❤ Thank you for your concern but I am not in the ICU. I am fine. I hope my next test is negative. Waiting to go home to my kids and family 🤗❤ miss them!

A post shared by Kanika Kapoor (@kanik4kapoor) on Mar 29, 2020 at 12:13pm PDT

ਦੱਸਣਯੋਗ ਹੈ ਕਿ ਕਨਿਕਾ ਕਪੂਰ ਕਈ ਦਿਨਾਂ ਤੋਂ ਹਸਪਤਾਲ ਵਿਚ ਭਾਰਤੀ ਹੈ ਅਤੇ ਹੁਣ ਉਸ ਨੂੰ ਆਪਣੇ ਬੱਚਿਆਂ ਤੇ ਪਰਿਵਾਰ ਦੀ ਯਾਦ ਸਤਾ ਰਹੀ ਹੈ। ਕੁਝ ਸਮੇਂ ਪਹਿਲਾਂ ਹੀ ਕਨਿਕਾ ਨੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਉਸਨੇ ਲਿਖਿਆ ਸੀ ਕਿ, ''ਸੌਣ ਜਾ ਰਹੀ ਹਾਂ। ਤੁਹਾਨੂੰ ਸਭ ਨੂੰ ਆਪਣਾ ਪਿਆਰ ਭੇਜ ਰਹੀ ਹਾਂ। ਸੇਫ ਰਿਹਾ। ਤੁਹਾਡਾ ਸਭ ਦਾ ਮੇਰੀ ਚਿੰਤਾ ਕਰਨ ਲਈ ਧੰਨਵਾਦ ਪਰ ਮੈਂ ਆਈ.ਸੀ.ਯੂ. ਵਿਚ ਨਹੀਂ ਹਾਂ। ਆਪਣੇ ਬੱਚਿਆਂ ਅਤੇ ਪਰਿਵਾਰ ਕੋਲ ਆਉਣ ਦਾ ਇੰਤਜ਼ਾਰ ਹੈ। ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰ ਰਹੀ ਹਾਂ।'' 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News