ਮੁੜ ਮੁਸ਼ਕਿਲਾਂ ''ਚ ਬਾਲੀਵੁੱਡ ਗਾਇਕਾ ਕਨਿਕਾ ਕਪੂਰ
4/28/2020 9:53:53 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀਆਂ ਮੁਸ਼ਕਿਲਾਂ ਹੁਣ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਲਖਨਊ ਪੁਲਸ ਨੇ ਹੁਣ ਕਨਿਕਾ ਨੂੰ ਨੋਟਿਸ ਭੇਜਿਆ ਹੈ ਅਤੇ ਉਸਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਕਿਹਾ ਹੈ। ਕਨਿਕਾ ਕਪੂਰ 'ਤੇ ਆਈ.ਪੀ.ਸੀ. ਦੀ ਧਾਰਾ 269 (ਜਾਨਲੇਵਾ ਬਿਮਾਰੀ ਦੇ ਲਾਗ ਨੂੰ ਫੈਲਾਉਣ 'ਤੇ ਅਣਗਹਿਲੀ) ਅਤੇ ਆਈ.ਪੀ.ਸੀ. ਦੀ ਧਾਰਾ 270 (ਜਾਨਲੇਵਾ ਖ਼ਤਰਨਾਕ ਬਿਮਾਰੀ ਦੇ ਸੰਕਰਮ ਦੇ ਫੈਲਣ ਦੀ ਸੰਭਾਵਨਾ) ਦੇ ਤਹਿਤ ਦੋਸ਼ ਲਾਇਆ ਗਿਆ ਹੈ। ਕ੍ਰਿਸ਼ਨ ਨਗਰ ਦੇ ਏ.ਸੀ.ਪੀ. ਦੀਪਕ ਕੁਮਾਰ ਸਿੰਘ ਨੇ ਕਿਹਾ ਹੈ ਕਿ ਗਾਇਕਾ ਨੂੰ ਥਾਣੇ ਆ ਕੇ ਆਪਣਾ ਲਿਖਤੀ ਬਿਆਨ ਦੇਣਾ ਪਵੇਗਾ। ਇਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਕਨਿਕਾ ਕਪੂਰ 'ਕੋਰੋਨਾ' ਤੋਂ ਠੀਕ ਹੋਣ ਤੋਂ ਬਾਅਦ ਲਖਨਊ ਸਥਿਤ ਆਪਣੇ ਘਰ ਵਿਚ ਹੈ। ਕਨਿਕਾ 'ਤੇ 'ਕੋਰੋਨਾ ਵਾਇਰਸ' ਛੁਪਾਉਣ ਦੇ ਵੀ ਦੋਸ਼ ਲੱਗੇ ਪਰ ਇਨ੍ਹਾਂ ਸਭ ਤੋਂ ਉਭਰਦੇ ਹੋਏ ਉਨ੍ਹਾਂ ਨੇ 'ਕੋਰੋਨਾ' ਦੀ ਜੰਗ ਜਿੱਤੀ ਹੈ। ਠੀਕ ਹੋਣ ਤੋਂ ਬਾਅਦ ਕਨਿਕਾ ਨੇ ਆਪਣੀ ਪਹਿਲੀ ਬੀਤੇ ਦਿਨੀਂ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ, ਜਿਸ ਵਿਚ ਕਨਿਕਾ ਆਪਣੇ ਮਾਤਾ-ਪਿਤਾ ਨਾਲ ਚਾਹ ਪੀਂਦੀ ਨਜ਼ਰ ਆ ਰਹੀ ਹੈ। ਤਸਵੀਰ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਹੈ, ''ਤੁਹਾਨੂੰ ਸਿਰਫ ਇਕ ਪਿਆਰੀ ਮੁਸਕਾਨ, ਇਕ ਪਿਆਰਾ ਦਿਲ ਅਤੇ ਇਕ ਗਾਰਮ ਚਾਹ ਦੇ ਕੱਪ ਦੀ ਲੋੜ ਹੈ।'' ਪਰਿਵਾਰ ਦੇ ਨਾਲ ਕੁਵਾਲਿਟੀ ਟਾਈਮ ਸਪੇਂਡ ਕਰਦੀ ਕਨਿਕਾ ਦੀ ਇਸ ਤਸਵੀਰ 'ਤੇ ਫੈਨਜ਼ ਦੇ ਵੀ ਕਾਫੀ ਕੁਮੈਂਟਸ ਆ ਰਹੇ ਹਨ।
ਦੱਸਣਯੋਗ ਹੈ ਕਿ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਐਤਵਾਰ ਨੂੰ ਕਨਿਕਾ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ ਚੋੜੀ ਪੋਸਟ ਲਿਖੀ ਹੈ, ਜਿਸ ਵਿਚ ਉਸ ਨੇ ਲਿਖਿਆ, ''ਮੈਨੂੰ ਪਤਾ ਹੈ ਕਿ ਬਾਹਰ ਮੇਰੇ ਬਾਰੇ ਕਾਫੀ ਬਿਆਨ ਅਤੇ ਕਹਾਣੀਆਂ ਚੱਲ ਰਹੀਆਂ ਹਨ। ਮੇਰੇ ਚੁੱਪ ਰਹਿਣ ਦੀ ਵਜ੍ਹਾ ਨਾਲ ਇਸ ਤੋਂ ਹੋਰ ਵਧਾਵਾ ਮਿਲ ਰਿਹਾ ਹੈ। ਮੈਂ ਸੱਚ ਨੂੰ ਸਾਹਮਣੇ ਆਉਣ ਦਾ ਸਮਾਂ ਦਿੱਤਾ ਹੈ। ਮੈਂ ਕੁਝ ਤੱਥ ਸਾਹਮਣੇ ਲਿਆਉਣੇ ਚਾਹੁੰਦੀ ਹਾਂ। ਮੈਂ ਹਾਲੇ ਆਪਣੇ ਮਾਤਾ-ਪਿਤਾ ਨਾਲ ਘਰ ਵਿਚ ਰਹਿ ਕੇ ਕੁਝ ਚੰਗਾ ਬਤੀਤ ਕਰਨਾ ਚਾਹੁੰਦੀ ਹਾਂ। ਲੰਡਨ, ਮੁੰਬਈ ਅਤੇ ਲਖਨਊ ਵਿਚ ਜੋ-ਜੋ ਮੇਰੇ ਸੰਪਰਕ ਵਿਚ ਆਇਆ ਸੀ, ਉਨ੍ਹਾਂ ਵਿਚੋਂ ਕਿਸੇ ਵਿਚ ਵੀ 'ਕੋਰੋਨਾ' ਦੇ ਲੱਛਣ ਨਹੀਂ ਪਾਏ ਗਏ ਸਭ ਦੀ ਜਾਂਚ ਨੈਗੇਟਿਵ ਆਈ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ