'ਕੋਰੋਨਾ' ਮੁਕਤ ਹੋਣ ਤੋਂ ਬਾਅਦ ਕਨਿਕਾ ਕਪੂਰ ਨੇ ਸ਼ੇਅਰ ਕੀਤੀ ਪਹਿਲੀ ਤਸਵੀਰ, ਲਿਖਿਆ ਖਾਸ ਮੈਸੇਜ

4/27/2020 11:41:42 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਗਾਇਕਾ ਕਨਿਕਾ ਕਪੂਰ 'ਕੋਰੋਨਾ' ਤੋਂ ਠੀਕ ਹੋਣ ਤੋਂ ਬਾਅਦ ਲਖਨਊ ਸਥਿਤ ਆਪਣੇ ਘਰ ਵਿਚ ਹੈ। ਕਨਿਕਾ 'ਤੇ 'ਕੋਰੋਨਾ ਵਾਇਰਸ' ਛੁਪਾਉਣ ਦੇ ਵੀ ਦੋਸ਼ ਲੱਗੇ ਪਰ ਇਨ੍ਹਾਂ ਸਭ ਤੋਂ ਉਭਰਦੇ ਹੋਏ ਉਨ੍ਹਾਂ ਨੇ 'ਕੋਰੋਨਾ' ਦੀ ਜੰਗ ਜਿੱਤੀ ਹੈ। ਠੀਕ ਹੋਣ ਤੋਂ ਬਾਅਦ ਕਨਿਕਾ ਨੇ ਆਪਣੀ ਪਹਿਲੀ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਤਸਵੀਰ ਵਿਚ ਕਨਿਕਾ ਆਪਣੇ ਮਾਤਾ-ਪਿਤਾ ਨਾਲ ਚਾਹ ਪੀਂਦੀ ਨਜ਼ਰ ਆ ਰਹੀ ਹੈ। ਤਸਵੀਰ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਹੈ, ''ਤੁਹਾਨੂੰ ਸਿਰਫ ਇਕ ਪਿਆਰੀ ਮੁਸਕਾਨ, ਇਕ ਪਿਆਰਾ ਦਿਲ ਅਤੇ ਇਕ ਗਾਰਮ ਚਾਹ ਦੇ ਕੱਪ ਦੀ ਲੋੜ ਹੈ।'' ਪਰਿਵਾਰ ਦੇ ਨਾਲ ਕੁਵਾਲਿਟੀ ਟਾਈਮ ਸਪੇਂਡ ਕਰਦੀ ਕਨਿਕਾ ਦੀ ਇਸ ਤਸਵੀਰ 'ਤੇ ਫੈਨਜ਼ ਦੇ ਵੀ ਕਾਫੀ ਕੁਮੈਂਟਸ ਆ ਰਹੇ ਹਨ।
PunjabKesari
ਦੱਸਣਯੋਗ ਹੈ ਕਿ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਐਤਵਾਰ ਨੂੰ ਕਨਿਕਾ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ ਚੋੜੀ ਪੋਸਟ ਲਿਖੀ ਹੈ, ਜਿਸ ਵਿਚ ਉਸ ਨੇ ਲਿਖਿਆ, ''ਮੈਨੂੰ ਪਤਾ ਹੈ ਕਿ ਬਾਹਰ ਮੇਰੇ ਬਾਰੇ ਕਾਫੀ ਬਿਆਨ ਅਤੇ ਕਹਾਣੀਆਂ ਚੱਲ ਰਹੀਆਂ ਹਨ। ਮੇਰੇ ਚੁੱਪ ਰਹਿਣ ਦੀ ਵਜ੍ਹਾ ਨਾਲ ਇਸ ਤੋਂ ਹੋਰ ਵਧਾਵਾ ਮਿਲ ਰਿਹਾ ਹੈ। ਮੈਂ ਸੱਚ ਨੂੰ ਸਾਹਮਣੇ ਆਉਣ ਦਾ ਸਮਾਂ ਦਿੱਤਾ ਹੈ। ਮੈਂ ਕੁਝ ਤੱਥ ਸਾਹਮਣੇ ਲਿਆਉਣੇ ਚਾਹੁੰਦੀ ਹਾਂ। ਮੈਂ ਹਾਲੇ ਆਪਣੇ ਮਾਤਾ-ਪਿਤਾ ਨਾਲ ਘਰ ਵਿਚ ਰਹਿ ਕੇ ਕੁਝ ਚੰਗਾ ਬਤੀਤ ਕਰਨਾ ਚਾਹੁੰਦੀ ਹਾਂ। ਲੰਡਨ, ਮੁੰਬਈ ਅਤੇ ਲਖਨਊ ਵਿਚ ਜੋ-ਜੋ ਮੇਰੇ ਸੰਪਰਕ ਵਿਚ ਆਇਆ ਸੀ, ਉਨ੍ਹਾਂ ਵਿਚੋਂ ਕਿਸੇ ਵਿਚ ਵੀ 'ਕੋਰੋਨਾ' ਦੇ ਲੱਛਣ ਨਹੀਂ ਪਾਏ ਗਏ ਸਭ ਦੀ ਜਾਂਚ ਨੈਗੇਟਿਵ ਆਈ ਹੈ।''  

 
 
 
 
 
 
 
 
 
 
 
 
 
 

Stay Home Stay Safe 🙏🏼

A post shared by Kanika Kapoor (@kanik4kapoor) on Apr 26, 2020 at 1:50am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News