ਬੱਚੇ ਦੇ ਜਨਮ ਤੋਂ ਪਹਿਲਾਂ ਹੋਈ ਇਸ ਅਦਾਕਾਰ ਦੀ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ
6/10/2020 10:32:58 AM

ਮੁੰਬਈ (ਬਿਊਰੋ) — ਕੰਨੜ ਫ਼ਿਲਮ ਉਦਯੋਗ ਦੇ ਮਸ਼ਹੂਰ ਅਦਾਕਾਰ ਚਿੰਰਜੀਵੀ ਸਰਜਾ ਦੀ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀਂ ਦਿਹਾਂਤ ਹੋ ਗਿਆ। ਅਦਾਕਾਰ ਨੂੰ 7 ਜੂਨ ਨੂੰ ਦਿਲ ਦਾ ਦੌਰਾ ਪਿਆ ਸੀ। ਛਾਤੀ 'ਚ ਦਰਦ ਹੋਣ ਤੋਂ ਬਾਅਦ ਉਸ ਨੂੰ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਸੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਹੋ ਰਹੀ ਸੀ, ਜਿਸ ਤੋਂ ਬਾਅਦ ਇਸੇ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਪਰਿਵਾਰ ਸਮੇਤ ਫ਼ਿਲਮ ਉਦਯੋਗ ਦੇ ਕਲਾਕਾਰ ਉਨ੍ਹਾਂ ਦੀ ਮੌਤ ਕਾਰਨ ਸਦਮੇ 'ਚ ਹਨ ਪਰ ਆਪਣੀ ਪਤਨੀ ਨੂੰ ਇਸ ਦਾ ਦੋਹਰਾ ਸਦਮਾ ਲਗਾ ਹੈ। ਦਰਅਸਲ, ਚਿਰੰਜੀਵੀ ਸਰਜਾ ਦੀ ਪਤਨੀ ਮੇਘਨਾ ਰਾਜ ਗਰਭਵਤੀ ਹੈ ਅਤੇ ਜਲਦੀ ਹੀ ਮਾਂ ਬਣਨ ਜਾ ਰਹੀ ਹੈ।
ਖ਼ਬਰਾਂ ਅਨੁਸਾਰ ਮੇਘਨਾ ਅਤੇ ਚਿਰੰਜੀਵੀ ਕੁਝ ਸਮੇਂ ਲਈ ਆਪਣੇ ਪ੍ਰਸ਼ੰਸਕਾਂ ਨਾਲ ਇਸ ਖੁਸ਼ੀ ਨੂੰ ਸਾਂਝਾ ਕਰਨ ਵਾਲੇ ਸਨ। ਹਾਲਾਂਕਿ, ਫਿਲਮ ਉਦਯੋਗ 'ਚ ਕੁਝ ਖਾਸ ਲੋਕ ਪ੍ਰੈਗਨੈਂਸੀ ਬਾਰੇ ਜਾਣਦੇ ਹਨ। ਰਿਪੋਰਟ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਚਿਰੰਜੀਵੀ ਆਪਣੀ ਪਤਨੀ ਮੇਘਨਾ ਨਾਲ ਲੋਕ ਸਭਾ ਮੈਂਬਰ ਸੁਮਨਲਤਾ ਅੰਬਰੀਸ਼ ਦੇ ਘਰ ਵੀ ਗਏ ਸਨ, ਜਿੱਥੇ ਉਨ੍ਹਾਂ ਮੇਘਨਾ ਦੇ ਗਰਭਵਤੀ ਹੋਣ ਬਾਰੇ ਦੱਸਿਆ ਸੀ।
#ChiranjeeviSarja Funeral: #Yash, #KicchaSudeep, #PuneethRajkumar and other celebrities pay their last respect
— Chitrambhalare.in (@Chitrambhalarel) June 8, 2020
Full Gallery: https://t.co/PjbScQyk2b pic.twitter.com/2hEGt7rS3R
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ