ਕੰਠ ਕਲੇਰ ਕੈਨੇਡਾ ’ਚ ਸਫਲ ਸ਼ੋਅ ਕਰ ਕੇ ਵਤਨ ਪਰਤੇ

8/28/2019 11:00:37 AM

ਜਲੰਧਰ(ਬਿਊਰੋ)- ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੱਬਣ ਵਾਲੇ ਪੰਜਾਬੀ ਗਾਇਕ ਕੰਠ ਕਲੇਰ ਆਪਣੀ ਸੁਰੀਲੀ ਅਤੇ ਮਿੱਠੀ ਆਵਾਜ਼ ਨਾਲ ਪੂਰੀ ਦੁਨੀਆ ’ਚ ਬੈਠੇ ਸਰੋਤਿਆਂ ਨੂੰ ਅਨੰਦਿਤ ਕਰ ਰਿਹੇ ਹਨ। ਬੀਤੇ ਦਿਨ ਉਹ ਕੈਨੇਡਾ ’ਚ ਵਸਦੇ ਪੰਜਾਬੀ ਸਰਤਿਆਂ ਨੂੰ ਆਪਣੀ ਗਾਇਕਾ ਨਾਲ ਸਰਸ਼ਾਰ ਕਰ ਕੇ ਵਾਪਸ ਪਰਤੇ ਹਨ। ਉਸ ਦੇ ਇਸ ਸ਼ੋਅ ਸੰਬੰਧੀ ਜਾਣਕਾਰੀ ਦਿੰਦਿਆ ਕਮਲ ਕਲੇਰ ਨੇ ਦੱਸਿਆ ਕਿ ਪ੍ਰਮੋਟਰ ਜੋਤੀ ਸਹੋਤਾ ਅਤੇ ਹਰਭਜਨ ਘੁੰਮਣ ਵਲੋਂ ਕਰਵਾਏ ਗਏ ਪੂਰੇ ਕੈਨੇਡਾ ’ਚ ਸ਼ੋਅ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ।
PunjabKesari
ਉਨ੍ਹਾਂ ਇਸ ਸ਼ੋਅ ਦੇ ਪ੍ਰਮੋਟਰਾਂ ਬਿਲ ਬਸਰਾ, ਲੱਖੀ ਸੈਣੀ, ਸੁੱਖੀ ਸੈਣੀ, ਜਗਦੀਪ ਸੈਣੀ, ਹਰਪ੍ਰੀਤ ਹੇਅਰ, ਮਨਦੀਪ ਮੈਂਡੀ, ਪਰਮਜੀਤ ਬਾਜਵਾ ਤੇ ਬਿੱਟੂ ਦਾ ਬਹੁਤ ਧੰਨਵਾਦ ਕੀਤਾ, ਜਿਨ੍ਹਾਂ ਨੇ ਕੰਠ ਕਲੇਰ ਅਤੇ ਸਰੋਤਿਆਂ ’ਚ ਇਕ ਪੁਲ ਦਾ ਕੰਮ ਕਰਦੇ ਹੋਏ ਇਨ੍ਹਾਂ ਸ਼ੋਅਜ਼ ਦੀ ਸਫਲਤਾ ’ਚ ਵੱਡਾ ਯੋਗਦਾਨ ਪਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News