ਕੰਠ ਕਲੇਰ ਵੱਲੋਂ ਨੇਤਰਹੀਣਾਂ ਦੇ ਮੈਗਾ ਮਿਊਜ਼ਿਕ ਮੁਕਾਬਲੇ ਦਾ ਪੋਸਟਰ ਰਿਲੀਜ਼

10/16/2018 10:04:26 AM

ਜਲੰਧਰ(ਬਿਊਰੋ)— ਪੁਨਰਜੋਤ ਵੱਲੋਂ ਨੇਤਰਹੀਣਾਂ ਲਈ ਕੈਂਬਰਜ਼ਿ ਇੰਟਰਨੈਸ਼ਨਲ ਸਕੂਲ ਫਗਵਾੜਾ 'ਚ ਮੈਗਾ ਮਿਊਜ਼ਿਕ ਮੁਕਾਬਲੇ 26 ਅਕਤੂਬਰ ਦਿਨ ਸ਼ੁੱਕਰਵਾਰ ਨੂੰ 9 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਕੇਵਲ ਨੇਤਰਹੀਣ ਬੱਚੇ ਜਾਂ ਨੌਜਵਾਨ ਭਾਗ ਲੈ ਸਕਦੇ ਹਨ। ਜੂਨੀਅਰ ਗਰੁੱਪ ਦੀ ਉਮਰ 7 ਸਾਲ ਤੋਂ 14 ਸਾਲ ਤੱਕ ਅਤੇ ਸੀਨੀਅਰ ਗਰੁੱਪ ਦੀ ਉਮਰ 15 ਸਾਲ ਤੋਂ 25 ਸਾਲ ਰੱਖੀ ਗਈ ਹੈ। ਸੀਨੀਅਰ ਗਰੁੱਪ ਦੇ ਜੇਤੂਆਂ ਨੂੰ ਪਹਲਾ ਇਨਾਮ 15000, ਦੂਸਰਾ 10000 ਅਤੇ ਤੀਜਾ ਇਨਾਮ 5000 ਰੁਪਏ ਦਿੱਤਾ ਜਾਵੇਗਾ।

ਜੂਨੀਅਰ ਗਰੁੱਪ ਦੇ ਜੇਤੂਆਂ ਨੂੰ ਪਹਲਾ ਇਨਾਮ 10000, ਦੂਸਰਾ ਇਨਾਮ 7500 ਅਤੇ ਤੀਸਰਾ ਇਨਾਮ 5000 ਰੁਪਏ ਦਿੱਤਾ ਜਾਵੇਗਾ। ਕੰਠ ਕਲੇਰ ਜੀ ਅਤੇ ਪੁਨਰਜੋਤ ਦੇ ਸਟੇਟ ਕੋਆਰਡੀਨੇਟਰ ਅਸ਼ੋਕ ਮੈਹਰਾ ਨੇ ਨੇਤਰਹੀਣ ਬੱਚਆਿਂ ਦੇ ਸਕੂਲ ਚਲਾਉਣ ਵਾਲੀਆਂ ਸੁਸਾਇਟੀਆਂ ਅਤੇ ਧਾਰਮਕਿ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਬੱਚਆਿਂ ਨੂੰ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਉਨ੍ਹਾਂ ਦੀ ਐਂਟਰੀ ਛੇਤੀ ਕਰਵਾ ਦਿਓ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News