B'Day Spl : ਹਰਵਿੰਦਰ ਕਲੇਰ ਤੋਂ ਬਣੇ ਕੰਠ ਕਲੇਰ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

5/7/2019 11:58:30 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਕੰਠ ਕਲੇਰ ਅੱਜ ਆਪਣਾ 47ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 7 ਮਈ 1972 ਨੂੰ ਨੋਕਦਰ 'ਚ ਹੋਇਆ। ਹੁਣ ਤੱਕ ਕੰਠ ਕਲੇਰ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।

PunjabKesari

'ਹੁਣ ਤੇਰੀ ਨਿਗਾਹ ਬਦਲ ਗਈ', 'ਦਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ', 'ਉਡੀਕਾਂ' ਅਤੇ 'ਤੇਰੀ ਯਾਦ ਸੱਜਣਾ' ਵਰਗੇ ਗੀਤ ਦੇਣ ਵਾਲੇ ਕੰਠ ਕਲੇਰ ਜਦੋਂ ਵੀ ਕਿਸੇ ਵਿਆਹ 'ਚ ਪਰਫਾਰਮੈਂਸ ਦੇਣ ਜਾਂਦੇ ਹਨ, ਤਾਂ ਦਰਸ਼ਕ ਉਨ੍ਹਾਂ ਤੋਂ ਵਿਆਹ ਦੇ ਗੀਤ ਸੁਣਨ ਤੋਂ ਬਾਅਦ ਸੈਡ ਸੌਂਗ ਗੀਤਾਂ ਦੀ ਮੰਗ ਜ਼ਰੂਰ ਕਰਦੇ ਹਨ।

PunjabKesari
ਦੱਸ ਦਈਏ ਕਿ ਕਲੇਰ ਕੰਠ ਦਾ ਅਸਲੀ ਨਾਂ ਹਰਵਿੰਦਰ ਕਲੇਰ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਦੌਰਾਨ ਬਦਲ ਕੇ ਕਲੇਰ ਕੰਠ ਕਰ ਦਿੱਤਾ ਸੀ।

PunjabKesari

ਇਸ ਤੋਂ ਇਲਾਵਾ ਕੰਠ ਕਲੇਰ ਦੇ ਪਰਿਵਾਰ 'ਚੋਂ ਕੋਈ ਵੀ ਸਖਸ਼ ਗਾਇਕੀ ਨਾਲ ਸੰਬੰਧ ਨਹੀਂ ਰੱਖਦਾ ਹੈ।

PunjabKesari

ਕਲੇਰ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਕਿਸੇ ਸਰਕਾਰੀ ਨੌਕਰੀ 'ਚ ਨਿਯੁਕਤ ਦੇਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ।

PunjabKesari

ਸਕੂਲਾਂ 'ਚ ਹੋਣ ਵਾਲੇ ਪ੍ਰੋਗਰਾਮ 'ਚ ਉਹ ਹਿੱਸਾ ਲੈਂਦੇ ਸਨ। ਕਾਲਜ ਦੌਰਾਨ 1997 'ਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਮਸ਼ਹੂਰ ਗੀਤਕਾਰ ਮਦਨ ਜਲੰਧਰੀ ਨੇ ਦੇਖਿਆ ਅਤੇ ਉਸੇ ਸਮੇਂ ਤੋਂ ਹੁਣ ਤੱਕ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।''

PunjabKesari
ਦੱਸਣਯੋਗ ਹੈ ਕਿ ਕੰਠ ਕਲੇਰ ਨੇ ਕਦੇ ਵੀ ਗਾਇਕੀ ਦਾ ਰਿਆਜ਼ ਨਹੀਂ ਕੀਤਾ ਸਗੋਂ ਗਾਇਕੀ ਤਾਂ ਉਨ੍ਹਾਂ ਦੇ ਖੂਨ 'ਚ ਹੈ।

PunjabKesari

ਹਾਲ ਹੀ 'ਚ ਕੰਠ ਕਲੇਰ ਦਾ ਗੀਤ 'ਦਿਲ ਕਿਤੇ ਲੱਗਦਾ ਨਹੀਂ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News